ਹੈਰੋਇਨ ਤੇ ਨਸ਼ੇ ਵਾਲੀਅਾਂ ਗੋਲੀਆਂ ਸਮੇਤ 2 ਕਾਬੂ

12/17/2018 2:09:09 AM

ਬਟਾਲਾ/ਅਲੀਵਾਲ,   (ਬੇਰੀ, ਸ਼ਰਮਾ, ਸਾਹਿਲ)-  ਥਾਣਾ ਘਣੀਏ ਕੇ ਬਾਂਗਰ ਦੀ ਵਲੋਂ ਹੈਰੋਇਨ ਤੇ ਨਸ਼ੇ  ਵਾਲੀਅਾਂ ਗੋਲੀਆਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਤੀਜੇ ਨੂੰ ਨਿਸ਼ਾਨਦੇਹੀ ’ਤੇ ਗ੍ਰਿਫਤਾਰ ਕੀਤਾ ਹੈ। 
 ਜਾਣਕਾਰੀ ਮੁਤਾਬਕ ਡੀ. ਐੱਸ. ਪੀ. ਫਤਿਹਗਡ਼੍ਹ ਚੂਡ਼ੀਆਂ ਰਣਜੀਤ ਸਿੰਘ ਦੇ ਹੁਕਮਾਂ ’ਤੇ ਥਾਣਾ ਘਣੀਏ ਕੇ ਬਾਂਗਰ ਦੇ ਐੱਸ. ਐੱਚ. ਓ. ਮੁਖਤਾਰ ਸਿੰਘ ਦੀ ਅਗਵਾਈ ਹੇਠ ਐੱਸ. ਆਈ. ਰਛਪਾਲ ਸਿੰਘ ਤੇ ਸੀ. ਆਈ. ਏ. ਸਟਾਫ ਦੇ ਏ. ਐੱਸ. ਆਈ. ਮਨਬੀਰ ਸਿੰਘ ਨੇ ਪੁਲਸ ਪਾਰਟੀ ਸਮੇਤ ਦੌਰਾਨੇ ਗਸ਼ਤ ਰਜਿੰਦਰ ਸਿੰਘ ਪੁੱਤਰ ਸਵ. ਸਵਿੰਦਰ ਸਿੰਘ ਵਾਸੀ ਘਣੀਏ ਕੇ ਬਾਂਗਰ ਨੂੰ 2 ਗ੍ਰਾਮ ਹੈਰੋਇਨ ਤੇ 95 ਨਸ਼ੇ  ਵਾਲੀਅਾਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਐੱਸ. ਆਈ. ਰਛਪਾਲ ਸਿੰਘ ਨੇ ਦੱਸਿਆ ਕਿ ਰਜਿੰਦਰ ਸਿੰਘ ਵਿਰੁੱਧ ਥਾਣਾ ਘਣੀਏ ਕੇ ਬਾਂਗਰ ਵਿਖੇ ਕੇਸ ਦਰਜ ਕਰਨ ਉਪਰੰਤ ਉਕਤ ਕਥਿਤ ਦੋਸ਼ੀ ਨੇ ਪੁੱਛਗਿਛ ਦੌਰਾਨ ਮੰਨਿਆ ਕਿ ਉਸ ਨੇ ਨਸ਼ੇ  ਵਾਲੀਅਾਂ ਗੋਲੀਆਂ ਚਰਨਜੀਤ ਸਿੰਘ ਉਰਫ ਚੀਨੀ ਵਾਸੀ ਖਹਿਰਾ ਕਲਾਂ ਕੋਲੋਂ ਖਰੀਦੀਆਂ ਹਨ ਜਿਸਦੇ ਚਲਦਿਆਂ ਰਜਿੰਦਰ ਸਿੰਘ ਦੀ ਨਿਸ਼ਾਨਦੇਹੀ ’ਤੇ ਚਰਨਜੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਕੇ ਉਕਤ ਮਾਮਲੇ ’ਚ ਨਾਮਜ਼ਦ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਥਾਣਾ ਘਣੀੲ ਕੇ ਬਾਂਗਰ ਦੇ ਐੱਸ. ਆਈ. ਮਹਿੰਦਰ ਸਿੰਘ ਨੇ ਪੁਲ ਡਰੇਨ ਮਾਨਸੈਂਡਵਾਲ ਤੋਂ ਹਰੀ ਸਿੰਘ ਪੁੱਤਰ ਅੱਛਰ ਸਿੰਘ ਵਾਸੀ ਖਹਿਰਾ ਕਲਾਂ ਨੂੰ 225 ਨਸ਼ੇ  ਵਾਲੀਅਾਂ ਗੋਲੀਆਂ  ਸਮੇਤ ਕਾਬੂ ਕੀਤਾ ਹੈ। ਪੁਲਸ ਮੁਤਾਬਕ ਉਕਤ ਦੋਵਾਂ ਵਿਰੁੱਧ  ਉਕਤ ਥਾਣੇ ’ਚ ਕੇਸ ਦਰਜ ਕਰ ਦਿੱਤਾ ਹੈ।