ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦਾ ਵਫਦ ਡਾਇਰੈਕਟਰ ਪਸੂ ਪਾਲਣ ਵਿਭਾਗ ਨੂੰ‌ ਮਿਲਿਆ

09/18/2020 5:49:45 PM

ਪਠਾਨਕੋਟ(ਅਦਿੱਤਿਆ) - ਅੱਜ ਪੰਜਾਬ‌ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦਾ ਇਕ ਵਫਦ ਸੂਬਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ  ਸੱਚਰ ਦੀ ਅਗਵਾਈ ਹੇਠ ਆਪਣੀਆਂ ਹੱਕੀ‌‌ ਮੰਗਾਂ ਅਤੇ ਮਸਲਿਆਂ‌ ਸੰਬੰਧੀ ਡਾਇਰੈਕਟਰ ਪਸੂ ਪਾਲਣ ਵਿਭਾਗ ਪੰਜਾਬ, ਡਾਕਟਰ ਗੁਰਪਾਲ ਸਿੰਘ ਵਾਲੀਆਂ ਨੂੰ  ਮਿਲਿਆ। ਵਫਦ ਵਿਚ ਸੂਬਾ ਜਨਰਲ ਸਕੱਤਰ ਕੇਵਲ ਸਿੰਘ ਸਿੱਧੂ, ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ,ਮੁੱਖ ਸਲਾਹਕਾਰ  ਗੁਰਦੀਪ ਸਿੰਘ ਬਾਸੀ , ਸੀਨੀਅਰ ਅਸਿਸਟੈਂਟ ਅਵਤਾਰ ਸਿੰਘ ਭੰਗੂ ਸ਼ਾਮਲ ਸਨ।

ਡਾਇਰੈਕਟਰ ਪਸੂ ਪਾਲਣ ਵਿਭਾਗ ਪੰਜਾਬ ਨੇ ਵੈਟਨਰੀ ਇੰਸਪੈਕਟਰਾਂ ਦੀ ਇਕ-ਇਕ ਮੰਗ ਅਤੇ ਮਸਲਿਆਂ ਨੂੰ ਬੜੀ ਗੰਭੀਰਤਾ ਨਾਲ ਸੁਣਿਆ ਅਤੇ ਜਲਦੀ ਤੋਂ ਜਲਦੀ ਲਾਗੂ ਕਰਨ ਦਾ ਭਰੋਸਾ ਦਿੱਤਾ। ਮੀਟਿੰਗ‌ ਬਹੁਤ ਹੀ ਸਾਜਗਾਰ ਮਾਹੌਲ ਵਿਚ ਹੋਈ।  ਅਖੀਰ ਵਿਚ ਆਗੂਆਂ ਨੇ  ਡਾਇਰੈਕਟਰ ਸਾਹਿਬ ਵੱਲੋਂ  ਉਹਨਾਂ ਦੀ ਇਕ-ਇਕ ਮੰਗ ਨੂੰ ਸੁਣ ਕੇ ਲਾਗੂ ਕਰਨ ਲ‌ਈ ਡਾਇਰੈਕਟਰ ਸਾਹਿਬ ਦਾ ਧੰਨਵਾਦ ਕੀਤਾ। ਪੱਤਰਕਾਰਾਂ ਨੂੰ ਇਹ ਜਾਣਕਾਰੀ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ।


Harinder Kaur

Content Editor

Related News