2 ਭਰਾਵਾਂ ਨੇ ਤੂੜੀ ਵਾਲੇ ਕਮਰੇ ’ਚ ਲੁਕਾ ਕੇ ਰੱਖੀ 80 ਕਿਲੋਂ 550 ਗ੍ਰਾਮ ਡੋਡੇ ਚੂਰਾ ਪੋਸਤ, ਮਾਮਲਾ ਦਰਜ

06/16/2021 2:32:38 PM

ਗੁਰਦਾਸਪੁਰ (ਸਰਬਜੀਤ) - ਜ਼ਿਲ੍ਹਾ ਪੁਲਸ ਗੁਰਦਾਸਪੁਰ ਨੇ ਅੱਜ ਦੋ ਭਰਾਵਾਂ ਵੱਲੋਂ ਘਰ ’ਚ ਤੂੜੀ ਵਾਲੇ ਕਮਰੇ ’ਚ ਲੁਕਾ ਕੇ ਰੱਖੇ 80 ਕਿਲੋਂ 550 ਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਕਰਕੇ ਦੋਵਾਂ ਭਰਾਵਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਸਟੇਸ਼ਨ ਭੈਣੀ ਮੀਆਂ ਖਾਂ ਥਾਣੇ ’ਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਜਗਦੀਸ ਸਿੰਘ ਨੇ ਦੱਸਿਆ ਕਿ ਉਸ ਨੇ ਪੁਲਸ ਪਾਰਟੀ ਦੇ ਨਾਲ ਅੱਡਾ ਬੁੱਢਾਬਾਲਾ ਮਾਜੂਦ ਸੀ ਕਿ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਸੇਵਾ ਸਿੰਘ, ਜਗਮੋਹਨ ਸਿੰਘ ਪੁੱਤਰਾਨ ਧੱਜਣ ਸਿੰਘ ਵਾਸੀਆਨ ਫੁੱਲੜਾ ਪਿਛਲੇਂ ਕਾਫੀ ਸਮੇਂ ਤੋਂ ਡੋਡੇ ਚੂਰਾ ਪੋਸਤ ਵੇਚਣ ਦਾ ਕੰਮ ਕਰਦੇ ਹਨ। 

ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ! ਪੁੱਤਾਂ ਨੂੰ ਮਾਂ ਨਾਲੋਂ ਪਿਆਰੀ ਹੋਈ ਜ਼ਮੀਨ, ਬਜ਼ੁਰਗ ਮਾਤਾ ਨੇ ਸੋਸ਼ਲ ਮੀਡੀਆ 'ਤੇ ਸੁਣਾਏ ਦੁਖੜੇ (ਵੀਡੀਓ)

ਉਕਤ ਭਰਾਵਾਂ ਨੇ ਹੁਣ ਵੀ ਕਾਫੀ ਮਾਤਰਾ ’ਚ ਡੋਡੇ ਚੂਰਾ ਪੋਸਤ ਬਾਹਰੋਂ ਲਿਆ ਕੇ ਆਪਣੇ ਘਰ ਤੂੜੀ ਵਾਲੇ ਕਮਰੇ ’ਚ ਲੁਕਾ ਕੇ ਰੱਖੀ ਹੋਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦ ਉਸ ਨੇ ਪੁਲਸ ਪਾਰਟੀ ਦੇ ਨਾਲ ਦੋਸ਼ੀਆਂ ਦੇ ਘਰ ਰੇਡ ਕੀਤਾ ਤਾਂ ਦੋਸ਼ੀ ਪੁਲਸ ਪਾਰਟੀ ਨੂੰ ਵੇਖ ਕੇ ਦੌੜ ਗਏ। ਜਿਸ ’ਤੇ ਡੀ.ਐੱਸ.ਪੀ ਕੁਲਵਿੰਦਰ ਸਿੰਘ ਦੀ ਹਾਜ਼ਰੀ ਵਿੱਚ ਤੂੜੀ ਵਾਲੇ ਕਮਰੇ ਦੀ ਤਾਲਾਸ਼ੀ ਕੀਤੀ ਤਾਂ ਤੂੜੀ ਦੇ ਢੇਰ ਦੇ ਹੇਠਾਂ ਤੋਂ ਚਾਰ ਬੋਰੇ ਪਲਾਸਟਿਕ ਵਿਚੋਂ 80 ਕਿਲੋਂ 550 ਗ੍ਰਾਂਮ ਡੋਡੇ ਚੂਰਾ ਪੋਸਤ ਬਰਾਮਦ ਹੋਏ।

ਪੜ੍ਹੋ ਇਹ ਵੀ ਖ਼ਬਰ - ਨਸ਼ੇ ਦੇ ਦੈਂਤ ਨੇ ਖੋਹ ਲਈਆਂ ਇਕ ਹੋਰ ਪਰਿਵਾਰ ਦੀਆਂ ਖ਼ੁਸ਼ੀਆਂ, ਕੁਝ ਸਮਾਂ ਪਹਿਲਾਂ ਹੋਇਆ ਸੀ ਨੌਜਵਾਨ ਦਾ ਵਿਆਹ

rajwinder kaur

This news is Content Editor rajwinder kaur