ਵਿਦੇਸ਼ ਭੇਜਣ ਦੇ ਨਾਂ ’ਤੇ 2 ਲੱਖ ਦੀ ਠੱਗੀ

08/26/2019 12:55:40 AM

ਤਰਨਤਾਰਨ, (ਬਲਵਿੰਦਰ ਕੌਰ)- ਥਾਣਾ ਸਿਟੀ ਤਰਨਤਾਰਨ ਪੁਲਸ ਨੇ ਮਲੇਸ਼ੀਆ ਭੇਜਣ ਦਾ ਝਾਂਸਾ ਦੇ ਕੇ 2 ਨੌਜਵਾਨਾਂ ਨਾਲ 2 ਲੱਖ ਦੀ ਠੱਗੀ ਕਰਨ ਦੇ ਦੋਸ਼ ਹੇਠ 2 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਪ੍ਰਮਬੀਰ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਕੋਟ ਬੁੱਢਾ ਅਤੇ ਰਾਕੇਸ਼ ਕੁਮਾਰ ਉਰਫ ਵਿੱਕੀ ਪੁੱਤਰ ਤੇਜ ਰਾਮ ਵਾਸੀ ਕੋਟ ਬੁੱਢਾ ਨੇ ਦੱਸਿਆ ਕਿ ਪਿੰਡ ਠੱਠੀ ਖਾਰਾ ਦੇ ਵਸਨੀਕ ਰਣਜੀਤ ਕੌਰ ਉਰਫ ਰਾਜ ਅਤੇ ਸਤਨਾਮ ਸਿੰਘ ਨੇ ਉਨ੍ਹਾਂ ਨੂੰ ਮਲੇਸ਼ੀਆ ਭੇਜਣ ਦੇ ਝਾਂਸੇ ’ਚ ਫਸਾ ਲਿਆ। ਉਕਤ ਵਿਅਕਤੀਆਂ ਨੇ ਉਨ੍ਹਾਂ ਕੋਲੋਂ 1-1 ਲੱਖ ਰੁਪਏ ਵਸੂਲ ਕਰ ਲਏ ਪਰ ਬਾਅਦ ’ਚ ਨਾ ਤਾਂ ਮਲੇਸ਼ੀਆ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ, ਜਿਸ ਦੀ ਸ਼ਿਕਾਇਤ ਉਨ੍ਹਾਂ ਪੁਲਸ ਨੂੰ ਕਰ ਦਿੱਤੀ। ਇਸ ਸਬੰਧੀ ਏ. ਐੱਸ. ਆਈ. ਨਰੇਸ਼ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਰਣਜੀਤ ਕੌਰ ਉਰਫ ਰਾਜ ਪਤਨੀ ਗੁਰਸਾਹਿਬ ਸਿੰਘ ਅਤੇ ਸਤਨਾਮ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀਆਨ ਠੱਠੀ ਖਾਰਾ ਖਿਲਾਫ ਮੁਕੱਦਮਾ ਨੰਬਰ 219 ਅਤੇ 220 ਤਹਿਤ ਕੇਸ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Bharat Thapa

This news is Content Editor Bharat Thapa