2 ਲੁਟੇਰਿਆਂ ਨੇ ਫਾਈਨਾਂਸ ਕੰਪਨੀ ਦੇ ਕਰਮਚਾਰੀ ਨੂੰ ਲੁੱਟਿਆ, ਨਕਦੀ ਤੇ ਮੋਬਾਇਲ ਸਣੇ ਜ਼ਰੂਰੀ ਦਸਤਾਵੇਜ਼ ਖੋਹੇ

10/24/2023 5:02:52 PM

ਬਟਾਲਾ (ਸਾਹਿਲ)- ਫਾਈਨਾਂਸ ਕੰਪਨੀ ਵਿਚ ਰਿਕਵਰੀ ਦਾ ਕੰਮ ਕਰਦੇ ਨੌਜਵਾਨ ਨੂੰ ਅਣਪਛਾਤਿਆਂ ਵੱਲੋਂ ਲੁੱਟ ਕੇ ਫ਼ਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਥਾਣਾ ਘਣੀਏ ਕੇ ਬਾਂਗਰ ਦੀ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਸੁਸ਼ੀਲ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਵਾਸੀ ਦਿਆ ਰਾਮ ਕਾਲੋਨੀ, ਦੀਨਾਨਗਰ ਨੇ ਲਿਖਵਾਇਆ ਕਿ ਉਹ ਭਾਰਤ ਫਾਈਨਾਂਸ ਕੰਪਨੀ ਦੀ ਬ੍ਰਾਂਚ ਫਤਿਹਗੜ੍ਹ ਚੂੜੀਆਂ ’ਚ ਪੈਸਿਆਂ ਦੀ ਰਿਕਵਰੀ ਦਾ ਕੰਮ ਕਰਦਾ ਹੈ।

ਇਹ ਵੀ ਪੜ੍ਹੋ- ਕੁਦਰਤੀ ਨਜ਼ਾਰਿਆਂ ਨੂੰ ਚਾਰ ਚੰਨ ਲਗਾ ਰਹੀ ਪ੍ਰਵਾਸੀ ਮਹਿਮਾਨਾਂ ਦੀ ਚਹਿਕ, ਹੁਣ ਤੱਕ ਪਹੁੰਚੇ 1200 ਤੋਂ ਜ਼ਿਆਦਾ ਪੰਛੀ

ਬੀਤੀ 17 ਅਕਤੂਬਰ ਨੂੰ ਜਦੋਂ ਉਹ ਪੈਸਿਆਂ ਦੀ ਰਿਕਵਰੀ ਕਰ ਕੇ ਪਿੰਡ ਜਾਂਗਲਾ ਤੇ ਲੰਗਰਵਾਲ ਤੋਂ ਵਾਪਸ ਫਤਿਹਗੜ੍ਹ ਚੂੜੀਆਂ ਜਾ ਰਿਹਾ ਸੀ। ਤਾਂ ਸ਼ਾਮ 6 ਵਜੇ ਪਿੰਡ ਖੈਹਿਰਾ ਕਲਾਂ ਸਥਿਤ ਭੱਠੇ ਕੋਲ ਪਹੁੰਚਿਆ ਤਾਂ ਇਸੇ ਦੌਰਾਨ 2 ਅਣਪਛਾਤੇ ਨੌਜਵਾਨ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ। ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਅਤੇ ਇਨ੍ਹਾਂ ਨੇ ਮੈਨੂੰ ਰੋਕ ਲਿਆ ਅਤੇ ਹੱਥ ਵਿਚ ਫੜੇ ਕਹੀਆਂ ਦੇ ਦਸਤਿਆਂ ਨਾਲ ਮੇਰੀ ਮਾਰ-ਕੁੱਟ ਕਰਦਿਆਂ ਮੇਰੇ ਕੋਲੋਂ ਕਿੱਟ ਬੈਗ ਖੋਹ ਲਿਆ, ਜਿਸ ਵਿਚ 60 ਹਜ਼ਾਰ ਰੁਪਏ, 1 ਮੋਬਾਇਲ ਫੋਨ, 1 ਟੈਬ ਸੈਮਸੰਗ, ਬਾਇਓਮੈਟ੍ਰਿਕ, ਸੀ. ਜੀ. ਟੀ ਅਮਾਊਂਟ 335 ਰੁਪਏ, ਆਧਾਰ ਕਾਰਡ, ਪੈੱਨ ਕਾਰਡ, 1 ਏ. ਟੀ. ਐੱਮ. ਕਾਰਡ ਸੀ ਅਤੇ ਭਾਲੋਵਾਲੀ ਸਾਈਡ ਨੂੰ ਫਰਾਰ ਹੋ ਗਏ।

ਇਹ ਵੀ ਪੜ੍ਹੋ- ਸਰਕਾਰ ਦਾ ਵੱਡਾ ਕਦਮ, 30 ਨਵੰਬਰ ਤੱਕ ਆਯੁਸ਼ਮਾਨ ਕਾਰਡ ਬਣਾਉਣ ਵਾਲਿਆਂ ਲਈ ਅਹਿਮ ਐਲਾਨ

ਉਕਤ ਬਿਆਨਕਰਤਾ ਨੇ ਬਿਆਨ ਵਿਚ ਅੱਗੇ ਲਿਖਵਾਇਆ ਕਿ ਇਸਦੇ ਬਾਅਦ ਉਸ ਨੇ ਫਤਿਹਗੜ੍ਹ ਚੂੜੀਆਂ ਦਫਤਰ ਵਿਖੇ ਪਹੁੰਚ ਕੇ ਸਾਰੀ ਗੱਲ ਬ੍ਰਾਂਚ ਮੈਨੇਜਰ ਮਨਪ੍ਰੀਤ ਸਿੰਘ ਨੂੰ ਦੱਸੀ, ਜਿਸ ਨੇ ਮੈਨੂੰ ਸਿਵਲ ਹਸਪਤਾਲ ਫਤਿਹਗੜ੍ਹ ਚੂੜੀਆਂ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ, ਜਿਥੇ ਉਹ ਜ਼ੇਰੇ ਇਲਾਜ ਰਿਹਾ। ਉਕਤ ਮਾਮਲੇ ਸਬੰਧੀ ਐੱਸ. ਆਈ. ਬਲਵਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਅਣਪਛਾਤਿਆਂ ਖ਼ਿਲਾਫ਼ ਉਪਰੋਕਤ ਥਾਣੇ ਵਿਚ ਕੇਸ ਦਰਜ ਕਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan