ਬਜ਼ੁਰਗ ਨੂੰ ਝਾਂਸੇ ’ਚ ਲੈ ਕੇ ਔਰਤ ਨੇ ਪਹਿਲਾਂ ਖਿੱਚੀ ਅਸ਼ਲੀਲ ਫੋਟੋ, ਬਾਅਦ 'ਚ ਠੱਗੇ 5.86 ਲੱਖ ਰੁਪਏ, ਮਾਮਲਾ ਦਰਜ

01/27/2024 12:40:44 PM

ਬਟਾਲਾ (ਸਾਹਿਲ) : ਬਟਾਲਾ ਦੇ ਇਕ ਬਜ਼ੁਰਗ ਨੂੰ ਵਟਸਐੱਪ ਰਾਹੀਂ ਝਾਂਸੇ ’ਚ ਲੈ ਕੇ ਅਸ਼ਲੀਲ ਫੋਟੋ ਖਿੱਚ ਕੇ ਬਜ਼ੁਰਗ ਤੋਂ 5 ਲੱਖ 86 ਹਜ਼ਾਰ ਰੁਪਏ ਠੱਗਣ ਦੇ ਮਾਮਲੇ ’ਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਐੱਸ. ਐੱਸ. ਪੀ. ਬਟਾਲਾ ਨੂੰ ਬੀਤੇ ਦਿਨੀਂ ਦਰਖ਼ਾਸਤ ਦੇ ਕੇ ਬਟਾਲਾ ਵਾਸੀ ਬਜ਼ੁਰਗ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਕਿ ਵਟਸਐਪ ਨੰਬਰ ਰਾਹੀਂ ਉਸ ਨੂੰ ਅਸ਼ਲੀਲ ਹਰਕਤਾਂ ’ਚ ਉਲਝਾ ਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਹੈ। ਪੁਲਸ ਨੂੰ ਲਿਖਾਈ ਸ਼ਿਕਾਇਤ ’ਚ ਬਜ਼ੁਰਗ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਸਦੇ ਨੰਬਰ ’ਤੇ ਵਟਸਐਪ ਕਾਲ ਰਾਹੀਂ ਇਕ ਔਰਤ ਨੇ ਅਸ਼ਲੀਲ ਹਰਕਤਾਂ ਕਰਦਿਆਂ ਉਸ ਨੂੰ ਆਪਣੇ ਝਾਂਸੇ ’ਚ ਲੈ ਲਿਆ ਸੀ ਅਤੇ ਉਸਦੀ ਇਕ ਨਗਨ ਤਸਵੀਰ ਦਾ ਸਕਰੀਨ ਸ਼ਾਟ ਲੈ ਕੇ ਉਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੇ ਜਾਣ ਬਾਰੇ ਪਤਾ ਲੱਗਾ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਦੁਰਗਿਆਣਾ ਮੰਦਰ ਨੂੰ ਫਿਰ ਤੋਂ ਬੰਬ ਨਾਲ ਉਡਾਉਣ ਦੀ ਆਈ ਧਮਕੀ

ਇਸ ਤੋਂ ਬਾਅਦ ਇਕ ਹੋਰ ਨੰਬਰ ਰਾਹੀਂ ਇਕ ਅਣਪਛਾਤੇ ਵਿਅਕਤੀ ਦੀ ਕਾਲ ਆਈ ਕਿ ਮੈਂ ਸੀ. ਬੀ. ਆਈ. ਡਾਇਰੈਕਟਰ ਦਿੱਲੀ ਤੋਂ ਬੋਲਦਾ ਹਾਂ, ਜੋ ਤੁਹਾਡੀ ਪੋਸਟ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ, ਉਹ ਜੁਰਮ ਹੈ, ਜਿਸ ਨੇ ਇਕ ਹੋਰ ਨੰਬਰ ਦਿੱਤਾ ਤਾਂ ਉਸ ਨੇ ਉਸ ਨੰਬਰ ’ਤੇ ਗੱਲ ਕੀਤੀ ਅਤੇ ਕਿਹਾ ਕਿ ਇਹ ਸਕਰੀਨ ਸ਼ਾਟ ਡਿਲੀਟ ਕਰ ਦਿਓ ਤਾਂ ਅਣਪਛਾਤੇ ਵਿਅਕਤੀ ਨੇ ਕਿਹਾ ਕਿ ਮੇਰੇ ਖਾਤੇ ਵਿਚ 20,500 ਰੁਪਏ ਭੇਜੋ ਅਤੇ ਪੈਸੇ ਭੇਜਣ ਤੋਂ ਬਾਅਦ ਉਸਦੀ ਡਿਮਾਂਡ ਵਧਦੀ ਗਈ ਅਤੇ ਇਸ ਤਰ੍ਹਾਂ ਉਸ ਨਾਲ ਅਣਪਛਾਤੇ ਵਿਅਕਤੀਆਂ ਨੇ 5 ਲੱਖ 86 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹੱਡ ਚੀਰਵੀਂ ਠੰਢ ਤੇ ਸੰਘਣੀ ਧੁੰਦ ਨੇ ਲੋਕਾਂ ਦੀ ਕਰਾਈ ਤੌਬਾ, ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ

ਉਕਤ ਮਾਮਲੇ ਦੇ ਸਬੰਧ ’ਚ ਥਾਣਾ ਸਿਵਲ ਲਾਈਨ ਦੇ ਸਬ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਬਟਾਲਾ ਦੇ ਹੁਕਮਾਂ ’ਤੇ ਜਾਂਚ ਤੋਂ ਬਾਅਦ ਬਜ਼ੁਰਗ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਉਪਰੋਕਤ ਥਾਣੇ ਵਿਚ ਧਾਰਾ 420 ਆਈ.ਪੀ.ਸੀ.ਤਹਿਤ ਦਰਜ ਕਰ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan