ਛਾਪੇਮਾਰੀ ਦੌਰਾਨ 20 ਹਜ਼ਾਰ ਲੀਟਰ ਲਾਹਣ ਬਰਾਮਦ

01/12/2019 6:11:57 AM

  ਤਰਨਤਾਰਨ , (ਰਮਨ)- ਦੋ ਜ਼ਿਲਿਆਂ ਦੇ ਅੈਕਸਾਈਜ਼ ਵਿਭਾਗ ਵੱਲੋਂ ਹਰੀਕੇ ਦਰਿਆ ਅਧੀਨ ਆਉਂਦੇ ਪਿੰਡ ਕਿੜ੍ਹਿਆਂਂ ਵਿਖੇ ਛਾਪੇਮਾਰੀ ਕਰਦੇ ਹੋਏ ਕਰੀਬ 20 ਹਜ਼ਾਰ ਲੀਟਰ ਲਾਹਣ ਬਰਾਮਦ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ ਅੈਕਸਾਈਜ਼ ਵਿਭਾਗ ਸੁਖਚੈਨ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਤੇ ਤਰਨਤਾਰਨ ਵਿਭਾਗ ਦੀ ਇਕ ਵਿਸ਼ੇਸ਼ ਟੀਮ ਜਿਸ ’ਚ ਫਿਰੋਜ਼ਪੁਰ ਦੇ ਈ. ਟੀ. ਓ. ਆਰ. ਐੱਸ. ਰੋਮਾਣਾ, ਤਰਨਤਾਰਨ ਦੇ ਈ. ਟੀ. ਓ. ਸੁਨੀਲ ਕੁਮਾਰ ਤੇ ਇੰਸਪੈਕਟਰ ਹਰਭਜਨ ਸਿੰਘ ਮੰਡ ਸ਼ਾਮਲ ਸਨ, ਵਲੋਂ ਦਰਿਆ ਹਰੀਕੇ ਪੱਤਣ ਤੇ ਇਲਾਕੇ ਪਿੰਡ ਕਿੜ੍ਹਿਆਂਂ ਵਿਖੇ ਗੁਪਤ ਸੂਚਨਾ ਦੇ ਅਾਧਾਰ ’ਤੇ ਛਾਪੇਮਾਰੀ ਕਰ ਕੇ  ਕਰੀਬ 20 ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਟੀਮ ਵਲੋਂ ਇਸ ਲਾਹਣ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਇਸ ਬਰਾਮਦਗੀ ਤੋਂ ਇਲਾਵਾ ਟੀਮ ਨੇ 20 ਡਰੰਮ, 7 ਤਰਪਾਲਾਂ ਵੀ ਬਰਮਾਦ ਕੀਤੀਆਂ ਹਨ, ਜਿਨ੍ਹਾਂ ’ਚ ਲਾਹਣ ਤਿਆਰ ਕੀਤੀ ਜਾ ਰਹੀ ਸੀ। ਇੰਸ. ਹਰਭਜਨ ਸਿੰਘ ਮੰਡ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਸਬੰਧੀ ਥਾਣਾ ਹਰੀਕੇ ਦੀ ਪੁਲਸ ਜਾਂਚ ਕਰ ਰਹੀ ਹੈ।