ਅੰਮ੍ਰਿਤਸਰ ਦੇ ਪਿੰਡ ਫਤਿਹਗੜ੍ਹ ਸ਼ੁਕਰਚੱਕ ''ਚ ਗੰਦੇ ਪਾਣੀ ਕਾਰਨ 4 ਲੋਕਾਂ ਦੀ ਹੋਈ ਮੌਤ, ਖਰੜ ਭੇਜੇ ਗਏ ਸੈਂਪਲ

08/05/2022 5:34:57 PM

ਅੰਮ੍ਰਿਤਸਰ : ਅੰਮ੍ਰਿਤਸਰ ਦੇ ਕਸਬਾ ਵੇਰਕਾ ਦੇ ਪਿੰਡ ਫਤਿਹਗੜ੍ਹ ਸ਼ੁਕਰਚੱਕ 'ਚ ਬੀਤੇ ਦਿਨਾਂ ਤੋਂ ਲੋਕਾਂ ਦੇ ਘਰਾਂ 'ਚ ਗੰਦੇ ਪਾਣੀ ਦੀ ਸਪਲਾਈ ਹੋਣ ਕਾਰਨ 4 ਦਿਨਾਂ 'ਚ 4 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 60 ਤੋਂ ਜ਼ਿਆਦਾ ਲੋਕ ਬੀਮਾਰ ਪਏ ਹਨ। ਇਨ੍ਹਾਂ ਲੋਕਾਂ ਨੂੰ ਜਾਂ ਤਾਂ ਬੁਖਾਰ ਆ ਰਿਹਾ ਹੈ ਜਾਂ ਫਿਰ ਉਲਟੀਆਂ ਦੀ ਸ਼ਿਕਾਇਤ ਹੋ ਰਹੀ ਹੈ। ਮ੍ਰਿਤਕਾਂ ਦਾ ਪਛਾਣ ਸੁਖਮਨੀ (8) , ਪ੍ਰਭਜੋਤ ਕੌਰ (19) ਤੋਂ ਇਲਾਵਾ ਰੇਲਵੇ ਤੋਂ ਸੇਵਾਮੁਕਤ ਹੋਏ ਮੁਲਾਜ਼ਮ ਜਗੀਰ ਸਿੰਘ (60) ਵਜੋਂ ਕੀਤੀ ਗਈ ਹੈ। ਇਸ ਤੋਂ ਇਲਾਵਾ 80 ਸਾਲਾਂ ਬਜ਼ੁਰਗ ਦੀ ਮੌਤ ਉਲਟੀਆਂ ਕਾਰਨ ਹੋ ਗਈ। ਨੈਸ਼ਨਲ ਡੀਜ਼ੀਸ਼ ਸਾਵਿਰਲੈਂਸ ਪ੍ਰੋਗਰਾਮ ਦੀ ਟੀਮ ਨੇ ਸਟੂਲ ਸੈਂਪਲ ਦਾ ਜਾਂਚ 'ਚ ਏਸ਼ੋਰਿਕਿਆ ਕੋਲਾਈ ਬੈਕਟੀਰੀਆ ਦਾ ਇੰਫੈਕਸ਼ਨ ਮਿਲੀ ਹੈ। ਇਸ ਦੇ ਨਾਲ ਹੀ ਵਿਭਾਗ ਨੇ 4 ਲੋਕਾਂ ਦੀ ਮੌਤ ਦੇ ਕਾਰਨ ਬਾਰੇ ਪਤਾ ਕਰਨ ਲਈ ਸੈਂਪਲ ਖਰੜ ਵਿਖੇ ਭੇਜੇ ਗਏ ਹਨ, ਜਿਨ੍ਹਾਂ ਦੀ ਰਿਪੋਰਟ ਅਗਲੇ 2 ਦਿਨਾਂ 'ਚ ਆ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ। 

ਇਹ ਵੀ ਪੜ੍ਹੋ- ਸੰਗਰੂਰ ਵਿਖੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣ ਮੌਕੇ ਮੁੱਖ ਮੰਤਰੀ ਮਾਨ ਨੇ ਕਹੀਆਂ ਅਹਿਮ ਗੱਲਾਂ

ਉਧਰ ਹੀ ਪਾਣੀ ਸਪਲਾਈ ਵਿਭਾਗ ਨੇ ਪਿੰਡ ਦੀ ਟੈਂਕੀ ਅਤੇ ਘਰਾਂ 'ਚ ਸਪਲਾਈ ਹੋ ਰਹੇ ਪਾਣੀ ਦੇ ਸੈਂਪਲਾਂ ਨੂੰ ਵੀ ਜਾਂਚ ਕਰਨ ਲਈ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਹੁਣ ਤੱਕ ਵੀ ਬੀਮਾਰ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆਂ ਕਰਵਾਉਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਲੋਕ ਆਪਣੇ ਵੱਲੋਂ ਹੀ ਆਸ-ਪਾਸ ਦੇ ਹਸਪਤਾਲਾਂ 'ਚ ਜਾ ਕੇ ਆਪਣਾ ਇਲਾਜ ਕਰਵਾ ਰਹੇ ਹਨ। ਵਿਧਾਇਕ ਜਸਵਿੰਦਰ ਸਿੰਘ ਨੇ ਕਿਹਾ ਕਿ ਸਿਵਲ ਸਰਜਿਨ ਨਾਲ ਗੱਲ ਕਰਕੇ ਮੈਡੀਕਲ ਟੀਮਾਂ ਵੀ ਲਗਵਾਈਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਇਲਾਜ ਕਰਵਾਉਣ 'ਚ ਕੋਈ ਮੁਸ਼ਕਲ ਨਾ ਆਵੇ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News