ਪਾਕਿਸਤਾਨ ਤੋਂ ਆਇਆ 187 ਹਿੰਦੂਆਂ ਦਾ ਜੱਥਾ

02/03/2020 8:49:55 PM

ਅੰਮ੍ਰਿਤਸਰ, (ਨੀਰਜ)— ਭਾਰਤ ਸਰਕਾਰ ਵਲੋਂ ਹਿੰਦੂ ਘੱਟ ਗਿਣਤੀ ਨੂੰ ਨਾਗਰਿਕਤਾ ਦਿੱਤੇ ਜਾਣ ਦਾ ਐਲਾਨ ਕੀਤੇ ਜਾਣ ਦੇ ਬਾਅਦ ਪਾਕਿਸਤਾਨ ਤੋਂ ਹਿੰਦੂ ਪਰਿਵਾਰਾਂ ਦਾ ਪਲਾਇਨ ਕਰ ਕੇ ਭਾਰਤ ਆਉਣ ਦਾ ਸਿਲਸਿਲਾ ਜਾਰੀ ਹੈ।
ਜਾਣਕਾਰੀ ਅਨੁਸਾਰ ਸੋਮਵਾਰ ਨੂੰ 187 ਪਾਕਿਸਤਾਨੀ ਹਿੰਦੂਆਂ ਦਾ ਜਥਾ ਅਟਾਰੀ ਬਾਰਡਰ ਰਾਹੀਂ ਭਾਰਤ ਪਹੁੰਚਿਆ ਹੈ। ਇਹ ਸਾਰੇ ਪਾਕਿਸਤਾਨੀ ਨਾਗਰਿਕ ਭਾਰਤ 'ਚ ਸਥਾਈ ਨਾਗਰਿਕਤਾ ਲੈਣ ਦੇ ਇਛੁੱਕ ਹਨ ਤੇ ਇਥੇ ਰਹਿਣ ਦੀ ਉਮੀਦ ਲੈ ਕੇ ਆਏ ਹਨ। ਉਂਝ ਇਨ੍ਹਾਂ ਪਰਿਵਾਰਾਂ ਨੂੰ ਸਰਕਾਰ ਨੇ ਹਰਿਦੁਆਰ ਵਿਚ ਗੰਗਾ ਇਸ਼ਨਾਨ ਅਤੇ ਹੋਰ ਹਿੰਦੂ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਲਈ 45 ਦਿਨ ਦਾ ਵੀਜ਼ਾ ਜਾਰੀ ਕੀਤਾ ਹੈ।
ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਪਾਕਿਸਤਾਨ ਤੋਂ ਆਏ ਸ਼੍ਰੀਰਾਮ ਨੇ ਦੱਸਿਆ ਕਿ ਪਾਕਿਸਤਾਨ 'ਚ ਹਿੰਦੂ ਪਰਿਵਾਰਾਂ ਅਤੇ ਹੋਰ ਘੱਟ ਗਿÎਣਤੀ ਦੀ ਜ਼ਿੰਦਗੀ ਸੁਰੱਖਿਅਤ ਨਹੀਂ ਹੈ। ਪਾਕਿਸਤਾਨ ਦੇ ਕੱਟੜਪੰਥੀ ਮੁਸਲਮਾਨ ਸੰਗਠਨਾਂ ਨੇ ਹਿੰਦੂਆਂ ਦਾ ਜਿਉਣਾ ਮੁਸ਼ਕਲ ਕੀਤਾ ਹੋਇਆ ਹੈ। ਹਿੰਦੂ ਲੜਕੀਆਂ ਨਾਲ ਜ਼ਬਰਨ ਵਿਆਹ ਤੇ ਹੋਰ ਘਿਣਾਉਣੇ ਕੰਮ ਕਰਨਾ ਇਕ ਆਮ ਜਿਹੀ ਗੱਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਸਰਕਾਰ ਉਨ੍ਹਾਂ ਨੂੰ ਨਾਗਰਿਕਤਾ ਪ੍ਰਦਾਨ ਕਰਦੀ ਹੈ ਤਾਂ ਉਹ ਖੁਸ਼ੀ ਦੇ ਨਾਲ ਭਾਰਤ 'ਚ ਹੀ ਰਹਿਣ ਦੇ ਇੱਛੁਕ ਹਨ ਤੇ ਕਦੇ ਵੀ ਪਾਕਿਸਤਾਨ ਵਾਪਸ ਜਾਣ ਨੂੰ ਤਿਆਰ ਨਹੀਂ ਹਨ। ਇਨ੍ਹਾਂ ਮੁਸਾਫਰਾਂ ਨੂੰ ਇਕ ਵੀਡੀਓ ਕੋਚ ਬੱਸ ਆਈ. ਸੀ. ਪੀ. ਅਟਾਰੀ ਤੋਂ ਲੈਣ ਪਹੁੰਚੀ ਸੀ। ਇਸ ਨੂੰ ਵੀ ਕਿਸੇ ਧਾਰਮਿਕ ਸੰਗਠਨ ਵੱਲੋਂ ਭੇਜਿਆ ਗਿਆ ਸੀ। ਵਰਣਨਯੋਗ ਹੈ ਕਿ ਅਜੇ ਤੱਕ ਪਾਕਿਸਤਾਨ ਤੋਂ ਲਗਭਗ 1500 ਦੇ ਕਰੀਬ ਹਿੰਦੂ ਪਰਿਵਾਰ ਪਲਾਇਨ ਕਰ ਕੇ ਭਾਰਤ ਪਹੁੰਚ ਚੁੱਕੇ ਹਨ, ਜਦਕਿ 500 ਦੇ ਕਰੀਬ ਪਾਕਿਸਤਾਨੀ ਹਿੰਦੂ ਵਾਪਸ ਪਾਕਿਸਤਾਨ ਜਾਣਾ ਚਾਹੁੰਦੇ ਹਨ।

ਪਾਕਿਸਤਾਨ ਵੀ ਹੋਇਆ ਚੌਕਸ
ਭਾਰਤ 'ਚ ਧਾਰਮਿਕ ਤੀਰਥ ਸਥਾਨਾਂ ਦੀ ਯਾਤਰਾ ਕਰਨ ਦੀ ਆੜ 'ਚ ਵੀਜ਼ਾ ਲੈ ਕੇ ਪਾਕਿਸਤਾਨ ਤੋਂ ਪਲਾਇਨ ਕਰ ਰਹੇ ਹਜ਼ਾਰਾਂ ਹਿੰਦੂ ਪਰਿਵਾਰਾਂ ਦਾ ਮਾਮਲਾ ਪਾਕਿਸਤਾਨ ਸਰਕਾਰ ਦੇ ਧਿਆਨ 'ਚ ਵੀ ਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਬਦਨਾਮੀ ਬਚਾਉਣ ਲਈ ਪਾਕਿਸਤਾਨ ਦੀ ਸਰਕਾਰ ਨੇ ਭਾਰਤ 'ਚ ਧਾਰਮਿਕ ਯਾਤਰਾ ਲਈ ਵੀਜ਼ਾ ਅਪਲਾਈ ਕਰਨ ਵਾਲੇ ਹਿੰਦੂ ਪਰਿਵਾਰਾਂ ਦੀਆਂ ਅਰਜੀਆਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂਕਿ ਘੱਟ ਤੋਂ ਘੱਟ ਹਿੰਦੂ ਪਰਿਵਾਰ ਭਾਰਤ 'ਚ ਪਲਾਇਨ ਕਰ ਸਕਣ।

ਹਜ਼ਾਰਾਂ ਪਾਕਿ ਹਿੰਦੂਆਂ 'ਤੇ ਨਜ਼ਰ ਰੱਖਣਾ ਸੁਰੱਖਿਆ ਏਜੰਸੀਆਂ ਲਈ ਮੁਸ਼ਕਲ
ਪਾਕਿਸਤਾਨ ਤੋਂ ਹਜ਼ਾਰਾਂ ਦੀ ਗਿਣਤੀ 'ਚ ਭਾਰਤ ਆ ਰਹੇ ਪਾਕਿਸਤਾਨੀ ਹਿੰਦੂਆਂ 'ਤੇ ਨਜ਼ਰ ਰੱਖਣਾ ਕੇਂਦਰੀ ਤੇ ਰਾਜ ਪੱਧਰ ਸੁਰੱਖਿਆ ਏਜੰਸੀਆਂ ਲਈ ਵੀ ਆਸਾਨ ਕੰਮ ਨਹੀਂ ਹੈ। ਵੀਜ਼ਾ ਮਿਆਦ ਖਤਮ ਹੋਣ ਤੱਕ ਪਾਕਿਸਤਾਨੀ ਹਿੰਦੂ ਪਰਿਵਾਰ ਉਨ੍ਹਾਂ ਧਾਰਮਿਕ ਸਥਾਨਾਂ 'ਚ ਜਾ ਕੇ ਰੁੱਕ ਸਕਦੇ ਹਨ, ਜਿੱਥੇ ਦਾ ਵੀਜ਼ਾ ਉਨ੍ਹਾਂ ਦਾ ਮਿਲਿਆ ਹੁੰਦਾ ਹੈ ਪਰ ਵੀਜ਼ਾ ਮਿਆਦ ਖਤਮ ਹੋਣ ਤੋਂ ਬਾਅਦ ਕੌਣ ਕਿੱਥੇ ਨਿਕਲ ਜਾਵੇ, ਇਸ ਦੀ ਜਾਣਕਾਰੀ ਰੱਖਣਾ ਸੁਰੱਖਿਆ ਏਜੰਸੀਆਂ ਲਈ ਆਸਾਨ ਕੰਮ ਨਹੀਂ ਹੈ। ਉਂਝ ਪਾਕਿਸਤਾਨੀ ਹਿੰਦੂਆਂ 'ਚ ਕਿਹੜਾ ਵਿਅਕਤੀ ਆਈ. ਐੱਸ. ਆਈ. ਦਾ ਜਾਸੂਸ ਹੈ, ਇਸ ਦਾ ਵੀ ਪਤਾ ਨਹੀਂ ਲਾਇਆ ਜਾ ਸਕਦਾ ਹੈ।


KamalJeet Singh

Content Editor

Related News