''ਆਪ'' ਦਾ ਵਿਧਾਇਕ ਚਰਚਾ ''ਚ, ਬਿਨਾਂ ਰਜਿਸ਼ਟ੍ਰੇਸ਼ਨ ਕਰਵਾਏ ਗੱਡੀ ''ਤੇ ਲਗਾਇਆ ਫੈਂਸੀ ਨੰਬਰ

08/12/2022 6:12:01 PM

ਅੰਮ੍ਰਿਤਸਰ : ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੰਤਰੀ ਅਤੇ ਵਿਧਾਇਕ ਕਿਸੇ ਨਾ ਕਿਸੇ ਵਿਵਾਦ ਕਾਰਨ ਚਰਚਾ ਵਿਚ ਬਣੇ ਰਹਿੰਦੇ ਹਨ। ਹੁਣ ਬਾਬਾ ਬਕਾਲਾ ਦੇ ਵਿਧਾਇਕ ਦਰਬੀਰ ਸਿੰਘ ਟੌਂਗ ਵੀ ਚਰਚਾ ਵਿਚ ਆ ਗਏ ਹਨ। ਵਿਧਾਇਕ ਨੇ ਪਿਛਲੇ ਦਿਨੀਂ ਫਾਰਚੁਨਰ ਗੱਡੀ ਖਰੀਦੀ ਹੈ। ਇਸ ਗੱਡੀ ਦੀ ਨੰਬਰ ਪਲੇਟ 'ਤੇ ਜੋ ਨੰਬਰ ਲਿਖਿਆ ਹੋਇਆ ਹੈ ਉਹ ਨੰਬਰ ਆਰ.ਟੀ.ਏ ਵੱਲੋਂ ਕਿਸੇ ਨੂੰ ਵੀ ਜਾਰੀ ਨਹੀਂ ਕੀਤਾ ਗਿਆ। ਦੱਸ ਦੇਈਏ ਕਿ ਇਹ ਇਕ ਫੈਂਸੀ ਨੰਬਰ ਹੈ , ਜਿਸ ਦੀ ਬੋਲੀ ਹੁਣ ਤੱਕ ਨਹੀਂ ਹੋਈ।

ਇਹ ਵੀ ਪੜ੍ਹੋ- ਹੁਣ ਬਟਾਲਾ ਪੁਲਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ

ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਇਕ ਵਿਅਕਤੀ ਨੇ ਇਸ ਨੰਬਰ ਬਾਰੇ ਜਾਣਕਾਰੀ ਲੈਣ ਲਈ ਟਰਾਂਸਪੋਰਟ ਵਿਭਾਗ ਦੇ ਪੋਰਟਲ 'ਤੇ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਇਹ ਨੰਬਰ ਕਿਸੇ ਨੂੰ ਵੀ ਜਾਰੀ ਨਹੀਂ ਕੀਤਾ ਗਿਆ ਹੈ। ਰੀਜ਼ਨਲ ਟਰਾਂਸਪੋਰਟ ਅਥਾਰਿਟੀ ਦੇ ਮੁਖੀ ਅਰਸ਼ਦੀਪ ਸਿੰਘ ਨੇ ਦੱਸਿਆ ਕਿ PBEH0039 ਨੰਬਰ ਦੀ ਬੋਲੀ ਹੋਣੀ ਬਾਕੀ ਹੈ। ਇਸ ਤਰ੍ਹਾਂ ਨੰਬਰ ਦੀ ਵਰਤੋਂ ਕਰਨਾ ਨਿਯਮਾਂ ਦੇ ਖ਼ਿਲਾਫ਼ ਹੈ ਅਤੇ ਕਾਰਵਾਈ ਕੀਤੀ ਜਾਵੇਗੀ । ਵਿਧਾਇਕ ਨੂੰ ਇਸ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਹ ਸਾਰੇ ਟੈਕਸ ਭਰ ਚੁੱਕੇ ਹਨ। ਦੱਸ ਦੇਈਏ ਕਿ ਟਰਾਂਸਪੋਰਟ ਵਿਭਾਗ ਦੇ ਨਿਯਮਾਂ ਮੁਤਾਬਕ ਰਜ਼ਿਸਟ੍ਰੇਸ਼ਨ ਤੋਂ ਬਾਅਦ ਹੀ ਨੰਬਰ ਗੱਡੀ 'ਤੇ ਲਗਾਇਆ ਜਾ ਸਕਦਾ ਹੈ। ਜੇਕਰ ਨੰਬਰ ਫੈਂਸੀ ਹੈ ਤਾਂ ਉਸ ਦੀ ਬੋਲੀ ਹੋਣ ਤੋਂ ਬਾਅਦ ਹੀ ਲਗਾਇਆ ਜਾ ਸਕਦਾ ਹੈ ਜਦੋਂ ਤੱਕ ਨੰਬਰ ਦਾ ਰਜਿਸ਼ਟ੍ਰੇਸ਼ਨ ਨਹੀਂ ਹੋ ਜਾਂਦਾ ਉਦੋਂ ਤੱਕ ਪਲੇਟ 'ਤੇ ਏ.ਏ.ਐਫ(ਅਪਲਾਈਡ ਫਾਰ) ਲਿਖਿਆ ਜਾਂਦਾ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto