ਜੁਆਇੰਟ ਚੈੱਕ ਪੋਸਟ ਅਟਾਰੀ ’ਤੇ ਲੱਗੇਗਾ 418 ਫੁੱਟ ਦਾ ਤਿਰੰਗਾ, ਪਾਕਿ ਨਾਲ ਫਲੈਗ ਵਾਰ ਦੀ ਤਿਆਰੀ ਸ਼ੁਰੂ

10/07/2022 12:40:49 PM

ਅੰਮ੍ਰਿਤਸਰ (ਨੀਰਜ) - ਜੁਆਇੰਟ ਚੈੱਕ ਪੋਸਟ ਅਟਾਰੀ ਬਾਰਡਰ ’ਤੇ ਪਾਕਿਸਤਾਨ ਵਿਚ ਫਲੈਗ ਵਾਰ ਵਿਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਫਿਰ ਤੋਂ ਫਲੈਗ ਵਾਰ ਦੀ ਤਿਆਰੀ ਸ਼ੁਰੂ ਹੋ ਗਈ ਹੈ। ਜਾਣਕਾਰੀ ਅਨੁਸਾਰ ਐੱਨ. ਐੱਚ. ਏ. ਆਈ. ਵਲੋਂ ਅਟਾਰੀ ਬਾਰਡਰ ’ਤੇ 418 ਫੁੱਟ ਦਾ ਤਿਰੰਗਾ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਤਿਰੰਗਾ ਦੇਸ਼ ਦਾ ਸਭ ਤੋਂ ਵੱਡਾ ਤਿਰੰਗਾ ਹੋਵੇਗਾ। ਹਾਲਾਂਕਿ ਇਸ ਤਿਰੰਗੇ ਨੂੰ ਕਿਥੇ ਲਗਾਇਆ ਜਾਣਾ ਹੈ, ਇਸ ਲਈ ਅਜੇ ਤੱਕ ਸਥਾਨ ਨਿਰਧਾਰਿਤ ਨਹੀਂ ਕੀਤਾ ਗਿਆ।

ਪਾਕਿਸਤਾਨ ਨਾਲ ਫਲੈਗ ਵਾਰ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਅੰਮ੍ਰਿਤਸਰ ਦੇ ਇਕ ਕੈਬਨਿਟ ਮੰਤਰੀ ਵਲੋਂ ਮਾਰਚ 2017 ਦੌਰਾਨ ਨਗਰ ਸੁਧਾਰ ਟਰੱਸਟ ਦੀ ਅਗਵਾਈ ਵਿਚ 360 ਫੁੱਟ ਦਾ ਤਿਰੰਗਾ ਲਗਾਇਆ ਗਿਆ ਸੀ। ਇਸੇ ਕਾਰਨ ਪਾਕਿਸਤਾਨ ਨੂੰ ਸ਼ਰਮ ਮਹਿਸੂਸ ਕਰਨੀ ਪਈ ਹੈ, ਕਿਉਂਕਿ ਪਾਕਿਸਤਾਨ ਕੋਲ ਇੰਨਾ ਵੱਡਾ ਝੰਡਾ ਨਹੀਂ ਸੀ। ਕੁਝ ਦਿਨਾਂ ਦੇ ਬਾਅਦ ਪਾਕਿਸਤਾਨ ਨੇ ਚੀਨ ਦੀ ਮਦਦ ਨਾਲ 400 ਫੁੱਟ ਦਾ ਪਾਕਿਸਤਾਨੀ ਝੰਡਾ ਆਪਣੇ ਪਰੇਡ ਸਥਾਨ ’ਤੇ ਲਗਾ ਦਿੱਤਾ, ਜਿਸ ਵਿਚ ਇਕ ਲਿਫਟ ਵੀ ਲੱਗੀ ਹੋਈ ਸੀ। ਪਾਕਿ ਦਾ ਝੰਡਾ ਸੀ. ਸੀ. ਟੀ. ਵੀ ਕੈਮਰਿਆਂ ਨਾਲ ਲੈਂਸ ਝੰਡਾ ਸੀ। 

ਇਸ ਪਾਕਿਸਤਾਨੀ ਝੰਡੇ ਦੇ ਲੱਗਣ ਨਾਲ ਫਲੈਗ ਵਾਰ ਵਿਚ ਭਾਰਤੀ ਖੇਮੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਤਿਰੰਗੇ ਦਾ ਕੱਪੜਾ ਵੀ ਕਈ ਵਾਰ ਫੱਟ ਗਿਆ ਸੀ, ਕਿਉਂਕਿ ਤੇਜ਼ ਹਵਾ ਅਤੇ ਤੂਫਾਨ ਦਾ ਸਾਹਮਣਾ ਤਿਰੰਗੇ ਵਿਚ ਲੱਗਾ ਕੱਪੜਾ ਨਹੀਂ ਕਰ ਸਕਦਾ ਸੀ। ਫਿਲਹਾਲ ਇਕ ਵਾਰ ਫਿਰ ਤੋਂ ਫਲੈਗ ਵਾਰ ਦੀ ਤਿਆਰੀ ਸ਼ੁਰੂ ਹੋ ਗਈ ਹੈ, ਉਥੇ ਜਾਣਕਾਰਾਂ ਦਾ ਮੰਨਨਾ ਹੈ ਕਿ ਇਸ ਵਾਰ ਵੀ ਪਾਕਿਸਤਾਨ ਪਿੱਛੇ ਨਹੀਂ ਰਹਿਣ ਵਾਲਾ ਹੈ, ਕਿਉਂਕਿ ਪਾਕਿਸਤਾਨ ਦੇ ਨਾਲ ਚੀਨ ਖੜ੍ਹਾ ਹੈ।


rajwinder kaur

Content Editor

Related News