ਆਮ ਆਦਮੀ ਪਾਰਟੀ ਨੂੰ ਝਟਕਾ ਕਈ ਆਗੂ ਲੋਕ ਇਨਸਾਫ ਪਾਰਟੀ ''ਚ ਹੋਏ ਸ਼ਾਮਲ

08/07/2020 10:49:41 AM

ਅੰਮ੍ਰਿਤਸਰ (ਅਨਜਾਣ): ਹਲਕਾ ਅਜਨਾਲਾ 'ਚ ਉਸ ਸਮੇਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਜਦੋਂ ਨਵਦੀਪ ਸਿੰਘ ਅਵਾਨ ਦੀ ਪ੍ਰੇਰਣਾ ਸਦਕਾ ਆਮ ਆਦਮੀ ਪਾਰਟੀ ਦੇ ਵੱਖ-ਵੱਖ 20 ਪਿੰਡਾਂ ਦੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਤੋਂ ਨਾਖੁਸ਼ ਹੋ ਕੇ ਲੋਕ ਇਨਸਾਫ਼ ਪਾਰਟੀ 'ਚ ਸ਼ਾਮਲ ਹੋਏ। ਇਨ੍ਹਾਂ ਆਗੂਆਂ 'ਚ ਜਸਪਾਲ ਸਿੰਘ, ਰਘਬੀਰ ਸਿੰਘ ਗਾਲਿਬ, ਗੁਰਇਕਬਾਲ ਸਿੰਘ ਮਾਕੋਵਾਲ, ਬਿਕਰਮ ਸਿੰਘ ਉੜਧਨ, ਬਲਬੀਰ ਸਿੰਘ ਤੇ ਕਸ਼ਮੀਰ ਸਿੰਘ ਚਮਿਆਰੀ, ਸਕੱਤਰ ਸਿੰਘ ਮਾਛੀ ਨੰਗਲ, ਲਖਵਿੰਦਰ ਸਿੰਘ ਤੇ ਜਸਵੰਤ ਸਿੰਘ ਅਵਾਨ, ਹਰਦੀਪ ਸਿੰਘ ਸੁਧਾਰ, ਜਸਕਰਨਜੀਤ ਸਿੰਘ ਉੜਧਨ, ਪਵਿੱਤਰ ਸਿੰਘ ਖਾਨੋਵਾਲ, ਬਲਰਾਜ ਸਿੰਘ ਰਾਜੂ ਸੁਧਾਰ, ਬਿਕਰਮਜੀਤ ਸਿੰਘ ਖਾਨੋਵਾਲ, ਲਖਵਿੰਦਰ ਸਿੰਘ ਚਮਿਆਰੀ ਤੇ ਪੂਰਨ ਸਿੰਘ ਕੋਟਲਾ ਦੇ ਨਾਮ ਸ਼ਾਮਲ ਹਨ। 

ਇਹ ਵੀ ਪੜ੍ਹੋ: ਜ਼ੁਲਮ ਦੀ ਇੰਤਹਾਅ: ਸੜਕ ਕਿਨਾਰੇ ਮਿਲਿਆ ਨਵ-ਜੰਮੇ ਬੱਚੇ ਦਾ ਸਿਰ, ਵੇਖ ਕੰਬ ਜਾਵੇਗੀ ਰੂਹ

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਧਾਰਮਿਕ ਵਿੰਗ ਦੇ ਪ੍ਰਧਾਨ ਜਗਜੋਤ ਸਿੰਘ ਖਾਲਸਾ ਨੇ ਕਿਹਾ ਕਿ ਜਿਸ ਤਰ੍ਹਾਂ ਦਿਨ ਪ੍ਰਤੀ ਦਿਨ ਧੜਾਧੜ ਦੂਸਰੀਆਂ ਪਾਰਟੀਆਂ ਦੇ ਸਿਰਕੱਢ ਆਗੂ ਲੋਕ ਇਨਸਾਫ਼ ਪਾਰਟੀ 'ਚ ਸ਼ਾਮਲ ਹੋ ਰਹੇ ਹਨ। ਇਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ 2022 'ਚ ਲੋਕ ਇਨਸਾਫ਼ ਪਾਰਟੀ ਡੰਕੇ ਦੀ ਚੋਟ ਤੇ ਆਪਣੀ ਜਿੱਤ ਦਾ ਰਿਕਾਰਡ ਬਣਾਏਗੀ। ਇਸ ਮੌਕੇ ਅਮਰੀਕ ਸਿੰਘ ਵਰਪਾਲ ਇੰਚਾਰਜ ਮਾਝਾ ਜੋਨ, ਪ੍ਰਕਾਸ਼ ਸਿੰਘ ਮਾਹਲ ਜਨਰਲ ਸਕੱਤਰ ਮਾਝਾ ਜੋਨ, ਨਵਦੀਪ ਸਿੰਘ ਅਵਾਨ, ਮਨਦੀਪ ਸਿੰਘ ਬੱਬੀ, ਸਰਬਜੀਤ ਸਿੰਘ ਹੈਰੀ, ਮਨਜੀਤ ਸਿੰਘ ਫੌਜੀ, ਸ਼ਲਵਿੰਦਰ ਸਿੰਘ ਸ਼ੈਲੀ ਤੇ ਫੁੱਲਪ੍ਰੀਤ ਸਿੰਘ ਹਾਜ਼ਰ ਸਨ।


Shyna

Content Editor

Related News