NDPS ਐਕਟ ਕੇਸ ’ਚ ਭਗੌੜੇ ਪੁੱਤ ਨੂੰ ਪਨਾਹ ਦੇਣ ਵਾਲੇ ਮਾਤਾ-ਪਿਤਾ ਖ਼ਿਲਾਫ਼ ਮਾਮਲਾ ਦਰਜ

07/09/2022 4:14:46 PM

ਗੁਰਦਾਸਪੁਰ (ਵਿਨੋਦ) - ਐੱਨ.ਡੀ.ਪੀ.ਐੱਸ ਐਕਟ ਕੇਸ ’ਚ 2017 ਤੋਂ ਭਗੌੜੇ ਕਰਾਰ ਦਿੱਤੇ ਇਕ ਮੁੰਡੇ ਨੂੰ ਉਸ ਦੇ ਮਾਤਾ-ਪਿਤਾ ਵੱਲੋਂ ਪਨਾਹ ਦੇਣ ਦੇ ਮਾਮਲੇ ’ਚ ਸਿਟੀ ਪੁਲਸ ਨੇ ਉਕਤ ਨੌਜਵਾਨ ਦੇ ਮਾਤਾ-ਪਿਤਾ ਖ਼ਿਲਾਫ਼ ਧਾਰਾ 212/216 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਹਾਇਕ ਸਬ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਪੁਲਸ ਪਾਰਟੀ ਦੇ ਨਾਲ ਡਾਕਖਾਨਾ ਚੌਂਕ ਗੁਰਦਾਸਪੁਰ ਵਿਖੇ ਨਾਕਾਬੰਦੀ ਕੀਤੀ ਹੋਈ ਸੀ।

ਪੜ੍ਹੋ ਇਹ ਵੀ ਖ਼ਬਰ: ਪਿਆਰ ਲਈ ਸਰਹੱਦ ਪਾਰ ਕਰ ਜਲੰਧਰ ਆਈ ਪਾਕਿਸਤਾਨੀ ਕੁੜੀ, ਇੰਝ ਸ਼ੁਰੂ ਹੋਈ ਸੀ ਲਵ ਸਟੋਰੀ

ਨਾਕੇਬੰਦੀ ਦੌਰਾਨ ਕਿਸੇ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਰਾਜਪਾਲ ਉਰਫ ਰਿੰਕੂ ਪੁੱਤਰ ਪ੍ਰਗਟ ਮਸੀਹ ਵਾਸੀ ਬੱਬਰੀ ਨੰਗਲ ਹਾਲ, ਪ੍ਰੇਮ ਨਗਰ ਹਾਲ ਹਯਾਤਨਗਰ ਕਲੋਨੀ, ਜੋ ਮੁਕੱਦਮਾ ਨੰਬਰ 122 ਮਿਤੀ 9-7-2013 ਜ਼ੁਰਮ 22-61-85 ਐੱਨ.ਡੀ.ਪੀ.ਐੱਸ ਐਕਟ ਥਾਣਾ ਸਿਟੀ ਗੁਰਦਾਸਪੁਰ ਵਿਚ ਮਿਤੀ 6-2-2017 ਤੋਂ ਭਗੌੜਾ ਚਲਿਆ ਆ ਰਿਹਾ ਹੈ ਅਤੇ ਥਾਣਾ ਸਿਟੀ ਪੁਲਸ ਨੂੰ ਉੱਕਤ ਮੁਕੱਦਮੇ ’ਚ ਭਗੌੜੇ ਹੈ, ਨੂੰ ਉਸ ਦੇ ਮਾਤਾ-ਪਿਤਾ ਵੱਲੋਂ ਪਨਾਹ ਦਿੱਤੀ ਜਾ ਰਹੀ ਹੈ। ਤਫ਼ਤੀਸ਼ ਕਰਨ ’ਤੇ ਪਾਇਆ ਗਿਆ ਕਿ ਭਗੌੜਾ ਰਾਜਪਾਲ ਉਰਫ ਰਿੰਕੂ ਨੂੰ ਉਸ ਦੇ ਪਿਤਾ ਪ੍ਰਗਟ ਮਸੀਹ ਅਤੇ ਮਾਤਾ ਰਾਣੀ ਪਨਾਹ ਦਿੰਦੇ ਆ ਰਹੇ ਹਨ। ਇਹ ਜਾਣਦੇ ਹੋਏ ਕਿ ਮੁਕੱਦਮਾ ਦਰਜ ਦੋਸ਼ੀ ਨੂੰ ਪਨਾਹ ਦੇਣਾ ਕਾਨੂੰਨੀ ਜ਼ੁਰਮ ਹੈ। ਪ੍ਰਗਟ ਮਸੀਹ ਤੇ ਰਾਣੀ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ: ਖੇਮਕਰਨ ’ਚ ਰੂੰਹ ਕੰਬਾਊ ਵਾਰਦਾਤ: ਦਿਨ ਦਿਹਾੜੇ ਟੈਕਸੀ ਡਰਾਈਵਰ ਦਾ ਤਾਬੜਤੋੜ ਗੋਲੀਆਂ ਮਾਰ ਕੀਤਾ ਕਤਲ

rajwinder kaur

This news is Content Editor rajwinder kaur