ਬਿਨ੍ਹਾਂ ਟੈਕਸ ਦਿੱਤਿਆ ਮਾਲ ਲੈ ਕੇ ਜਾ ਰਹੇ 3 ਵਾਹਨ ਜ਼ਬਤ, ਲੱਗਾ 5.73 ਲੱਖ ਦਾ ਜ਼ੁਰਮਾਨਾ

10/03/2020 5:05:39 PM

ਅੰਮ੍ਰਿਤਸਰ (ਇੰਦਰਜੀਤ)-ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਮੋਬਾਇਲ ਵਿੰਗ ਨੇ ਮਾਲ ਵਾਲੇ ਵਾਹਨ ਫੜਨ ਉਪਰੰਤ ਉਨ੍ਹਾਂ 'ਤੇ 5 ਲੱਖ 73 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਅੰਡਰ ਬਿਲਿੰਗ 'ਚ ਕੰਮ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਬੀਤੇ ਦਿਨੀਂ ਮੋਬਾਇਲ ਵਿੰਗ ਨੂੰ 3 ਅਜਿਹੇ ਵਾਹਨਾਂ ਦੀ ਸੂਚਨਾ ਮਿਲੀ ਸੀ, ਜਿਨ੍ਹਾਂ 'ਤੇ ਭੇਜੇ ਗਏ ਮਾਲ ਦੇ ਦਸਤਾਵੇਜ਼ ਪੂਰੇ ਨਹੀਂ ਸਨ ਅਤੇ ਇਸ 'ਚ ਟੈਕਸ ਚੋਰੀ ਦਾ ਖਦਸ਼ਾ ਸੀ। ਕਾਰਵਾਈ ਕਰਦਿਅ ਐਕਸਾਈ ਐਂਡ ਟੈਕਸੇਸ਼ਨ ਵਿਭਾਗ ਦੇ ਸਹਾਇਕ ਕਮਿਸ਼ਨਰ ਰਾਜੂ ਧਮੀਜਾ ਨੇ ਈ. ਟੀ. ਓ. ਜਸਵਿੰਦਰ ਚੌਧਰੀ ਦੀ ਅਗਵਾਈ 'ਚ ਵਿਭਾਗ ਦੀ ਟੀਮ ਭੇਜੀ, ਜਿਸ 'ਚ ਇੰਸਪੈਕਟਰ ਅਤੇ ਸੁਰੱਖਿਆ ਵਿਭਾਗ ਦੇ ਲੋਕ ਸ਼ਾਮਲ ਸਨ। ਇਸ ਦੌਰਾਨ ਟੀਮਾਂ ਨੇ 3 ਵਾਹਨਾਂ ਨੂੰ ਘੇਰ ਲਿਆ, ਜਿਸ 'ਚ ਵਿਭਾਗ ਨੂੰ ਭੇਜੇ ਜਾਣ ਵਾਲੇ ਮਾਲ 'ਚ ਟੈਕਸ ਦੀ ਚੋਰੀ ਦਾ ਖ਼ਦਸ਼ਾ ਹੋਇਆ। ਜਾਂਚ 'ਚ ਟੈਕਸ ਚੋਰੀ ਸਾਹਮਣੇ ਆਈੇ। ਇਸ ਸਬੰਧੀ ਮੋਬਾਇਲ ਵਿੰਗ ਟੀਮ ਦੇ ਇੰਚਾਰਜ ਜਸਵਿੰਦਰ ਸਿੰਘ ਚੌਧਰੀ ਨੇ ਦੱਸਿਆ ਕਿ ਵਿਭਾਗ ਨੇ ਮਾਲ ਦੀ ਵੈਲਿਊਏਸ਼ਨ ਉਪਰੰਤ ਇਕ ਵਾਹਨ 'ਤੇ 2 ਲੱਖ 23 ਹਜ਼ਾਰ, ਦੂਜੇ 'ਤੇ 3 ਲੱਖ 10 ਹਜ਼ਾਰ ਅਤੇ ਤੀਸਰੇ 'ਤੇ 40 ਹਜ਼ਾਰ 
(ਕੁੱਲ 5 ਲੱਖ 73 ਹਜ਼ਰ ਰੁਪਏ) ਜ਼ੁਰਮਾਨਾ ਲਾਇਆ ਹੈ।
ਜ਼ਿਕਰਯੋਗ ਹੈ ਕਿ ਸਹਾਇਕ ਟੈਕਸੇਸ਼ਨ ਕਮਿਸ਼ਨਰ ਰਾਜੂ ਧਮੀਜਾ ਨੇ 2 ਦਿਨ ਪਹਿਲਾਂ ਹੀ ਮੋਬਾਇਲ ਵਿੰਗ ਦਾ ਚਾਰਜ ਲਿਆ ਹੈ ਅਤੇ ਇਹ ਉਨ੍ਹਾਂ ਦੀ ਪਹਿਲੀ ਸਫਲਤਾ ਹੈ। ਸੰਪਰਕ ਕਰਨ 'ਤੇ ਰਾਜੂ ਧਮੀਜਾ ਨੇ ਦੱਸਿਆ ਕਿ ਟੈਕਸ ਚੋਰੀ ਵਿਰੁੱਧ ਮੁਹਿੰਮ ਜਾਰੀ ਰਹੇਗੀ।


Aarti dhillon

Content Editor

Related News