‘ਆਪ’ ਨੇ ਫੂਕੇ ਪ੍ਰਧਾਨ ਮੰਤਰੀ ਮੋਦੀ ਤੇ ਸੁਖਬੀਰ ਬਾਦਲ ਦੇ ਪੁਤਲੇ

06/30/2020 1:41:51 AM

ਭਿੱਖੀਵਿੰਡ/ਸੁਰਸਿੰਘ, (ਗੁਰਪ੍ਰੀਤ ਢਿੱਲੋਂ, ਅਮਨ, ਸੁਖਚੈਨ)- ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆਡ਼੍ਹਤੀਆਂ ਦੇ ਹੱਕ ’ਚ ਖਡ਼੍ਹਦਿਆਂ ‘ਆਪ’ ਹਲਕਾ ਖੇਮਕਰਨ ਦੀ ਟੀਮ ਨੇ ਲਾਕਡਾਊਨ ਦੌਰਾਨ ਮੋਦੀ ਸਰਕਾਰ ਦੁਆਰਾ ਥੋਪੇ ਗਏ ਆਰਡੀਨੈਂਸਾਂ ਦਾ ਸਮਰਥਨ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਮੇਨ ਚੌਕ ਭਿੱਖੀਵਿੰਡ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਪੁਤਲਾ ਫੂਕਿਆ।

ਆਮ ਆਦਮੀ ਪਾਰਟੀ ਹਲਕਾ ਖੇਮਕਰਨ ਦੇ ਇੰਚਾਰਜ ਜਸਬੀਰ ਸਿੰਘ ਸੁਰਸਿੰਘ, ਜ਼ਿਲਾ ਪ੍ਰਧਾਨ ਤਰਨਤਾਰਨ ਗੁਰਦੇਵ ਸਿੰਘ ਲਾਖਣਾ, ਕੋਆਰਡੀਨੇਟਰ ਲੋਕ ਸਭਾ ਬਲਜੀਤ ਸਿੰਘ ਖਹਿਰਾ ਖੇਮਕਰਨ ਦੁਆਰਾ ਜਾਰੀ ਬਿਆਨ ਰਾਹੀਂ ਦੱਸਿਆ ਗਿਆ ਕੀ ਕਿਵੇਂ ਸੁਖਬੀਰ ਬਾਦਲ ਨੇ ਆਪਣੀ ਪਤਨੀ, ਹਰਸਿਮਰਤ ਬਾਦਲ ਦੀ ਕੁਰਸੀ ਬਚਾਉਣ ਲਈ ਪੰਜਾਬ ਦੀ ਖੇਤੀ ਵੇਚ ਦਿੱਤੀ। ਇਹ ਖ਼ੁਲਾਸਾ ਪੰਜਾਬ ਸਰਕਾਰ ਵਲੋਂ ਬੁਲਾਈ ਆਲ ਪਾਰਟੀ ਮੀਟਿੰਗ ’ਚ ਸੁਖਬੀਰ ਬਾਦਲ ਦੇ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਹੱਕ ਵਿਚ ਬੋਲਣ ਤੋਂ ਹੋਇਆ, ਕਿਉਂਕਿ ਸਰਕਾਰ ਦੀ ਆਲ ਪਾਰਟੀ ਮੀਟਿੰਗ ਵਿਚ ਸਾਰੀਆਂ ਪਾਰਟੀਆਂ ਇਕਜੁੱਟ ਹੋ ਕੇ ਇਨ੍ਹਾਂ ਆਰਡੀਨੈਂਸਾਂ ਦੇ ਖ਼ਿਲਾਫ਼ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਸਹਿਮਤ ਸਨ, ਜਦੋਂ ਕਿ ਸੁਖਬੀਰ ਬਾਦਲ ਇਸ ਦੇ ਵਿਰੋਧ ਵਿਚ ਸਨ।

ਮੋਦੀ ਸਰਕਾਰ ਦੁਆਰਾ ਥੋਪੇ ਗਏ ਆਰਡੀਨੈਂਸਾਂ ਦਾ ਸਮਰਥਨ ਕਰਨ ਤੋਂ ਇਹ ਹੁਣ ਸਪੱਸ਼ਟ ਹੈ ਕਿ ਭਾਜਪਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੀ ਪੰਜਾਬ ਵਿਰੋਧੀ ਹੈ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੁਖਬੀਰ ਬਾਦਲ ਦੇ ਪੰਜਾਬ ਵਿਰੋਧੀ ਫੈਸਲੇ ਵਿਰੁੱਧ ‘ਆਪ’ ਵਲੋਂ ਉਨ੍ਹਾਂ ਦੋਵਾਂ ਦਾ ਪੁਤਲਾ ਫੂਕਿਆ ਗਿਆ। ਜਸਬੀਰ ਸਿੰਘ ਸੁਰਸਿੰਘ ਨੇ ਮੰਤਰੀ ਹਰਸਿਮਰਤ ਕੌਰ ’ਤੇ ਵੀ ਸਵਾਲ ਖਡ਼ੇ ਕੀਤੇ, ਕਿਉਂਕਿ ਉਹ ਮੰਤਰੀ ਮੰਡਲ ਦੀ ਉਸ ਮੀਟਿੰਗ ’ਚ ਮੌਜੂਦ ਸਨ ਜਿਸ ਵਿਚ ਇਹ ਆਰਡੀਨੈਂਸ ਪਾਸ ਕੀਤੇ ਗਏ ਅਤੇ ਉਹ ਅਜਿਹੇ ਆਰਡੀਨੈਂਸਾਂ ਨੂੰ ਪਾਸ ਕਰਨ ਦੇ ਹੱਕ ਵਿਚ ਵੀ ਸਨ।

ਕੇਂਦਰ ਸਰਕਾਰ ਦੇ ਤਿੰਨੇ ਆਰਡੀਨੈਂਸ ਪੰਜਾਬ ਵਿਰੋਧੀ ਹਨ। ਜਿਸ ਨਾਲ ਆਉਂਦੇ ਸਮੇਂ ਵਿਚ ਪੰਜਾਬ ਦਾ ਖੇਤੀ ਸਿਸਟਮ ਖ਼ਤਮ ਹੋ ਜਾਏਗਾ। ਗੁਰਦੇਵ ਸਿੰਘ ਲਾਖਣਾ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਲਿਆਂਦੇ ਤਿੰਨ ਆਰਡੀਨੈਂਸਾਂ ਨੂੰ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ) ਅਤੇ ਪੰਜਾਬ ਦੇ ਮੌਜੂਦਾ ਮੰਡੀਕਰਨ ਢਾਂਚੇ ਨੂੰ ਖ਼ਤਮ ਕਰਨ ਵਾਲੇ ਮਾਰੂ ਕਦਮ ਕਰਾਰ ਦਿੰਦੇ ਹੋਏ ਕਿਹਾ ਕਿ ਸੂਬੇ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆਡ਼ਤੀਆਂ ਸਮੇਤ ਖੇਤੀਬਾਡ਼ੀ ’ਤੇ ਨਿਰਭਰ ਸਾਰੇ ਵਰਗਾਂ ਨਾਲ ਇਕ ਘਾਤਕ ਖੇਡ ਖੇਡੀ ਜਾ ਰਹੀ ਹੈ। ਮੋਦੀ ਸਰਕਾਰ ਇਨ੍ਹਾਂ ਤਿੰਨ ਮਾਰੂ ਆਰਡੀਨੈਂਸਾਂ ਰਾਹੀਂ ਵੱਡੀਆਂ ਪ੍ਰਾਈਵੇਟ ਕੰਪਨੀਆਂ ਅਤੇ ਅੰਬਾਨੀਆਂ-ਅਡਾਨੀਆਂ ਦਾ ਪੰਜਾਬ-ਹਰਿਆਣਾ ਦੇ ਖੇਤਾਂ ਅਤੇ ਮੰਡੀਆਂ ’ਤੇ ਕਬਜ਼ਾ ਕਰਾਉਣਾ ਚਾਹੁੰਦੇ ਹਨ।

ਬਲਜੀਤ ਸਿੰਘ ਖਹਿਰਾ ਨੇ ਕਿਹਾ ਕਿ ਇਨ੍ਹਾਂ ਮੋਦੀ ਸਰਕਾਰ ਦੇ ਘਾਤਕ ਆਰਡੀਨੈਂਸਾਂ ਰਾਹੀਂ ਜਦ ਕਾਰਪੋਰੇਟ ਘਰਾਣਿਆਂ ਦੀ ਪੰਜਾਬ ’ਚ ‘ਐਂਟਰੀ’ ਹੋ ਗਈ ਤਾਂ ਮੱਕੀ, ਗੰਨੇ ਅਤੇ ਦਾਲਾਂ ਵਾਂਗ ਕਣਕ ਅਤੇ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਨਿਰਾਰਥਕ ਹੋ ਜਾਵੇਗਾ ਅਤੇ ਪੰਜਾਬ ਦੇ ਕਿਸਾਨ ਕੌਡੀਆਂ ਦੇ ਮੁੱਲ ਫ਼ਸਲਾਂ ਵੇਚਣ ਅਤੇ ਭੁਗਤਾਨ ਲਈ ਮਹੀਨੇ ਸਾਲ ਠੋਕਰਾਂ ਖਾਣ ਲਈ ਮਜ਼ਬੂਰ ਹੋਣਗੇ। ਜਦਕਿ ਆਡ਼੍ਹਤੀ, ਮੁਨੀਮ, ਪੱਲੇਦਾਰ, ਡਰਾਈਵਰ, ਟਰਾਂਸਪੋਰਟ ਦੀ ਖੇਤੀਬਾਡ਼ੀ ਖੇਤਰ ’ਚੋਂ ਹੋਂਦ ਹੀ ਖ਼ਤਮ ਹੋ ਜਾਵੇਗੀ। ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਤਿੰਨੇ ਆਰਡੀਨੈਂਸਾਂ ਖ਼ਿਲਾਫ਼ ਆਉਂਦੇ ਸੈਸ਼ਨ ਵਿਚ ਆਮ ਆਦਮੀ ਪਾਰਟੀ ‘‘ਪ੍ਰਾਈਵੇਟ ਮੈਂਬਰ ਬਿੱਲ’’ ਲਿਆਏਗੀ, ਜੇਕਰ ਸੁਖਬੀਰ ਬਾਦਲ ਕਿਸਾਨ ਹਿਤੈਸ਼ੀ ਹਨ ਤਾਂ ਉਸ ਬਿੱਲ ਦੀ ਸਪੋਰਟ ਕਰਨ। ਇਸ ਮੌਕੇ ਰਣਜੀਤ ਕੁਮਾਰ ਭਿੱਖੀਵਿੰਡ, ਰਣਬੀਰ ਸਿੰਘ ਕਮਾਂਡਰ, ਗੁਰਦਾਸ ਸਿੰਘ, ਕਮਾਂਡਰ ਮਨਜੀਤ ਸਿੰਘ ਵਰਨਾਲਾ, ਸੋਸ਼ਲ ਮੀਡੀਆ ਇੰਨ ਪ੍ਰੀਤ ਢਿੱਲੋਂ, ਗੁਰਲਾਲ ਸਿੰਘ ਭਗਵਾਨਪੁਰਾ, ਦਿਲਬਾਗ ਸਿੰਘ ਸਰਪੰਚ, ਰਣਬੀਰ ਸਿੰਘ ਭਿੱਖੀਵਿੰਡ, ਹਰਵਿੰਦਰ ਸਿੰਘ ਪੱਤੂ, ਡਾ. ਗੁਰਮੀਤ ਸਿੰਘ ਭਿੱਖੀਵਿੰਡ, ਹੀਰਾ ਸਿੰਘ ਕਲੰਜਰ, ਹਰਜੀਤ ਸਿੰਘ ਸਮੁੰਦਰੀ, ਰੇਸ਼ਮ ਸਿੰਘ ਸੁਰਸਿੰਘ, ਮਨਜਿੰਦਰ ਸਿੰਘ ਜੰਡ, ਮਨਜੀਤ ਸਿੰਘ, ਸਰਵਣ ਸਿੰਘ ਦਿਆਲਪੁਰਾ, ਮਲੂਕ ਸਿੰਘ ਮਰਗਿੰਦਪੁਰਾ, ਗੁਰਦੇਵ ਸਿੰਘ ਪੂਨੀਆਂ, ਗੁਰਚਰਨ ਸਿੰਘ, ਧਰਮ ਸਿੰਘ, ਹਰਭਾਲ ਸਿੰਘ, ਚਰਨ ਸਿੰਘ ਪਹੂਵਿੰਡ, ਸਵਰਨ ਸਿੰਘ ਡੱਲ, ਸੰਦੀਪ ਸਿੰਘ ਨਾਰਲੀ, ਗੁਰਦੇਵ ਸਿੰਘ ਨਾਰਲੀ ਲੈਫਟੀਨੈਂਟ, ਨਿਸ਼ਾਨ ਸਿੰਘ ਸੁਰਸਿੰਘ, ਪਲਵਿੰਦਰ ਸਿੰਘ, ਗੁਰਦੀਪ ਸਿਘ ਬੇਗੇਪੁਰ, ਪ੍ਰੇਮ ਸਿੰਘ, ਕਾਰਜ ਸਿੰਘ, ਮੁਖਤਿਆਰ ਸਿੰਘ, ਜੁਗਰਾਜ ਸਿੰਘ ਰਾਜਾ, ਸੁਰਜੀਤ ਸਿੰਘ, ਜਗਰੂਪ ਸਿੰਘ ਗਿੱਲ, ਰੇਸ਼ਮ ਸਿੰਘ ਖਾਲਡ਼ਾ, ਰਾਮ ਸਿੰਘ ਧੁੰਨ, ਵਿਰਸਾ ਸਿੰਘ ਪਹੂਵਿੰਡ, ਗੁਰਭੇਜ ਸਿੰਘ ਭੈਣੀ ਮੱਸਾ ਸਿੰਘ, ਰਛਪਾਲ ਸਿੰਘ ਘੁਰਕਵਿੰਡ, ਗੁਰਦੀਪ ਬੇਗੇਪੁਰ ਹਾਜ਼ਰ ਸਨ।

ਪੱਟੀ, (ਸੌਰਭ, ਪਾਠਕ)-ਇਸੇ ਤਰਾਂ ‘ਆਪ’ ਹਲਕਾ ਪੱਟੀ ਦੀ ਟੀਮ ਨੇ ਵੀ ਲਾਕਡਾਊਨ ਦੌਰਾਨ ਮੋਦੀ ਸਰਕਾਰ ਦੁਆਰਾ ਥੋਪੇ ਗਏ ਆਰਡੀਨੈਂਸਾਂ ਦਾ ਸਮਰਥਨ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਪੱਟੀ ਬੱਸ ਸਟੈਂਡ ਵਿਖੇ ਰੋਸ ਪ੍ਰਦਰਸ਼ਨ ਕਰਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਪੁਤਲਾ ਫੂਕਿਆ। ਅਸ ਮੌਕੇ ਆਮ ਆਦਮੀ ਪਾਰਟੀ ਹਲਕਾ ਹਲਕਾ ਪੱਟੀ ਦੇ ਇੰਚਾਰਜ ਰਣਜੀਤ ਸਿੰਘ ਚੀਮਾ ਸੂਬਾ ਮੀਤ ਪ੍ਰਧਾਨ , ਆਮ ਆਦਮੀ ਪਾਰਟੀ ਹਲਕਾ ਪੱਟੀ ਦੇ ਲਾਲਜੀਤ ਸਿੰਘ ਭੁੱਲਰ , ਹਰਜੀਤ ਸਿੰਘ ਚੀਮਾ, ਜਗਜੀਤ ਸਿੰਘ ਸੁਹਾਵਾ, ਵਜਿੰਦਰ ਸਿੰਘ ਸ਼ਹਿਰੀ ਪ੍ਰਧਾਨ, ਬਲਵੰਤ ਸਿੰਘ ਸ਼ਹਿਰੀ ਪ੍ਰਧਾਨ, ਤਲਵਿੰਦਰ ਸਿੰਘ ਬੁਰਜ, ਗੁਰਮੀਤ ਸਿੰਘ ਟੁਨਕੀ, ਦਿਲਬਾਗ ਸਿੰਘ, ਹੀਰਾ ਸਿੰਘ ਭੁੱਲਰ, ਅਵਤਾਰ ਸਿੰਘ, ਬਲਵਿੰਦਰ ਸਿੰਘ ਭੱਗੂਪੁਰ, ਪ੍ਰਗਟ ਸਿੰਘ ਕਾਮਰੇਡ, ਦਲਜੀਤ ਸਿੰਘ ਜੱਲੇਵਾਲ, ਕਵਰਨੈਨ ਸਿੰਘ ਜੱਲੇਵਾਲ, ਸ਼ੇਰਦਿਲ ਸਰਹਾਲੀ, ਗੋਲਡੀ,ਰਣਜੀਤ ਸਿੰਘ, ਸੁਖਦੇਵ ਸਿੰਘ ਕਿਰਤੋਵਾਲਸ਼ ਹਰਮਨ ਸਿੰਘ ਉਸਮਾਂ, ਹਲਕਾ ਅਬਜ਼ਰਵਰ ਇਕਬਾਲ ਸਿੰਘ ਜ਼ੀਰਾ, ਸਵਰਨ ਸਿੰਘ ਭੁੱਲਰ ਪੱਟੀ, ਸੁਖਦੇਵ ਸਿੰਘ ਕਿਰਤੋਵਾਲ, ਗੁਲਾਬ ਸਿੰਘ, ਰਜਿੰਦਰ ਸਿੰਘ ਉਸਮਾਂ, ਫੂਲਾ ਸਿੰਘ, ਜੈਮਲ ਸਿੰਘ, ਵਿਰਸਾ ਸਿੰਘ ਰੱਤਾ ਗੁੱਦਾ, ਜੰਗਸ਼ੇਰ ਸਿੰਘ, ਸਾਹਿਬ ਸਭਰਾ, ਜਗਜੀਤ ਸਿੰਘ ਦੁਬਲੀ, ਬਲਬੀਰ ਸਿੰਘ ਕੋਟ ਬੁੱਢਾ, ਕੁਲਵੰਤ ਸਿੰਘ ਕਲਸੀ, ਲਾਲਜੀਤ ਸਿੰਘ ਭੁੱਲਰ, ਬਗੀਚਾ ਸਿੰਘ ਸਭਰਾ, ਹਰਪ੍ਰੀਤ ਸਿੰਘ, ਬਲਜਿੰਦਰ ਸਿੰਘ,ਦਲਜੀਤ ਸਿੰਘ ਜੱਲੇਵਾਲ, ਵਿਕਰਮ ਬੂਹ ਹਾਜ਼ਰ ਸਨ।


Bharat Thapa

Content Editor

Related News