''ਆਪ'' ਵਿਰੋਧੀਆਂ ਦੇ ਭੁਲੇਖੇ ਕਰੇਗੀ ਦੂਰ : ਟੌਂਗ

03/21/2018 1:43:41 PM

ਵੈਰੋਵਾਲ (ਗਿੱਲ) : ਆਮ ਆਦਮੀ ਪਾਰਟੀ ਦੇ ਖਿਲਾਫ ਵਿਰੋਧੀ ਪਾਰਟੀਆਂ ਨੇ ਹਮੇਸ਼ਾਂ ਤੋਂ ਹੀ ਕੂੜ ਪ੍ਰਚਾਰ ਕੀਤਾ ਹੈ ਅਤੇ 'ਆਪ' ਨੇ ਹਮੇਸ਼ਾਂ ਹੀ ਵਿਰੋਧੀ ਪਾਰਟੀਆਂ ਨੂੰ ਪਛਾੜ ਕਿ ਇਸਦਾ ਮੂੰਹ ਤੋੜ ਜਵਾਬ ਦਿੱਤਾ ਹੈ । ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾਂ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਹਲਕਾ ਬਾਬਾ ਬਕਾਲਾ ਦੇ ਇੰਚਾਰਜ ਦਲਬੀਰ ਸਿੰਘ ਟੌਂਗ ਨੇ ਕਰਦੇ ਹੋਏ ਕਿਹਾ ਕਿ ਕੇਜਰੀਵਾਲ ਵਲੋਂ ਪਾਰਟੀ ਦੀ ਭਲਾਈ ਲਈ ਮੰਗੀ ਮੁਆਫੀ ਨੂੰ ਵਿਰੋਧੀ ਪਾਰਟੀਆਂ ਜਾਣ ਬੁੱਝ ਕਿ ਵਧਾਅ ਚੜਾਅ ਕੇ ਪੇਸ਼ ਕਰ ਰਹੀਆਂ ਹਨ ਜਦੋਂ ਕਿ ਆਪ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ ਪਾਰਟੀ ਦੀ ਇਹੀ ਇਕਜੁੱਟਤਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਵਿਰੋਧੀ ਪਾਰਟੀਆਂ ਨੂੰ ਪਛਾੜ ਕੇ ਉਨ੍ਹਾਂ ਦੇ ਸਭ ਭੁਲੇਖੇ ਦੂਰ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਕ ਅਜਿਹੀ ਪਾਰਟੀ ਹੈ ਜਿਸ ਵਿਚ ਵਲੰਟੀਅਰ ਤੋਂ ਲੈ ਕੇ ਆਮ ਵਰਕਰ ਤੱਕ ਨੂੰ ਹਰ ਇੱਕ ਨੂੰ ਖਿਲਾਫ ਬੋਲਣ ਦਾ ਪੂਰਾ ਅਧਿਕਾਰ ਹੈ ਨਾ ਕਿ ਦੂਸਰੀਆਂ ਸਿਆਸੀ ਪਾਰਟੀਆਂ ਦੇ ਵਰਕਰਾਂ ਵਾਂਗ ਚੁੱਪਚਾਪ ਪਾਰਟੀ ਆਗੂਆਂ ਹਰ ਚੰਗਾ ਮਾੜਾ ਹੁਕਮ ਮੰਨ ਕੇ ਬੈਠੇ ਰਹਿਣਾ ਹੈ । ਉਨ੍ਹਾਂ ਕਿਹਾ ਕਿ ਸਾਡੇ ਪਾਰਟੀ ਵਰਕਰ ਜਜ਼ਬਾਤੀ ਜ਼ਰੂਰ ਹਨ ਪਰ ਉਹ ਹਮੇਸ਼ਾਂ ਆਮ ਲੋਕਾਂ ਦੇ ਹੱਕਾਂ ਅਤੇ ਪਾਰਟੀ ਦੀ ਭਲਾਈ ਲਈ ਕੰਮ ਕਰਦੇ ਹਨ।