2 ਕਿਲੋ 660 ਗ੍ਰਾਮ ਅਫੀਮ ਸਣੇ 3 ਮੁਲਜ਼ਮ ਕਾਬੂ

02/07/2020 12:41:59 AM

ਤਰਨਤਾਰਨ, (ਰਮਨ, ਰਾਜੂ, ਬਲਵਿੰਦਰ ਕੌਰ,ਨਰਿੰਦਰ)- ਜ਼ਿਲਾ ਤਰਨਤਾਰਨ ਦੀ ਸੀ. ਆਈ. ਏ. ਸਟਾਫ ਪੁਲਸ ਨੇ ਤਿੰਨ ਵਿਅਕਤੀਆਂ ਨੂੰ 2 ਕਿਲੋ 660 ਗ੍ਰਾਮ ਅਫੀਮ, ਇਕ ਪਿਸਤੌਲ, 2 ਰੌਂਦ, ਦੋ ਗੱਡੀਆਂ ਸਣੇ ਕਾਬੂ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਪੁਲਸ ਵਲੋਂ ਥਾਣਾ ਸਰਾਏ ਅਮਾਨਤ ਖਾਂ ਵਿਖੇ ਮਾਮਲਾ ਦਰਜ ਕਰਦੇ ਹੋਏ ਮੁਲਜ਼ਮਾਂ ਦਾ ਮਾਣਯੋਗ ਅਦਾਲਤ ਕੋਲੋਂ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ ਦੇ ਮੁਲਾਜ਼ਮਾਂ ਨੇ ਦੌਰਾਨੇ ਗਸ਼ਤ ਪਿੰਡ ਭੁਸੇ ਵਿਖੇ ਪੱੁਜੇ ਜਿੱਥੇ ਇਕ ਜੈੱਨ ਕਾਰ ਅਤੇ ਇਕ ਸਫਾਰੀ ਗੱਡੀ ਨਜ਼ਦੀਕ 5-6 ਵਿਅਕਤੀ ਖਡ਼੍ਹੇ ਵੇਖੇ ਗਏ। ਜੋ ਉਨ੍ਹਾਂ ਨੂੰ ਵੇਖ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲਸ ਪਾਰਟੀ ਵਲੋਂ ਲਵਜੀਤ ਸਿੰਘ ਉਰਫ ਲਵ ਪੱੁਤਰ ਭੁਪਿੰਦਰ ਸਿੰਘ ਵਾਸੀ ਕੋਟ ਹਰਨਾਮ ਦਾਸ ਅੰਮ੍ਰਿਤਸਰ, ਹਰਜੀਤ ਸਿੰਘ ਪੱੁਤਰ ਗੁਰਦਿਆਲ ਸਿੰਘ ਵਾਸੀ ਖਾਲਡ਼ਾ ਅਤੇ ਮਨਦੀਪ ਸਿੰਘ ਉਰਫ ਮੋਨੂੰ ਪੁੱਤਰ ਦੇਸਰਾਜ ਸਿੰਘ ਵਾਸੀ ਖਾਲਡ਼ਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦਕਿ ਇਨ੍ਹਾਂ ਦੇ ਦੋ ਸਾਥੀ ਨਵਦੀਪ ਸਿੰਘ ਉਰਫ ਦੀਪੀ ਨਿਵਾਸੀ ਭੱਲਾ ਕਾਲੋਨੀ ਛੇਹਰਟਾ ਅਤੇ ਜੈਮਲ ਸਿੰਘ ਵਾਸੀ ਪਿੰਡ ਪੱਕਾ ਫਰਾਰ ਹੋ ਗਏ। ਸਬ ਇੰਸਪੈਕਟਰ ਬਲਦੇਵ ਸਿੰਘ ਨੇ ਦੱਸਿਆ ਇਸ ਦੌਰਾਨ ਪੁਲਸਅਧੀਾਕਾਰੀਆਂ ਅਨੂੰਸਾਰਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਲਵਜੀਤ ਸਿੰਘ ਉਰਫ ਲਵ ਅਤੇ ਹਰਜੀਤ ਸਿੰਘ ਪੱੁਤਰ ਗੁਰਦਿਆਲ ਸਿੰਘ ਕੋਲੋਂ ਕੱੁਲ 2 ਕਿਲੋ 660 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਜਦ ਕਿ ਕਾਰ ਸਫਾਰੀ ਗੱਡੀ ਦੀ ਤਲਾਸ਼ੀ ਲੈਣ ਉਪਰੰਤ ਡੈਸ਼ ਬੋਰਡ ’ਚੋਂ ਇਕ ਪਿਸਤੌਲ 32 ਬੋਰ ਸਮੇਤ 5 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਫਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।


Bharat Thapa

Content Editor

Related News