ਆਪ ਵੱਲੋਂ ਨਵੇਂ ਸਰਕਲ ਇੰਨਚਾਰਜ਼ ਦੀ ਕੀਤੀ ਦੀ ਨਿਯੁਕਤੀ

04/10/2018 2:18:46 PM

ਵੈਰੋਵਾਲ ( ਗਿੱਲ )—ਆਮ ਆਦਮੀ ਪਾਰਟੀ ਪੰਜਾਬ ਵੱਲੋਂ ਹਲਕਾ ਬਾਬਾ ਬਕਾਲਾ ਵਿੱਚ ਨਵੇਂ ਸਰਕਲ ਇੰਨਚਾਰਜ਼ ਨਿਯੁਕਤ ਕੀਤੇ ਗਏ ਹਨ । ਜਿੰਨਾਂ ਵਿੱਚ ਜਗਦੀਪ ਸਿੰਘ ਨੂੰ ਸਰਕਲ ਵੈਰੋਵਾਲ, ਸਤਨਾਮ ਸਿੰਘ ਨੂੰ ਸਰਕਲ ਨਾਗੋਕੇ, ਪ੍ਰਦੀਪ ਸਿੰਘ ਨੂੰ ਸਰਕਲ ਫੇਰੂਮਾਨ, ਨਿਸ਼ਾਨ ਸਿੰਘ ਨੂੰ ਸਰਕਲ ਮੀਆਂਵਿੰਡ ਅਤੇ ਸੁਖਬੀਰ ਸਿੰਘ ਨੂੰ ਸਰਕਲ ਏਕਲਗੱਡਾ ਦਾ ਇੰਨਚਾਰਜ਼ ਨਿਯੁਕਤ ਕੀਤਾ ਗਿਆ ਹੈ । ਇਨ੍ਹਾਂ ਤੋਂ ਇਲਾਵਾ 10 ਹੋਰ ਆਗੂਆਂ ਦੀਆਂ ਨਿਯੁਕਤੀਆਂ ਵੱਖ-ਵੱਖ ਸਰਕਲਾਂ ਲਈ ਕੀਤੀਆਂ ਗਈਆਂ ਹਨ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਲਕਾ ਬਾਬਾ ਬਕਾਲਾ ਤੋਂ ਆਪ ਦੇ ਇੰਨਚਾਰਜ਼ ਅਤੇ ਸੂਬਾ ਜਨਰਲ ਸਕੱਤਰ ਦਲਬੀਰ ਸਿੰਘ ਟੌਂਗ ਅਤੇ ਪਾਰਟੀ ਦੇ ਜਿਲਾ ਅੰਮ੍ਰਿਤਸਰ ਦੇ ਪ੍ਰਧਾਨ ਪ੍ਰਗਟ ਸਿੰਘ ਚੋਗਾਵਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਆਗੂਆਂ ਦੀ ਨਿਯੁਕਤੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਚੁਣੇ ਹੋਏ ਅਹੁਦੇਦਾਰ ਪਾਰਟੀ ਦੇ ਮਿਹਨਤੀ ਆਗੂ ਹਨ ਅਤੇ ਇਹਨਾਂ ਦੀ ਮਿਹਨਤ ਸਦਕਾ ਹੀ ਆਉਣ ਵਾਲੇ ਦਿਨਾਂ ਅੰਦਰ ਪਾਰਟੀ ਦੀ ਹੋਰ ਮਜ਼ਬੂਤੀ ਵਧੇਗੀ। ਇਸ ਮੌਕੇ ਉਨ੍ਹਾਂ ਤੋ ਇਲਾਵਾ ਗੁਰਪ੍ਰਪਾਤ ਸਿੰਘ ਮੀਆਂਵਿੰਡ, ਨਿਸ਼ਾਨ ਸਿੰਘ ਬੋਦੇਵਾਲ,ਪ੍ਰਤਾਪ ਸਿੰਘ ਸਰਲੀ, ਜਗੀਰ ਸਿੰਘ ਸੰਘਰ,ਗੁਰਪਿਆਰ ਸਿੰਘ ਵੈਰੋਵਾਲ,ਬਲਦੇਵ ਸਿੰਘ ਮੁਗਲਾਣੀ, ਸੰਦੀਪ ਸਿੰਘ ਆਦਿ ਹਾਜ਼ਰ ਸਨ।