ਬੇਸਹਾਰਾ ਪਸ਼ੂਆਂ ਦਾ ਵੱਡੀ ਤਦਾਦ ਵਿਚ ਕਣਕ ਦੀ ਫਸਲ ’ਤੇ ਹਮਲਾ, ਕਿਸਾਨ ਪ੍ਰੇਸ਼ਾਨ

01/15/2019 3:47:44 AM

ਝਬਾਲ,   (ਨਰਿੰਦਰ)-   ਮਹਿੰਗਾਈ ਅਤੇ ਕਿਸਾਨਾਂ ਨੂੰ ਫਸਲਾਂ ਦਾ ਯੋਗ ਭਾਅ ਨਾ ਮਿਲਣ ਕਾਰਣ ਜਿਥੇ ਕਿਸਾਨਾਂ ਦੀਆਂ ਦਿਨੋਂ ਦਿਨ ਮੁਸ਼ਕਲਾਂ ਵਧ ਰਹੀਆਂ ਹਨ ਅਤੇ ਕਿਸਾਨ ਕਰਜ਼ੇ ਦੀ ਮਾਰ  ਹੇਠ ਆ ਕੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ  ਰਿਹਾ ਹੈ, ਉਥੇ ਹੀ ਅੱਜਕੱਲ ਕਿਸਾਨਾਂ ਵਲੋਂ ਮਹਿੰਗੇ ਭਾਅ ’ਤੇ ਕਰਜ਼ੇ ਚੁੱਕ ਕੇ ਖਾਦਾਂ ਅਤੇ ਬੀਜ ਲੈ ਕੇ ਕਣਕ ਦੀ ਫਸਲ ’ਤੇ ਨਵੀਂ ਮੁਸੀਬਤ ਬਣਕੇ ਬੇਸਹਾਰਾ ਪਸ਼ੂ ਟੁੱਟ ਕੇ ਪੈ  ਰਹੇ ਹਨ। ਜਿਸ ਕਾਰਣ ਕਿਸਾਨ ਵਿਚਾਰੇ ਅੱਜਕੱਲ ਅੱਤ ਦੀਆਂ ਠੰਡੀਆਂ ਰਾਤਾਂ ਵਿਚ ਸਾਰੀ-ਸਾਰੀ ਰਾਤ ਫਸਲਾਂ ਵਿਚ ਬੇਸਹਾਰਾ ਪਸ਼ੂ ਜੋ ਕਿ ਵੱਡੀ ਤਦਾਦ ਵਿਚ ਫਿਰ ਰਹੇ ਹਨ, ਨੂੰ ਖੇਤਾਂ ਵਿਚੋਂ ਭਜਾਉਣ ਵਿਚ ਲੱਗੇ ਰਹਿੰਦੇ ਹਨ। ਜੋ ਕਿ ਕਿਸਾਨਾਂ ’ਤੇ ਨਵੀਂ ਮਸੀਬਤ ਬਣੇ ਪਏ ਹਨ, ਜਦੋਂ ਕਿ ਇਨ੍ਹਾਂ ਬੇਸਹਾਰਾ ਫਿਰ ਰਹੀਆਂ ਗਾਵਾਂ ਦੇ ਝੁੰਡਾਂ ਨੂੰ ਨਾ ਤਾਂ ਗਊਸ਼ਾਲਾ ਵਾਲੇ ਰੱਖਦੇ ਤੇ ਨਾ ਹੀ ਸਰਕਾਰ ਕੋਈ ਉਪਰਾਲਾ ਕਰ ਰਹੀ ਹੈ, ਜਦੋਂ ਕਿ ਇਨ੍ਹਾਂ ਗਾਵਾਂ ਦੀ ਸਾਂਭ ਸੰਭਾਲ ਲਈ ਸਰਕਾਰ ਬਕਾਇਦਾ ਗਊ ਟੈਕਸ ਵੀ ਲੈ ਰਹੀ ਹੈ। ਬਹੁਤ ਸਾਰੇ ਕਿਸਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵੱਡੀ ਤਦਾਦ ਵਿਚ ਗਾਵਾਂ ਦੇ ਝੁੰਡ ਕਣਕ ਦੀ ਬੀਜੀ ਫਸਲ ਅਤੇ ਚਾਰੇ ਦੀ ਫਸਲ ਵਿਚ ਵਡ਼ਕੇ ਖਰਾਬ ਕਰ ਰਹੀਆਂ ਹਨ ਅਤੇ ਅੱਤ ਦੀ ਠੰਡ ਵਿਚ ਸਾਰੀ ਰਾਤ ਅਤੇ ਦਿਨੇ ਅਸੀਂ ਇਨ੍ਹਾਂ ਪਸ਼ੂਆਂ ਨੂੰ ਭਜਾਉਣ ਵਿਚ ਲੱਗੇ ਰਹਿੰਦੇ ਹਾਂ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜਦੋਂ ਸਰਕਾਰ ਸਾਡੇ ਕੋਲੋਂ ਗਊ ਰੱਖਿਆ ਦੇ ਰੂਪ ਵਿਚ ਟੈਕਸ ਲੈ ਰਹੀ ਹੈ ਤਾਂ ਸਰਕਾਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਅਾਵਾਰਾ ਫਿਰ ਰਹੇ ਪਸ਼ੂਆਂ ਗਾਵਾਂ ਦੀ ਸਾਂਭ ਸੰਭਾਲ ਕਰਨ। ਫਸਲਾਂ ਖਰਾਬ ਕਰਨ ਤੋਂ ਇਲਾਵਾ ਇਨ੍ਹਾਂ ਅਾਵਾਰਾ ਗਾਵਾਂ ਕਾਰਨ ਨਿੱਤ ਹੀ ਸਡ਼ਕਾਂ ’ਤੇ ਕਈ ਹਾਦਸੇ ਵਾਪਰ ਰਹੇ ਹਨ। ਜਿਸ ਕਾਰਨ ਕਈ ਮਨੁੱਖੀ ਕੀਮਤੀ ਜਾਨਾਂ ਆਪਣੀ ਜਾਨ ਤੋਂ ਹੱਥ ਧੋ ਰਹੀਆਂ ਹਨ ਅਤੇ ਕਈ ਗੰਭੀਰ ਜ਼ਖਮੀ ਹੋ ਕੇ ਮੰਜਿਆਂ ’ਤੇ ਪਏ ਤਡ਼ਫ ਰਹੇ ਹਨ। 
ਦੂਸਰਾ ਲੋਕਾਂ ਵਲੋਂ ਮਾਰਨ ਜਾਂ ਸਡ਼ਕ ਹਾਦਸਿਆਂ ਵਿਚ ਜ਼ਖਮੀ ਅਤੇ  ਅਾਵਾਰਾ ਕੁੱਤਿਆਂ ਵਲੋਂ ਜ਼ਖਮੀ ਹੋਈਆਂ ਬਹੁਤ ਸਾਰੀਆਂ ਗਾਵਾਂ ਸਡ਼ਕਾਂ ’ਤੇ ਜਨਤਕ ਥਾਵਾਂ ’ਤੇ ਪਈਆਂ ਤਡ਼ਫ ਰਹੀਆਂ, ਉਥੇ ਹੀ ਥਾਂ-ਥਾਂ ਮਰੀਆਂ ਗਾਵਾਂ ਕਿਸੇ ਵਲੋਂ ਨਾ ਚੁੱਕਣ ਕਾਰਨ ਬਦਬੋ ਮਾਰਦੀਆਂ ਘਾਤਕ ਬੀਮਾਰੀਆਂ ਦਾ ਕਾਰਨ ਬਣ ਰਹੀਆਂ ਹਨ।


Related News