ਮਾਮੂਲੀ ਗੱਲ ਨੂੰ ਲੈ ਕੇ 2 ਧਿਰਾਂ ''ਚ ਝਗੜਾ, 3 ਗੰਭੀਰ ਜ਼ਖਮੀ

09/04/2020 2:57:17 PM

ਅੱਚਲ ਸਾਹਿਬ/ਬਟਾਲਾ (ਬੇਰੀ) : ਹਲਕਾ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਪੈਂਦੇ ਪਿੰਡ ਸੱਲੋਚਾਹਲ ਵਿਖੇ ਮਾਮੂਲੀ ਗੱਲ ਨੂੰ ਲੈ ਕੇ 2 ਧਿਰਾਂ 'ਚ ਝਗੜਾ ਹੋ ਗਿਆ ਹੈ।ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਦਾਖਲ ਜਸਵੰਤ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਸੱਲੋ ਚਾਹਲ ਨੇ ਦੱਸਿਆ ਕਿ ਮੇਰੀ ਸ਼ਰੀਕੇ 'ਚ ਲੱਗਦੀ ਨੂੰਹ ਬਲਜਿੰਦਰ ਕੌਰ ਨੂੰ ਰਸਤੇ 'ਚ ਜਾਂਦਿਆ ਮੁਖਵਿੰਦਰ ਸਿੰਘ ਨੇ ਮਖੌਲ ਕੀਤਾ ਸੀ। ਜਦੋਂ ਇਹ ਗੱਲ ਮੇਰੀ ਨੂੰਹ ਨੇ ਆਪਣੇ ਘਰ ਆ ਕੇ ਦੱਸੀ ਤਾਂ ਅਸੀਂ ਉਕਤ ਦੇ ਘਰ ਰਾਤ ਸਾਢੇ 8 ਵਜੇ ਪੁੱਛਣ ਗਏ ਤਾਂ ਉਨ੍ਹਾਂ ਸਾਡੇ 'ਤੇ ਕਰੀਬ 7-8 ਜਣਿਆਂ ਨੇ ਹਮਲਾ ਕਰਦਿਆਂ ਮੈਨੂੰ ਅਤੇ ਸਿਕੰਦਰ ਸਿੰਘ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਪਰੰਤ ਸਾਨੂੰ ਸਾਡੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ।

ਇਹ ਵੀ ਪੜ੍ਹੋ : ਪੰਜਾਬ ਦੀ ਇਸ ਧੀ ਨੇ ਇਟਲੀ 'ਚ ਮਾਰੀਆਂ ਮੱਲ੍ਹਾਂ, ਸਥਾਨਕ ਪੁਲਸ 'ਚ ਭਰਤੀ ਹੋਣ ਵਾਲੀ ਪਹਿਲੀ ਪੰਜਾਬਣ

ਇਸ ਸਬੰਧੀ ਜਦ ਦੂਸਰੀ ਧਿਰ ਦੇ ਸਿਵਲ ਹਸਪਤਾਲ ਵਿਚ ਦਾਖਲ ਪ੍ਰੇਮ ਸਿੰਘ ਪੁੱਤਰ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੁਖਵਿੰਦਰ ਸਿੰਘ ਅਤੇ ਬਲਜਿੰਦਰ ਕੌਰ ਦੀ ਉਮਰ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੈ ਅਤੇ ਇਹ ਦੋਸ਼ ਸਰਾਸਰ ਝੂਠੇ ਹਨ ਕਿਉਂਕਿ ਉਲਟਾ ਉਕਤ ਧਿਰ ਵੱਲੋਂ ਸਾਡੇ ਘਰ ਆ ਕੇ ਗਾਲੀ-ਗਲੋਚ ਕੀਤਾ ਗਿਆ ਹੈ ਅਤੇ ਮੇਰੇ 'ਤੇ ਹਮਲਾ ਕਰ ਕੇ ਮੈਨੂੰ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ਸਹੇਲੀਆਂ ਨਾਲ ਕੰਮ ’ਤੇ ਗਈ ਕੁੜੀ ਨੂੰ ਨਹੀਂ ਪਤਾ ਸੀ ਕਿ ਇੰਝ ਹੋਵੇਗਾ ਉਸ ਦਾ ਦਰਦਨਾਕ ਅੰਤ

ਉਕਤ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਰੰਗੜ ਨੰਗਲ ਦੇ ਏ. ਐੱਸ. ਆਈ. ਰਛਪਾਲ ਸਿੰਘ ਨੇ ਦੱਸਿਆ ਕਿ ਥਾਣਾ ਰੰਗੜ ਨੰਗਲ ਵਿਖੇ ਰਾਤ ਨੂੰ ਤਿੰਨ ਜਣੇ ਗੰਭੀਰ ਜ਼ਖਮੀ ਹਾਲਤ ਵਿਚ ਆਏ ਸਨ, ਜਿਨ੍ਹਾਂ ਅਸੀਂ ਆਪਣਾ ਇਲਾਜ ਕਰਵਾਉਣ ਲਈ ਕਹਿ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਬਾਕੀ ਉਕਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


Baljeet Kaur

Content Editor

Related News