ਨਸ਼ੀਲੇ ਪਦਾਰਥ ਤੇ ਚੋਰੀ ਦੀ ਐਕਟਿਵਾ ਸਣੇ 5 ਵਿਅਕਤੀ ਚੜ੍ਹੇ ਪੁਲਸ ਅੜ੍ਹਿਕੇ

10/06/2019 4:18:32 PM

ਵਲਟੋਹਾ (ਬਲਜੀਤ ਸਿੰਘ) - ਥਾਣਾ ਵਲਟੋਹਾ ਦੀ ਪੁਲਸ ਨੇ ਨਸ਼ੀਲੀਆਂ ਗੋਲੀਆਂ ਨਾਜਾਇਜ਼ ਸ਼ਰਾਬ ਤੇ 1 ਚੋਰੀ ਦੀ ਐਕਟਿਵਾ ਸਣੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਵਲਟੋਹਾ ਦੇ ਐੱਸ.ਐੱਚ.ਓ. ਹਰਚੰਦ ਸਿੰਘ ਨੇ ਦੱਸਿਆ ਕਿ ਤਰਨਤਾਰਨ ਦੇ ਐੱਸ.ਐੱਸ.ਪੀ. ਧਰੁਵ ਵਦੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀਐੱਸਪੀ ਭਿੱਖੀਵਿੰਡ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ ਮੁਹਿੰਮ ਵਿੱਢੀ ਗਈ ਹੈ। ਇਸ ਮੁਹਿੰਮ ਦੇ ਤਹਿਤ ਮਹਾਬੀਰ ਸਿੰਘ ਕੋਲੋਂ 100 ਨਸ਼ੀਲੀਆਂ ਗੋਲੀਆਂ ਅਤੇ 1 ਚੋਰੀ ਦੀ ਐਕਟਿਵਾ ਬਰਾਮਦ ਕੀਤੀ। ਇਸ ਦੌਰਾਨ ਫੜ੍ਹੇ ਗਏ ਕਾਲਾ ਸਿੰਘ, ਤਰਸੇਮ ਸਿੰਘ, ਦਿਲਬਾਗ ਸਿੰਘ ਕੋਲੋਂ 600 ਲੀਟਰ ਲਾਹਣ ਬਰਾਮਦ ਹੋਈ, ਜਿਸ ਦੇ ਤਹਿਤ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਕੋਲੋਂ ਹੋਰ ਵੀ ਨਸ਼ੀਲੀਆਂ ਚੀਜ਼ਾਂ ਬਰਾਮਦ ਹੋਣ ਦੀ ਸੰਭਾਵਨਾ ਹੈ, ਜਿਸ ਕਰਕੇ ਉਨ੍ਹਾਂ ਨੂੰ ਪੁਲਸ ਰਿਮਾਂਡ 'ਤੇ ਲਿਆ ਜਾ ਰਿਹਾ ਹੈ, ਜਿੱਥੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।


rajwinder kaur

Content Editor

Related News