ਲਗਜ਼ਰੀ ਗੱਡੀਆਂ ’ਚ ਅਸਲਾ ਲੈ ਕੇ ਘੁੰਮਦੇ 6 ਵਿਅਕਤੀ ਕਾਬੂ

07/05/2020 12:32:20 AM

ਤਰਨਤਾਰਨ,(ਰਾਜੂ,ਬਲਵਿੰਦਰ ਕੌਰ)- ਸੀ. ਆਈ. ਏ. ਸਟਾਫ ਤਰਨਤਾਰਨ ਨੇ ਅਸਲੇ ਸਮੇਤ ਘੁੰਮ ਰਹੇ 16 ਵਿਅਕਤੀਆਂ ਖਿਲਾਫ ਕੇਸ ਦਰਜ ਕਰਦਿਆਂ 6 ਵਿਅਕਤੀਆਂ ਨੂੰ ਵੱਖ-ਵੱਖ ਹਥਿਆਰਾਂ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਕੋਲੋਂ 3 ਗੱਡੀਆਂ ਵੀ ਬਰਾਮਦ ਕੀਤੀਆਂ ਹਨ। ਇਸ ਸਬੰਧੀ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸਿਵਲ ਹਸਪਤਾਲ ਪੱਟੀ ਦੇ ਨਜ਼ਦੀਕ ਕੁਝ ਨੌਜਵਾਨ ਵੱਡੀ ਤਾਦਾਦ ’ਚ ਇਕੱਠੇ ਹੋ ਕੇ ਆਪਣੀਆਂ ਲਗਜ਼ਰੀ ਗੱਡੀਆਂ ਵਿਚ ਅਸਲੇ ਸਮੇਤ ਘੁੰਮ ਰਹੇ ਹਨ। ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਪੁਲਸ ਪਾਰਟੀ ਸਮੇਤ ਘੇਰਾਬੰਦੀ ਕਰਦਿਆਂ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਦ ਕਿ ਬਾਕੀ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਪੁੱਛਗਿੱਛ ਦੌਰਾਨ ਉਕਤ ਵਿਅਕਤੀਆਂ ਦੀ ਪਹਿਚਾਣ ਅਰਸ਼ਦੀਪ ਸਿੰਘ ਪੁੱਤਰ ਨਰਿੰਦਰਪਾਲ ਸਿੰਘ ਵਾਸੀ ਕੁੱਲਾ, ਗੁਰਸੇਵਕ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰ੍ਰਗਡ਼ੀ, ਰਾਜਕੰਵਰ ਸਿੰਘ ਪੁੱਤਰ ਸ਼ੇਰਪ੍ਰਤਾਪ ਸਿੰਘ ਵਾਸੀ ਨੱਥੂਚੱਕ, ਗੁਰਜੰਟ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਖੁਹਾਲੀ, ਗੁਰਪ੍ਰੀਤ ਸਿੰਘ ਪੁੱਤਰ ਬੁੱਢਾ ਸਿੰਘ ਵਾਸੀ ਠੱਕਰਪੁਰਾ ਅਤੇ ਜਗਦੀਪ ਸਿੰਘ ਪੁੱਤਰ ਬਿਕਰਾਲ ਸਿੰਘ ਵਾਸੀ ਪੱਟੀ ਵਜੋਂ ਹੋਈ। ਜਿਨ੍ਹਾਂ ਕੋਲੋਂ 4 ਪਿਸਟਲ 32 ਬੋਰ, 1 ਦੇਸੀ ਪਿਸਟਲ, 22 ਜਿੰਦਾ ਰੋਂਦ 32 ਬੋਰ, 3 ਜਿੰਦਾ ਰੋਂਦ 7.65 ਬੋਰ ਬਰਾਮਦ ਹੋਏ ਲੇਕਿਨ ਇਹ ਵਿਅਕਤੀ ਅਸਲਾ ਲਾਇਸੰਸ ਪੇਸ਼ ਨਹੀਂ ਕਰ ਸਕੇ। ਇਸ ਤੋਂ ਇਲਾਵਾ 1 ਜੀਪ, ਇਕ ਫਾਰਚੂਨਰ ਗੱਡੀ ਅਤੇ ਇਕ ਬਰਿਜ਼ਾ ਗੱਡੀ ਵੀ ਬਰਾਮਦ ਹੋਈ। ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਫਰਾਰ ਦਿਲਜਾਨ ਸਿੰਘ ਵਾਸੀ ਬੁਰਜ ਰਾਏ ਕੇ, ਅਰਸ਼ਦੀਪ ਸਿੰਘ ਵਾਸੀ ਭਿੱਖੀਵਿੰਡ, ਨਿਸ਼ਾਨ ਸਿੰਘ , ਬੰਟੀ, ਗੁਰਵੇਲ ਸਿੰਘ ਵਾਸੀਆਨ ਤੁੰਗ ਅਤੇ 4 ਅਣਪਛਾਤੇ ਵਿਅਕਤੀਆਂ ਸਮੇਤ ਉਪਰੋਕਤ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 198 ਧਾਰਾ 148/149/188 ਆਈ.ਪੀ.ਸੀ., 51-ਡੀ.ਡੀ.ਐੱਮ.ਏ. ਐਕਟ 2005, 25/27/54/59 ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।


Bharat Thapa

Content Editor

Related News