ਵਿਦਿਆਰਥਣ ਨਾਲ ਜ਼ਬਰ-ਜ਼ਨਾਹ ਕਰਨ ਦੇ ਮਾਮਲੇ ''ਚ 3 ਨੂੰ ਫਾਂਸੀ, ਇਕ ਨੂੰ ਉਮਰ ਕੈਦ

05/24/2019 7:05:05 PM

ਗੁਰਦਾਸਪੁਰ (ਵਿਨੋਦ, ਹਰਮਨਪ੍ਰੀਤ)-ਪਾਕਿਸਤਾਨ ਦੇ ਜ਼ਿਲਾ ਸੰਗਰ ਦੀ ਇਕ ਅਦਾਲਤ ਨੇ 9ਵੀਂ ਕਲਾਸ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਵਾਲੇ 4 ਦੋਸ਼ੀਆਂ ’ਚੋਂ ਤਿੰਨ ਨੂੰ ਫਾਂਸੀ ਅਤੇ ਇਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।

ਸੰਗਰ ਦੇ ਜ਼ਿਲਾ ਤੇ ਸੈਸ਼ਨ ਜੱਜ ਇਨਾਇਤਉੱਲਾ ਭੁਟੋ ਵੱਲੋਂ 9ਵੀਂ ਕਲਾਸ ਦੀ ਇਕ ਵਿਦਿਆਰਥਣ ਨਾਲ ਹੋਏ ਜਬਰ-ਜ਼ਨਾਹ ਸਬੰਧੀ ਅੱਜ ਸੁਣਾਏ ਫੈਸਲੇ ਅਨੁਸਾਰ ਸਾਲ 2010 ’ਚ ਖਿਪਰੋ ਪੁਲਸ ਸਟੇਸ਼ਨ ’ਚ ਦਰਜ ਐੱਫ. ਆਈ. ਆਰ. ’ਚ 4 ਵਿਅਕਤੀਆਂ ਅਤੇ ਤਿੰਨ ਔਰਤਾਂ ਵਿਰੁੱਧ ਪੀਡ਼ਤਾ ਦੇ ਅੰਕਲ ਦੇ ਬਿਆਨ ਦੇ ਆਧਾਰ ’ਤੇ ਕੇਸ ਦਰਜ ਹੋਇਆ ਸੀ। ਸ਼ਿਕਾਇਤ ’ਚ ਪੀਡ਼ਤਾ ਦੇ ਅੰਕਲ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੋਸ਼ ਲਾਇਆ ਕਿ ਤਿੰਨ ਔਰਤਾਂ ਪੀਡ਼ਤਾ ਨੂੰ ਇਹ ਕਹਿ ਕੇ ਆਪਣੇ ਘਰ ਲੈ ਗਈਆਂ ਕਿ ਉਨ੍ਹਾਂ ਦੇ ਘਰ ’ਚ ਪ੍ਰੋਗਰਾਮ ਹੈ। ਉਥੇ ਪੀਡ਼ਤਾ ਨੂੰ ਔਰਤਾਂ ਨੇ ਮਠਿਆਈ ਖਿਲਾਈ, ਜਿਸ ਦੇ ਖਾਂਧੇ ਹੀ ਉਹ ਬੇਹੋਸ਼ ਹੋ ਗਈ। ਜਦ ਉਸ ਨੂੰ ਹੋਸ਼ ਆਈ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਬਹੁਤ ਹੀ ਬੇਦਰਦੀ ਨਾਲ ਜਬਰ-ਜ਼ਨਾਹ ਹੋਇਆ ਹੈ। ਦਰਜ ਐੱਫ. ਆਈ. ਆਰ. ’ਚ ਇਹ ਵੀ ਲਿਖਿਆ ਗਿਆ ਕਿ ਜਬਰ-ਜ਼ਨਾਹ ਦੀ ਦੋਸ਼ੀਆਂ ਨੇ ਵੀਡਿਓ ਬਣਾਈ ਅਤੇ ਉਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਵੀ ਕੀਤਾ।

ਵਾਇਰਲ ਹੋਈ ਵੀਡਿਓ ’ਚ ਦੋਸ਼ੀ ਜੋਹਾਜਬ ਕਾਇਮਖਾਨੀ ਅਤੇ ਦਾਨਿਸ ਕਾਇਮਖਾਨੀ ਦੀ ਪਛਾਣ ਹੋਈ ਸੀ। ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ’ਤੇ ਵਾਸਿਮ ਕਾਇਮਖਾਨੀ ਅਤੇ ਸੋਹੇਲ ਰਾਜਪੂਤ ਨੂੰ ਗ੍ਰਿਫਤਾਰ ਕੀਤਾ ਗਿਆ। ਉਦੋਂ ਜਾਂਚ ’ਚ ਸਾਹਮਣੇ ਆਇਆ ਸੀ ਕਿ ਵਿਦਿਆਰਥਣ ਨੂੰ ਤਿੰਨ ਔਰਤਾਂ ਆਪਣੇ ਨਾਲ ਆਪਣੇ ਘਰ ਲੈ ਕੇ ਗਈਆਂ ਸਨ। ਅਦਾਲਤ ਵੱਲੋਂ ਗਵਾਹਾਂ ਅਤੇ ਸਬੂਤਾਂ ਦੇ ਆਧਾਰ ’ਤੇ ਜੇਹਾਜਬ ਕਾਇਮਖਾਨੀ, ਦਾਨਿਸ ਕਾਇਮਖਾਨੀ ਅਤੇ ਵਾਸਿਮ ਕਾਇਮਖਾਨੀ ਨੂੰ ਫਾਂਸੀ ਅਤੇ ਦੋਸ਼ੀ ਸੋਹੇਲ ਰਾਜਪੂਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ, ਜਦਕਿ ਕੇਸ ’ਚ ਸ਼ਾਮਲ ਤਿੰਨ ਔਰਤਾਂ ਨੂੰ ਬਰੀ ਕਰ ਦਿੱਤਾ ਗਿਆ। ਜਦ ਅਦਾਲਤ ’ਚ ਫੈਸਲਾ ਸੁਣਾਇਆ ਤਾਂ ਸਾਰੇ ਦੋਸ਼ੀ ਅਦਾਲਤ ’ਚ ਹਾਜ਼ਰ ਸਨ।

satpal klair

This news is Content Editor satpal klair