ਤਰਨਤਾਰਨ ਵਿਖੇ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ

02/28/2023 5:02:55 PM

ਪੱਟੀ (ਜ.ਬ,ਸੋਢੀ)- ਪਿੰਡ ਜੋਤੀ ਸ਼ਾਹ ਮੋੜ ’ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨਾਲ ਸੜਕ ਦੁਰਘਟਨਾ ਹੋ ਗਈ। ਇਸ ਘਟਨਾ 'ਚ ਇਕ ਵਿਅਕਤੀ ਦੀ ਮੌਤ ’ਤੇ ਦੂਜੇ ਦਾ ਗੰਭੀਰ ਰੂਪ ’ਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੇ ਜਾਣਕਾਰੀ ਦਿੱਤੀ ਕਿ ਰਾਜਵਿੰਦਰ ਸਿੰਘ ਲੱਲੋ ਪੁੱਤਰ ਬੀਰ ਸਿੰਘ ਵਾਸੀ ਕੁੱਲਾ ਅਤੇ ਅਮਨਦੀਪ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਕੁੱਲਾ ਜੋ ਕਿ ਜੋਤੀ ਸ਼ਾਹ ਦੇ ਮੋੜ ਵਲੋਂ ਪੱਟੀ ਆ ਰਹੇ ਸਨ ਕਿ ਅਚਾਨਕ ਮੋਟਰਸਾਈਕਲ ਕੰਧ ਵਿਚ ਵੱਜਣ ਕਾਰਨ ਇਨ੍ਹਾਂ ਦੋਵਾਂ ਦਾ ਐਕਸੀਡੈਂਟ ਹੋ ਗਿਆ, ਜਿਸ ’ਚ ਰਾਜਵਿੰਦਰ ਸਿੰਘ ਲੱਲੋ ਦੀ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਜ਼ਖਮੀ ਹੋ ਗਿਆ ਹੈ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ- ਹੁਸ਼ਿਆਰਪੁਰ: ਚੱਲਦੀ ਰੇਲ ਗੱਡੀ 'ਚੋਂ ਅਣਪਛਾਤਿਆਂ ਨੇ ਧੱਕਾ ਮਾਰ ਕੇ ਹਿਮਾਚਲ ਦੇ ਫ਼ੌਜੀ ਨੂੰ ਸੁੱਟਿਆ ਬਾਹਰ

ਸਿਵਲ ਹਪਸਤਾਲ ਪੱਟੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਰਾਜਵਿੰਦਰ ਸਿੰਘ ਲੱਲੋ ਦੇ ਭਰਾ ਬਾਜ ਸਿੰਘ ਅਤੇ ਦੋਸਤ ਬਲਵਿੰਦਰ ਸਿੰਘ ਬਿੱਲੂ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਲੱਲੋ ਦਾ ਕੋਈ ਐਕਸੀਡੈਂਟ ਨਹੀਂ ਹੋਇਆ ਹੈ। ਸਾਨੂੰ ਸ਼ੱਕ ਹੈ ਕਿ ਉਸ ਦੀ ਮੌਤ ਪਿੱਛੇ ਕਿਸੇ ਦੀ ਡੂੰਘੀ ਸਾਜਿਸ਼ ਹੈ ਕਿਉਂਕਿ ਮੋਟਰਸਾਈਕਲ ਦੀ ਸਿਰਫ਼ ਇਕ ਲਾਇਟ ਟੁੱਟੀ ਹੈ ਪਰ ਰਾਜਵਿੰਦਰ ਸਿੰਘ ਲੱਲੋ ਨੂੰ ਜਿਵੇਂ ਸੱਟਾਂ ਲੱਗੀਆਂ ਹਨ, ਉਸ ਤੋਂ ਸ਼ੱਕ ਪੈਦਾ ਹੁੰਦਾ ਹੈ ਕਿ ਉਸ ਦਾ ਕਤਲ ਹੋਇਆ ਹੈ। ਰਾਜਵਿੰਦਰ ਸਿੰਘ ਲੱਲੋ ਆਪਣੇ ਪਿੱਛੇ ਪਤਨੀ ਅਤੇ 6 ਮਹੀਨਿਆਂ ਦਾ ਬੱਚਾ ਛੱਡ ਗਿਆ।

ਇਹ ਵੀ ਪੜ੍ਹੋ- ਗਰਮੀ ਦਾ ਪ੍ਰਕੋਪ ਵਧਣ ਕਾਰਨ ਕੇਸ਼ੋਪੁਰ ਛੰਭ ’ਚੋਂ ਵਿਦੇਸ਼ਾਂ ਤੋਂ ਆਏ ਪ੍ਰਵਾਸੀ ਪੰਛੀਆਂ ਨੇ ਭਰੀ ਵਾਪਸੀ ਦੀ ਉਡਾਣ

ਇਸ ਮੌਕੇ ਸਰਪੰਚ ਹਰਚਰਨ ਸਿੰਘ, ਕੌਂਸਲਰ ਦਵਿੰਦਰਜੀਤ ਸਿੰਘ ਲਾਲੀ, ਬਲਵਿੰਦਰ ਸਿੰਘ, ਬੰਟੀ, ਬੋਹਡ਼ ਸਿੰਘ, ਜ਼ਸਨਦੀਪ ਸਿੰਘ, ਗੁਰਸਵੇਕ ਸਿੰਘ, ਮਨਪ੍ਰੀਤ ਸਿੰਘ, ਸੋਹਨ ਸਿੰਘ, ਪ੍ਰੀਤਾ, ਅਜੈ ਕੁਮਾਰ, ਸ਼ੰਮੂ, ਸ਼ਿੰਗਾਰਾ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਾਜਵਿੰਦਰ ਸਿੰਘ ਲੱਲੋ ਦੀ ਮੌਤ ਦੇ ਕਾਰਨ ਦੀ ਜਾਂਚ ਕੀਤੀ ਜਾਵੇ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ।

ਇਹ ਵੀ ਪੜ੍ਹੋ- ਸਰਕਾਰ ਦੇ ਨਿਰਦੇਸ਼ਾਂ ’ਤੇ ਜਲੰਧਰ ਦੇ ਪ੍ਰਾਪਰਟੀ ਟੈਕਸ ਦਾ ਹੋਵੇਗਾ ਆਡਿਟ, ਡਿਫਾਲਟਰਾਂ 'ਤੇ ਕੱਸਿਆ ਜਾਵੇਗਾ ਸ਼ਿਕੰਜਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News