ਪਿਸਤੌਲ ਦੀ ਨੋਕ ’ਤੇ ਦੋ ਅਣਪਛਾਤੇ ਨੌਜਵਾਨਾਂ ਨੇ ਦੁਕਾਨਦਾਰ ਕੋਲੋਂ ਨਕਦੀ ਅਤੇ ਮੋਬਾਇਲ ਲੁੱਟਿਆ

02/25/2023 4:56:00 PM

ਬਟਾਲਾ (ਸਾਹਿਲ, ਯੋਗੀ, ਅਸ਼ਵਨੀ)- ਪਿਸਤੌਲ ਦੀ ਨੋਕ ’ਤੇ ਦੁਕਾਨਦਾਰ ਕੋਲੋਂ 20,200 ਰੁਪਏ ਅਤੇ ਮੋਬਾਇਲ ਫੋਨ ਲੁੱਟ ਕੇ ਲੁਟੇਰਿਆਂ ਵਲੋਂ ਫ਼ਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਮਨਪ੍ਰੀਤ ਸਿੰਘ ਪੁੱਤਰ ਬਲਰਾਜ ਸਿੰਘ ਵਾਸੀ ਹਸਨਪੁਰਾ ਖੁਰਦ ਨੇ ਲਿਖਵਾਇਆ ਹੈ ਕਿ ਉਸਦੀ ਪ੍ਰੀਤ ਕਲੀਨਿਕ ਐਂਡ ਲੈਬਾਰਟਰੀ ਦੇ ਨਾਮ ਹੇਠ ਪਿੰਡ ਰਿਆਲੀ ਕਲਾਂ ਵਿਖੇ ਦੁਕਾਨ ਹੈ। ਉਹ ਰੋਜ਼ ਚਾਰ ਵਜੇ ਦੇ ਕਰੀਬ ਆਪਣੀ ਦੁਕਾਨ ’ਤੇ ਬੈਠਾ ਸੀ ਕਿ ਉਸਦੀ ਦੁਕਾਨ ਅੱਗੇ ਦੋ ਅਣਪਛਾਤੇ ਨੌਜਵਾਨਾਂ ਨੇ ਆਪਣਾ ਮੋਟਰਸਾਈਕਲ ਰੋਕ ਦਿੱਤਾ ਅਤੇ ਇਕ ਨੌਜਵਾਨ ਜੋ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ, ਉਸਦੀ ਦੁਕਾਨ ਅੰਦਰ ਆ ਗਿਆ। ਜਦਕਿ ਮੋਟਰਸਾਈਕਲ ਚਾਲਕ ਮੋਟਰਸਾਈਕਲ ਨੂੰ ਦੁਕਾਨ ਤੋਂ ਅੱਗੇ ਲੈ ਗਿਆ। 

ਇਹ ਵੀ ਪੜ੍ਹੋ- ਪਾਕਿਸਤਾਨ ’ਚ 75 ਸਾਲਾਂ ਅਹਿਮਦੀਆ ਭਾਈਚਾਰੇ ਦੇ ਡਾਕਟਰ ਦੀ ਗੋਲੀ ਮਾਰ ਕੇ ਹੱਤਿਆ

ਮਨਪ੍ਰੀਤ ਸਿੰਘ ਨੇ ਬਿਆਨਾਂ ਵਿਚ ਅੱਗੇ ਲਿਖਵਾਇਆ ਹੈ ਕਿ ਸਬੰਧਤ ਨੌਜਵਾਨ ਨੇ ਆਪਣੀ ਡੱਬ ਵਿਚੋਂ ਪਿਸਟਲ ਕੱਢ ਕੇ ਪੈਸਿਆਂ ਦੀ ਮੰਗ ਕੀਤੀ, ਜਿਸ ’ਤੇ ਉਹ ਸਹਿਮ ਗਿਆ ਅਤੇ ਹੱਥ ਵਿਚ ਫੜੇ 20,200 ਰੁਪਏ ਨੌਜਵਾਨ ਨੂੰ ਦੇ ਦਿੱਤੇ। ਉਕਤ ਬਿਆਨਕਰਤਾ ਮੁਤਾਬਕ ਨੌਜਵਾਨ ਜਾਂਦਾ-ਜਾਂਦਾ ਕਾਊਂਟਰ ’ਤੇ ਪਿਆ ਉਸਦਾ ਮੋਬਾਈਲ ਫੋਨ ਮਾਰਕਾ ਓਪੋ ਏ-53 ਵੀ ਚੁੱਕ ਕੇ ਲੈ ਗਿਆ। ਇਸ ਮਾਮਲੇ ਸਬੰਧੀ ਏ.ਐੱਸ.ਆਈ ਗੁਰਦੇਵ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਘਣੀਏ ਕੇ ਬਾਂਗਰ ਵਿਖੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਚਾਰਜਸ਼ੀਟ ਮਗਰੋਂ ਅਕਾਲੀ ਦਲ ਨੇ ਪੰਜਾਬ ਸਰਕਾਰ 'ਤੇ ਚੁੱਕੇ ਵੱਡੇ ਸਵਾਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

Anuradha

This news is Content Editor Anuradha