ਸੁਜਾਨਪੁਰ ਤੋਂ ‘ਆਪ’ ਆਗੂ ਵੀਡੀਓ ਵਾਇਰਲ ਹੋਣ ਮਗਰੋਂ ਆਏ ਵਿਵਾਦਾਂ ’ਚ (ਵੀਡੀਓ)

04/12/2022 11:27:16 PM

ਪਠਾਨਕੋਟ (ਧਰਮਿੰਦਰ ਠਾਕੁਰ)-ਵਿਧਾਨ ਸਭਾ ਸੀਟ ਸੁਜਾਨਪੁਰ ਤੋਂ ਆਮ ਆਦਮੀ ਪਾਰਟੀ ਦੇ ਹਾਰੇ ਉਮੀਦਵਾਰ ਅਮਿਤ ਸਿੰਘ ਮੰਟੂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਉਹ ਵਿਵਾਦਾਂ ’ਚ ਆ ਗਏ ਹਨ। ਇਸ ਵੀਡੀਓ ’ਚ ਉਹ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਥਾਣਿਆਂ ’ਚ ਸਿਰਫ਼ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਹੀ ਸੁਣਵਾਈ ਹੋਵੇਗੀ, ਨਹੀਂ ਤਾਂ ਪੂਰੇ ਥਾਣੇ ਨੂੰ ਬਦਲ ਦਿੱਤਾ ਜਾਵੇਗਾ। ਇਸ ’ਤੇ ਪਠਾਨਕੋਟ ਤੋਂ ਭਾਜਪਾ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੰਵਿਧਾਨਿਕ ਅਹੁਦਿਆਂ ਦੀ ਰਾਖੀ ਕਰਨਾ ਡਿਪਟੀ ਕਮਿਸ਼ਨਰ ਦੀ ਜ਼ਿੰਮੇਵਾਰੀ ਹੈ।

ਸੁਜਾਨਪੁਰ ਤੋਂ ਜਿੱਤੇ ਵਿਧਾਇਕ ਨਰੇਸ਼ ਪੁਰੀ ਨੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਆਮ ਆਦਮੀ ਪਾਰਟੀ ਨੂੰ ਚਾਹੀਦਾ ਹੈ ਕਿ ਜਿੱਤਣ ਵਾਲੀ ਪਾਰਟੀ ਦੇ ਲੋਕ ਕੰਮ ਕਰਨਗੇ, ਬਾਕੀ ਜਿੱਤਣ ਵਾਲੇ ਉਮੀਦਵਾਰਾਂ ਨੂੰ ਅਸਤੀਫੇ ਦੇ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੈਂ ਸਾਰਾ ਥਾਣਾ ਬਦਲਵਾ ਦਿਆਂਗਾ, ਇਹ ਸਰਾਸਰ ਗ਼ਲਤ ਹੈ, ਜਦਕਿ ਅਮਿਤ ਸਿੰਘ ਮੰਟੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਸੰਦਰਭ ’ਚ ਕਿਹਾ ਸੀ ਕਿਉਂਕਿ ਕੁਝ ਲੋਕ ਥਾਣਿਆਂ ’ਚ ਆਪਣਾ ਨੈਕਸਸ ਚਲਾਉਂਦੇ ਹਨ।


Manoj

Content Editor

Related News