ਗੁਰਦਾਸਪੁਰ ਜ਼ਿਲ੍ਹੇ ''ਚ ਕੋਰੋਨਾ ਕਾਰਨ 3 ਦੀ ਮੌਤ, 21 ਦੀ ਰਿਪੋਰਟ ਪਾਜ਼ੇਟਿਵ

12/14/2020 2:46:39 AM

ਗੁਰਦਾਸਪੁਰ, (ਹਰਮਨ)- ਜ਼ਿਲ੍ਹਾ ਗੁਰਦਾਸਪੁਰ ਅੰਦਰ ਅੱਜ ਕੋਰੋਨਾ ਵਾਇਰਸ ਨਾਲ ਪੀੜਤ 21 ਨਵੇਂ ਰੋਗੀ ਸਾਹਮਣੇ ਆਏ ਜਦਦਿ 3 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਿਸ ਨਾਲ ਹੁਣ ਤੱਕ ਇਸ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 235 ਤੱਕ ਪਹੁੰਚ ਗਿਆ ਹੈ।

ਸਿਵਲ ਸਰਜਨ ਡਾ.ਵਰਿੰਦਰ ਜਗਤ ਨੇ ਦੱਸਿਆ ਕਿ ਜ਼ਿਲ੍ਹੇ ’ਚ 2 ਲੱਖ 35 ਹਜ਼ਾਰ 913 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਜਾ ਚੁੱਕੀ ਹੈ ਜਿਨ੍ਹਾਂ ’ਚੋਂ 2 ਲੱਖ 27 ਹਜ਼ਾਰ 886 ਨੈਗੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ 40 ਕੋਰੋਨਾ ਪੀੜਤ ਹੋਰ ਜ਼ਿਲ੍ਹਿਆਂ ’ਚ ਹਨ ਜਦੋਂ ਕਿ ਕੇਂਦਰੀ ਜੇਲ ’ਚ 1, ਸਿਵਲ ਹਸਪਤਾਲ ਗੁਰਦਾਸਪੁਰ ’ਚ 3 ਅਤੇ ਐੱਮ. ਐੱਚ. ’ਚ 3 ਪੀੜਤ ਦਾਖਲ ਹਨ। 143 ਪੀੜਤਾਂ ਨੂੰ ਲੱਛਣ ਨਾ ਹੋਣ ਕਾਰਣ ਘਰਾਂ ’ਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 7268 ਵਿਅਕਤੀਆਂ ਨੇ ਰੋਗ ’ਤੇ ਫ਼ਤਿਹ ਹਾਸਲ ਕਰ ਲਈ ਹੈ, ਜਿਨ੍ਹਾਂ ’ਚ 7148 ਪੀੜਤ ਠੀਕ ਹੋਏ ਹਨ ਅਤੇ 143 ਪੀੜਤਾਂ ਨੂੰ ਡਿਸਚਾਰਜ ਕਰ ਕੇ ਹੋਮ ਇਕਾਂਤਵਾਸ ਕੀਤਾ ਗਿਆ ਹੈ।

Bharat Thapa

This news is Content Editor Bharat Thapa