ਗੋਇੰਦਵਾਲ ਪੁਲਸ ਨੇ ਚੋਰੀ ਦੀ ਕਾਰ ਤੇ 12 ਬੋਰ ਦੇ 14 ਰੌਂਦ ਜ਼ਿੰਦਾ ਸਣੇ 3 ਨੌਜਵਾਨ ਕੀਤੇ ਗ੍ਰਿਫ਼ਤਾਰ

05/12/2022 4:32:20 PM

ਸ੍ਰੀ ਗੋਇੰਦਵਾਲ ਸਾਹਿਬ (ਪੰਛੀ)- ਪੁਲਸ ਜ਼ਿਲ੍ਹਾ ਤਰਨ ਤਾਰਨ ਦੇ ਐੱਸ.ਐੱਸ.ਪੀ ਰਣਜੀਤ ਸਿੰਘ ਢਿੱਲੋਂ ਦੀਆਂ ਸਖ਼ਤ ਹਦਾਇਤਾਂ ’ਤੇ ਡੀ.ਐੱਸ.ਪੀ ਗੋਇੰਵਾਲ ਸਾਹਿਬ ਦੀ ਪ੍ਰੀਤਇੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਮੁਖੀ ਸ਼ਿਵਦਰਸ਼ਨ ਸਿੰਘ ਦੀ ਨਿਗਰਾਨੀ ਹੇਠ ਪੁਲਸ ਨੇ 3 ਨੌਜਵਾਨਾਂ ਕਾਬੂ ਕੀਤੇ ਹਨ। ਨੌਜਵਾਨਾਂ ਨੂੰ ਪੁਲਸ ਨੇ ਚੋਰੀ ਦੀ ਸਵਿਫਟ ਕਾਰ ਅਤੇ 12 ਬੋਰ ਦੇ 14 ਜ਼ਿੰਦਾ ਰੌਂਦਾਂ ਸਮੇਤ ਗ੍ਰਿਫਤਾਰ ਕਰਕੇ ਪੁਲਸ ਥਾਣਾ ਗੋਇੰਦਵਾਲ ਸਾਹਿਬ ਵਿਖੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। 

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ ਪ੍ਰੇਮ ਸਿੰਘ ਸਮੇਤ ਪੁਲਸ ਪਾਰਟੀ ਬਾਬਾ ਜੀਵਨ ਸਿੰਘ ਚੌਂਕ ਵਿਖੇ ਰਾਤ 12:00 ਵਜੇ ਗਸ਼ਤ ਕਰ ਰਹੇ ਸੀ। ਕਿਨਾਰੇ ’ਤੇ ਲੱਗੀ ਸਵਿਫਟ ਕਾਰ ਰੰਗ ਚਿੱਟਾ ਨੰਬਰ P205 N 8654 ਸ਼ੱਕੀ ਹਾਲਤ ਵਿਚ ਲੱਗੀ ਹੋਈ ਸੀ। ਪੁਲਸ ਪਾਰਟੀ ਵਲੋਂ ਕਾਰ ਦੀ ਘੇਰਾਬੰਦੀ ਕੀਤੀ ਤਾਂ ਦੇਖਿਆ ਕਿ ਤਿੰਨ ਨੌਜਵਾਨ ਕਾਰ ਵਿਚ ਬੈਠੇ ਹੋਏ ਸਨ, ਜਿਨ੍ਹਾਂ ਦੀ ਪਛਾਣ ਕਰਨਬੀਰ ਸਿੰਘ ਪੁੱਤਰ ਜਗਤਾਰ ਸਿੰਘ, ਰੁਪਿੰਦਰ ਸਿੰਘ ਉਰਫ ਬੌਬੀ ਪੁੱਤਰ ਹਰਜਿੰਦਰ ਸਿੰਘ, ਅਣਕੇਤ ਸਿੰਘ ਪੁੱਤਰ ਹਰਭਜਨ ਸਿੰਘ ਵਜੋਂ ਹੋਈ। ਨੌਜਵਾਨਾਂ ਦੀ ਤਲਾਸ਼ੀ ਦੌਰਾਨ ਅਣਕੇਤ ਸਿੰਘ ਦੇ ਖੱਬੇ ਤੇ ਸੱਜੇ ਜੇਬ ’ਚੋਂ 14 ਕਾਰਤੂਸ 12 ਬੋਰ ਜ਼ਿੰਦਾ ਬਰਾਮਦ ਹੋਏ ।

ਬਰਾਮਦ ਕਾਰਤੂਸਾਂ ਦਾ ਨੌਜਵਾਨਾਂ ਨੇ ਕੋਈ ਲਾਇਸੈਂਸ ਪੇਸ਼ ਨਹੀਂ ਕੀਤਾ। ਇਸ ਮੌਕੇ ਕਾਬੂ ਕੀਤੀ ਗਈ ਸਵਿਫਟ ਕਾਰ ਦੇ ਕਾਗਜ਼ ਪੁੱਛਣ ’ਤੇ ਉਕਤ ਤਿੰਨਾਂ ਨੌਜਾਵਾਨਾਂ ਵਿਚੋਂ ਕੋਈ ਵੀ ਕਾਰ ਦੀ ਮਾਲਕ ਸਬੰਧੀ ਕੋਈ ਵੀ ਕਾਗਜ਼ ਨਹੀਂ ਪੇਸ਼ ਕਰ ਸਕੇ। ਕਾਰ ਨੰਬਰ P205 N 8654 ਉਕਤ ਵਿਅਕਤੀਆਂ ਵਲੋਂ ਜੋ ਲਿਖਿਆ ਹੋਇਆ ਸੀ ਉਹ ਨੰਬਰ ਹੀਰੋ ਹਾਂਡਾ ਸੀ.ਡੀ ਡੀਲਕਸ ਮੋਟਰ ਸਾਈਕਲ ਦਾ ਸੀ। ਇਸਦਾ ਇੰਜਣ ਨੰਬਰ 33532 ਤੇ ਚੈਸੀ ਨੰਬਰ 18040 ਅਤੇ ਮਾਲਕੀ ਪੂਰਨ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਬਜੀਦਪੁਰਾ ਜ਼ਿਲ੍ਹਾ ਫਿਰੋਜ਼ਪੁਰ ਦੇ ਨਾਮ ਰਜਿਸਟਰ ਹੈ। ਬਰਾਮਦ ਕਾਰ ਦਾ ਚੈਸੀ ਨੰਬਰ 43727 ਇੰਜਣ ਨੰਬਰ 26258 ਹੈ। ਇਸ ਕਾਰ ਰਜਿਸਟਰੇਸ਼ਨ ਨੰਬਰ P206 “ 1494 ਹੈ ਅਤੇ ਇਹ ਨੰਬਰ ਅਮਰਜੀਤ ਕੌਰ ਪਤਨੀ ਜਗੀਰ ਸਿੰਘ ਮਕਾਨ ਨੰਬਰ-116 ਪਿੰਡ ਸ਼ਾਬਾਦਪੁਰ ਜ਼ਿਲ੍ਹਾ ਗੁਰਦਾਸਪੁਰ ਦੇ ਨਾਮ ’ਤੇ ਦਰਜ ਹੈ। ਸਖ਼ਤੀ ਨਾਲ ਪੁੱਛਣ ’ਤੇ ਨੌਜਵਾਨਾਂ ਨੇ ਮੰਨਿਆ ਕਿ ਇਹ ਕਾਰ ਚੋਰੀ ਦੀ ਹੈ, ਜਿਸ ਉੱਪਰ ਜਾਅਲੀ ਨੰਬਰ ਲਗਾਇਆ ਹੋਇਆ ਹੈ। 


rajwinder kaur

Content Editor

Related News