22 ਸਾਲਾ ਨੌਜਵਾਨ ਦੀ ਦੁਬਈ ''ਚ ਸ਼ੱਕੀ ਹਾਲਾਤ ''ਚ ਹੋਈ ਮੌਤ, ਪਰਿਵਾਰ ਨੇ ਚੈਰੀਟੇਬਲ ਨੂੰ ਕੀਤੀ ਦੇਹ ਵਤਨ ਲਿਆਉਣ ਦੀ ਬੇਨਤੀ

03/26/2022 5:09:31 PM

ਬਟਾਲਾ (ਮਠਾਰੂ) : ਬਟਾਲਾ ਦੇ ਨਜ਼ਦੀਕ ਪੈਂਦੇ ਪਿੰਡ ਉਗਰੇਵਾਲ ਦੇ 22 ਸਾਲਾ ਨੌਜਵਾਨ ਦੀ ਦੁਬਈ ਵਿਖੇ ਸ਼ੱਕੀ ਹਾਲਾਤ ’ਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ 22 ਸਾਲਾ ਮ੍ਰਿਤਕ ਨੌਜਵਾਨ ਸੁਖਬੀਰ ਸਿੰਘ ਪੁੱਤਰ ਬਿਕਰਮਜੀਤ ਸਿੰਘ ਵਾਸੀ ਪਿੰਡ ਉਗਰੇਵਾਲ ਬਟਾਲਾ ਦੇ ਮਾਮਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਵਿਧਵਾ ਭੈਣ ਅਤੇ ਨੌਜਵਾਨ ਭਣੇਵਾਂ ਸੁਖਬੀਰ ਸਿੰਘ ਉਨ੍ਹਾਂ ਦੇ ਕੋਲ ਹੀ ਪਿੰਡ ਉਗਰੇਵਾਲ ਵਿਖੇ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਚਾਰ ਸਾਲ ਪਹਿਲਾਂ ਸੁਖਬੀਰ ਸਿੰਘ ਆਪਣੇ ਸੁਨਹਿਰੇ ਭਵਿੱਖ ਦੀ ਤਲਾਸ਼ ਵਿੱਚ ਦੁਬਈ ਵਿਖੇ ਰਿਸ਼ਤੇਦਾਰੀ ਵਿਚ ਲਗਦੀ ਆਪਣੀ ਮਾਸੀ ਦੇ ਕੋਲ ਗਿਆ ਸੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਸਾਨੂੰ ਦੁਬਈ ਤੋਂ ਕਿਸੇ ਦਾ ਫੋਨ ਆਇਆ ਕਿ ਤੁਹਾਡੇ ਲੜਕੇ ਸੁਖਬੀਰ ਸਿੰਘ ਦੀ ਦਿਲ ਦਾ ਅਟੈਕ ਹੋ ਜਾਣ ਕਾਰਨ ਮੌਤ ਹੋ ਗਈ ਹੈ ।

ਇਹ ਵੀ ਪੜ੍ਹੋ : CM ਬਣਨ ਤੋਂ ਬਾਅਦ ਪਹਿਲੀ ਵਾਰ ਮਾਨਸਾ ਪਹੁੰਚੇ ਭਗਵੰਤ ਮਾਨ, ਕਿਹਾ ਕਿਸਾਨਾਂ ਦੇ ਦੁੱਖ ਵੰਡਾਉਣ ਆਇਆ ਹਾਂ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਇਸ ਮਾਮਲੇ ਨੂੰ ਲੈ ਕੇ ਅਸੀਂ ਦੁਬਈ ਵਿਖੇ ਕਿਸੇ ਹੋਰ ਲੜਕੇ ਦੇ ਨਾਲ ਸੰਪਰਕ ਕੀਤਾ ਗਿਆ ਤਾਂ, ਉਸ ਲੜਕੇ ਨੇ ਦੱਸਿਆ ਕਿ 10 ਦਿਨ ਪਹਿਲਾਂ ਸੁਖਬੀਰ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਲਾਸ਼ ਪੁਲਸ ਵੱਲੋਂ ਸਮੁੰਦਰ ਦੇ ਕੰਢੇ ਤੋਂ ਬਰਾਮਦ ਕੀਤੀ ਗਈ ਹੈ, ਜਦ ਕਿ ਇਸ ਵਕਤ ਮ੍ਰਿਤਕ ਨੌਜਵਾਨ ਸੁਖਬੀਰ ਸਿੰਘ ਦੀ ਲਾਸ਼ ਪੁਲਸ ਸਟੇਸ਼ਨ ਨੰਬਰ 10 ਇੰਡਸਟਰੀਅਲ ਏਰੀਆ ਦੁਬਈ ਵਿਖੇ ਰੱਖੀ ਗਈ ਹੈ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ’ਤੇ ਪਹਿਲੇ ਦਿਨ ਰਿਪੋਰਟ ਹੋਏ ਪੁਰਾਣੇ ਮਾਮਲੇ, ਕਈ ਅਧਿਕਾਰੀ ਫਸੇ

ਮਾਮਾ ਸੁਖਜਿੰਦਰ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਜਿੱਥੇ ਆਪਣੇ ਨੌਜਵਾਨ ਪੁੱਤਰ ਸੁਖਬੀਰ ਦੀ ਮ੍ਰਿਤਕ ਦੇਹ ਨੂੰ ਵਤਨ ਲਿਆਉਣ ਦੇ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਤੇ ਸੰਸਾਰ ਪ੍ਰਸਿੱਧ ਸਮਾਜ ਸੇਵੀ ਸ਼ਖਸੀਅਤ ਡਾ. ਐੱਸ. ਪੀ. ਸਿੰਘ ਓਬਰਾਏ ਨੂੰ ਬੇਨਤੀ ਕੀਤੀ ਹੈ। ਉੱਥੇ ਨਾਲ ਹੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਭੇਦਭਰੀ ਹਾਲਤ ਦੇ ਵਿਚ ਨੌਜਵਾਨ ਸੁਖਬੀਰ ਸਿੰਘ ਦੀ ਹੋਈ ਮੌਤ ਦੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਕੇ ਸਾਨੂੰ ਇਨਸਾਫ ਦਿੱਤਾ ਜਾਵੇ ।

ਇਹ ਵੀ ਪੜ੍ਹੋ : ਲੋਕ ਸਭਾ 'ਚ ਗੂੰਜਿਆ ਬੀ.ਬੀ.ਐੱਮ.ਬੀ. ਦਾ ਮੁੱਦਾ, ਡਾ. ਅਮਰ ਸਿੰਘ ਨੇ ਖੋਲ੍ਹੀਆਂ ਪੁਰਾਣੀਆਂ ਪਰਤਾਂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News