‘6 ਮਹੀਨਿਆਂ ਤੋਂ ਫਰਾਰ ਚੱਲ ਰਿਹਾ ਸੀ 205 ਕਿੱਲੋ ਹੈਰੋਇਨ ਮੰਗਵਾਉਣ ਵਾਲਾ ਮਾਸਟਰਮਾਈਂਡ ਜੋਬਨਜੀਤ’

04/27/2022 9:38:43 AM

ਅੰਮ੍ਰਿਤਸਰ (ਨੀਰਜ)- ਤਰਨਤਾਰਨ ਅਤੇ ਅੰਮ੍ਰਿਤਸਰ ਵਿਚ ਸਰਗਰਮ 205 ਕਿੱਲੋ ਹੈਰੋਇਨ ਮੰਗਵਾਉਣ ਵਾਲਾ ਮਾਸਟਰਮਾਈਂਡ ਜੋਬਨਜੀਤ ਸਿੰਘ ਪਿਛਲੇ 6 ਮਹੀਨਿਆਂ ਤੋਂ ਫ਼ਰਾਰ ਚੱਲ ਰਿਹਾ ਸੀ। ਸੂਤਰਾਂ ਅਨੁਸਾਰ ਗੁਜਰਾਤ ਦੇ ਕਾਂਡਲਾ ਪੋਰਟ ’ਤੇ ਜੋਬਨਜੀਤ ਨੇ ਅਕਤੂਬਰ 2021 ਵਿਚ ਜਿਪਸਮ ਪਾਊਡਰ ਦੀ ਆੜ ਵਿਚ 205 ਕਿੱਲੋ ਹੈਰੋਇਨ ਦੀ ਖੇਪ ਮੰਗਵਾਈ ਸੀ, ਜਿਸ ਨੂੰ ਡੀ. ਆਰ. ਆਈ. ਨੇ ਟਰੇਸ ਕਰ ਲਿਆ ਸੀ। ਜੋਬਨਜੀਤ ਇਸ ਖੇਪ ਨੂੰ ਰਿਲੀਵ ਕਰਵਾਉਣ ਲਈ ਕਾਂਡਲਾ ਪੋਰਟ ’ਤੇ ਨਹੀਂ ਜਾ ਰਿਹਾ ਸੀ, ਕਿਉਂਕਿ ਡੀ. ਆਰ. ਆਈ. ਨੂੰ ਸੂਚਨਾ ਮਿਲ ਗਈ ਸੀ ਕਿ ਜੋਬਨਜੀਤ ਨੇ ਜਿਪਸਮ ਪਾਊਡਰ ਦੀ ਆੜ ’ਚ ਹੈਰੋਇਨ ਦੀ ਖੇਪ ਮੰਗਵਾਈ ਹੈ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਸਕੂਲੋਂ ਬੰਕ ਮਾਰ ਕੇ ਨਹਿਰ ’ਚ ਨਹਾਉਣ ਗਏ 2 ਬੱਚੇ ਡੁੱਬੇ, ਤੀਜੇ ਨੂੰ ਲੋਕਾਂ ਨੇ ਬਚਾਇਆ

ਜੋਬਨਜੀਤ ਨੇ ਆਪਣੀ ਫਰਮ ਦਾ ਪਤਾ ਉੱਤਰਾਖੰਡ ਦਾ ਲਿਖਿਆ ਹੋਇਆ ਸੀ ਪਰ ਉੱਥੋਂ ਫ਼ਰਾਰ ਹੋ ਗਿਆ ਸੀ। ਉਹ ਤਰਨਤਾਰਨ ਦੇ ਇਕ ਪਿੰਡ ਵਿਚ ਲੁਕ ਕੇ ਰਹਿ ਰਿਹਾ ਸੀ, ਜੋ ਸਾਬਿਤ ਕਰਦਾ ਹੈ ਕਿ ਇਸ 205 ਕਿੱਲੋ ਹੈਰੋਇਨ ਦੀ ਖੇਪ ਦੇ ਤਾਰ ਤਰਨਤਾਰਨ ਅਤੇ ਅੰਮ੍ਰਿਤਸਰ ਨਾਲ ਜੁੜੇ ਹੋਏ ਹਨ। ਇਸ ਕਾਰਨ ਇਹ ਹੈ ਕਿ ਇਸ ਤੋਂ ਪਹਿਲਾਂ ਤਰਨਤਾਰਨ ਦੇ ਚੌਹਲਾ ਸਾਹਿਬ ਵਾਸੀ ਪ੍ਰਭਜੀਤ ਸਿੰਘ ਨੇ ਵੀ ਇਸ ਅੰਦਾਜ਼ ’ਚ ਮੁੰਬਈ ਦੇ ਜੀ. ਐੱਨ. ਪੀ. ਟੀ. ਪੋਰਟ ’ਤੇ ਟਾਕ ਪਾਊਡਰ ਦੀ ਆੜ ਵਿਚ 300 ਕਿੱਲੋ ਹੈਰੋਇਨ ਮੰਗਵਾਈ ਸੀ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਕੈਨੇਡਾ ਤੋਂ ਆਏ ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋਲੀਆਂ ਮਾਰ ਕੀਤਾ ਕਤਲ

102 ਕਿੱਲੋ ਹੈਰੋਇਨ ਮਾਮਲੇ ’ਚ ਛਾਪੇਮਾਰੀ ਜਾਰੀ : 
ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਅਫਗਾਨਿਸਤਾਨ ਤੋਂ ਆਈ ਮੁਲੱਠੀ ਦੀ ਆੜ ਵਿਚ 102 ਕਿੱਲੋ ਹੈਰੋਇਨ ਦੇ ਮਾਮਲੇ ’ਚ ਕਸਟਮ ਵਿਭਾਗ ਅਤੇ ਐਂਟੀ ਸਮੱਗਲਿੰਗ ਵਿੰਗ ਵੱਲੋਂ ਛਾਪੇਮਾਰੀ ਜਾਰੀ ਹੈ।
 

rajwinder kaur

This news is Content Editor rajwinder kaur