ਦੁਬਈ ਤੋਂ ਪਰਤੇ 3 ਵਿਦੇਸ਼ੀਆਂ ਨੂੰ ਕੀਤਾ ਇਕਾਂਤਵਾਸ, 13 ਨੂੰ ਭੇਜਿਆ ਘਰ

07/20/2020 1:52:56 AM

ਬਟਾਲਾ/ਕਿਲਾ ਲਾਲ ਸਿੰਘ,(ਬੇਰੀ, ਭਗਤ)- ਸਿਹਤ ਵਿਭਾਗ ਵੱਲੋਂ ਸਰਕਾਰੀ ਸਕੂਲ ਹੋਸਟਲ ਸੇਖਵਾਂ ’ਚ ਬਣਾਏ ਇਕਾਂਤਵਾਸ ਸੈਂਟਰ ’ਚ ਵਿਦੇਸ਼ ਤੋਂ ਵਾਪਸ ਪਰਤੇ 3 ਵਿਦੇਸ਼ੀ ਯਾਤਰੀਆਂ ਨੂੰ ਸੇਖਵਾਂ ਸੈਂਟਰ ’ਚ ਇਕਾਂਤਾਵਸ ਕਰ ਦਿੱਤਾ ਹੈ।

ਇਸ ਸਬੰਧੀ ਸਹਾਇਕ ਮਲੇਰੀਆ ਅਫਸਰ ਰਛਪਾਲ ਸਿੰਘ ਨੇ ਦੱਸਿਆ ਕਿ ਐੱਸ. ਐੱਮ. ਓ . ਕਾਹਨੂੰਵਾਨ ਇਕਬਾਲ ਸਿੰਘ ਦੀ ਅਗਵਾਈ ’ਚ ਸਿਹਤ ਵਿਭਾਗ ਟੀਮ ਵੱਲੋਂ ਵਿਦੇਸ਼ ਤੋਂ ਪਰਤੇ ਤਿੰਨ ਵਿਦੇਸ਼ੀਆਂ ਨੂੰ ਇਕਾਂਤਵਾਸ ਕੀਤਾ ਅਤੇ ਨਾਲ ਹੀ ਬੀਤੇ ਦਿਨੀਂ ਜਿਹੜੇ 13 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਸੀ, ਉਨ੍ਹਾਂ ਦੀ ਅੱਜ ਰਿਪੋਰਟ ਨੈਗੇਟਿਵ ਆਉਣ ’ਤੇ ਘਰ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਅੱਜ ਨਵੇਂ ਆਏ 3 ਵਿਦੇਸ਼ੀਆਂ ਦੀ ਸਕਰੀਨਿੰਗ ਕੀਤੀ ਗਈ ਹੈ ਜੋ ਕਿ ਬਿਲਕੁਲ ਠੀਕ ਪਾਏ ਗਏ, ਸੈਂਟਰ ’ਚ ਹੁਣ ਵਿਦੇਸ਼ੀ ਯਾਤਰੀਆਂ ਦੀ ਸੰਖਿਆ 29 ਹੋ ਗਈ ਹੈ। ਇਸ ਮੌਕੇ ਆਰ. ਐੱਮ. ਓ. ਸੇਖਵਾਂ ਡਾ. ਦਵਿੰਦਰ ਕੌਰ, ਅੰਮ੍ਰਿਤਪਾਲ ਸਿੰਘ, ਸਿਹਤ ਕਰਮਚਾਰੀ ਜੋਗਾ ਸਿੰਘ, ਭੁਪਿੰਦਰ ਸਿੰਘ, ਸਤਿੰਦਰਜੀਤ ਸਿੰਘ ,ਪ੍ਰਤਾਪ ਸਿੰਘ, ਮਾਸਟਰ ਨਿਸਾਨ ਸਿੰਘ ਚਾਹਲ ਆਦਿ ਹਾਜ਼ਰ ਸਨ।


Bharat Thapa

Content Editor

Related News