‘ਆਪ’ ਵਿਧਾਇਕ ਜੀਵਨਜੋਤ ਵਲੋਂ ਵੇਰਕਾ ਮਿਲਕ ਪਲਾਂਟ, ਵੇਰਕਾ ਸਰਕਾਰੀ ਹਸਪਤਾਲ ਤੇ ਥਾਣੇ ਦਾ ਅਚਨਚੇਤ ਦੌਰਾ

03/15/2022 5:13:03 PM

ਅੰਮ੍ਰਿਤਸਰ (ਅਨਜਾਣ) - ਕਾਰਪੋਰੇਸ਼ਨ ਕੋਲ 75 ਤੋਂ 100 ਦੇ ਕਰੀਬ ਮਿਲਕ ਬੂਥ ਅਲਾਟਮੈਂਟ ਪੈਂਡਿੰਗ ਹਨ। ਜੇਕਰ ਇਨ੍ਹਾਂ ਦੀ ਅਲਾਟਮੈਂਟ ਕਰਵਾਈ ਜਾਵੇ ਤਾਂ ਏਥੋਂ ਰੋਜ਼ਗਾਰ ਦੇ ਕਈ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਆਪ’ ਵਿਧਾਇਕਾ ਡਾ: ਜੀਵਨਜੋਤ ਕੌਰ ਨੇ ਅੰਮ੍ਰਿਤਸਰ ਦੇ ਵੇਰਕਾ ਮਿਲਕ ਪਲਾਂਟ ਦਾ ਅਚਨਚੇਤ ਦੌਰਾ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਜਿੱਥੇ ਉਨ੍ਹਾਂ ਐਂਟਰੀ ਦੇ ਹਾਜ਼ਰੀ ਰਜਿਸਟਰਾਂ ਦੀ ਚੈਕਿੰਗ ਕੀਤੀ, ਓਥੇ ਇੱਕ ਵਾਲਟਿੰਗ ਸੈਂਪਲਿੰਗ ਸਬੰਧੀ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਸਟਾਫ਼ ਦੀ ਘਾਟ ਦੀ ਸਮੱਸਿਆ ਬਾਰੇ ਵੀ ਨੋਟ ਕੀਤਾ। 

ਪੜ੍ਹੋ ਇਹ ਵੀ ਖ਼ਬਰ - ਰੂਹ ਕੰਬਾਊ ਵਾਰਦਾਤ : ਬੱਚੇ ਨੂੰ ਖੇਡਣ ਤੋਂ ਰੋਕਣ ’ਤੇ ਗੁੱਸੇ ’ਚ ਆਏ ਪਿਤਾ ਵਲੋਂ ਘੋਟਣਾ ਮਾਰ ਕੇ ਦਾਦੇ ਦਾ ਕਤਲ

ਉਨ੍ਹਾਂ ਕਿਹਾ ਕਿ ਇਥੋਂ ਦੇ ਕਾਂਗਰਸੀ ਵਿਧਾਇਕ ਰਹੇ ਮੈਡਨ ਨਵਜੋਤ ਕੌਰ ਸਿੱਧੂ ਹੁਣ ਤੱਕ ਸਿਰਫ਼ ਇੱਕ ਵਾਰ ਹੀ ਇਥੇ ਪਹੁੰਚੇ ਹਨ। ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਨੇ ਇਥੋਂ ਦੇ ਹਾਲਾਤ ਦੀ ਕਦੇ ਜਾਣਕਾਰੀ ਲੈਣ ਦੀ ਖੇਚਲ ਨਹੀਂ ਕੀਤੀ। ਇਸ ਉਪਰੰਤ ਉਹ ਵੇਰਕਾ ਦੇ ਸਰਕਾਰੀ ਹਸਪਤਾਲ ਅਤੇ ਵੇਰਕਾ ਥਾਣਾ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਜਾਨਣ ਲਈ ਵੀ ਗਏ। ਜਿੱਥੇ ਉਨ੍ਹਾਂ ਨੂੰ ਹਸਪਤਾਲ ਦੇ ਸੀ.ਐੱਮ.ਓ. ਡਾ: ਰਾਜ ਕੁਮਾਰ ਵੇਰਕਾ ਨੇ ਸਨਮਾਨਿਤ ਕੀਤਾ। ਇਸ ਮੌਕੇ ਡਾ: ਜੀਵਨਜੋਤ ਕੌਰ ਦੇ ਪ੍ਰਚਾਰ ਪ੍ਰਬੰਧਕ ਭਗਵੰਤ ਸਿੰਘ ਕੰਵਲ, ਡਾਲ਼ ਰਾਜਵਿੰਦਚਰ ਸਿੰਘ, ਹਰਪ੍ਰੀਤ ਸਿੰਘ ਆਹਲੂਵਾਲੀਆ, ਸਾਹਿਬ ਸਿੰਘ ਪੰਨੂ ਆਦਿ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ : 31 ਸਾਲਾ ਨੌਜਵਾਨ ਦਾ ਦਿਲ ’ਚ ਗੋਲੀ ਮਾਰ ਕੀਤਾ ਕਤਲ, ਖੂਨ ਨਾਲ ਲੱਥਪੱਥ ਮਿਲੀ ਲਾਸ਼


rajwinder kaur

Content Editor

Related News