ਕਬੂਤਰ ਮਾਰਨ ਵਾਲੇ ਦੇਸੀ ਕੱਟੇ ਨੂੰ 32 ਬੋਰ ''ਚ ਬਦਲ ਕੇ ਲੁੱਟਾ ਖੋਹਾਂ ਕਰਨੇ ਵਾਲੇ 2 ਕਾਬੂ

06/19/2020 5:20:53 PM

ਅਜਨਾਲਾ(ਰਾਜਵਿੰਦਰ) - ਥਾਣਾ ਲੋਪੋਕੇ ਪੁਲਸ ਨੇ ਕਬੂਤਰ ਮਾਰਨ ਵਾਲੇ ਦੇਸੀ ਕੱਟੇ  ਨੂੰ 32 ਬੋਰ 'ਚ ਬਦਲ ਕੇ ਲੁੱਟਾ-ਖੋਹਾਂ ਕਰਨ ਵਾਲੇ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਹ ਨੌਜਵਾਨ ਇਹਨਾਂ ਹਥਿਆਰਾਂ ਦੀ ਨੋਕ 'ਤੇ ਲੁੱਟਾ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇਸੇ ਦੇ ਚਲਦੇ ਇਹਨਾਂ ਨੌਜਵਾਨਾਂ ਨੇ ਰਸਤੇ 'ਚ ਜਾ ਰਹੇ ਇਕ ਪਰਿਵਾਰ ਨੂੰ ਰੋਕ ਕੇ ਇਹਨਾਂ ਦੇਸੀ ਕੱਟਿਆ ਦੀ ਨੋਕ 'ਤੇ ਓਹਨਾਂ ਨਾਲ ਲੁੱਟ ਕੀਤੀ ਜਿਸ ਵਿਚ ਇਹਨਾਂ ਨੇ ਔਰਤਾਂ ਦੀਆਂ ਵਾਲੀਆਂ ਅਤੇ ਵਿਅਕਤੀ ਦਾ ਪਰਸ ਖੋਹ ਲਿਆ ਸੀ। ਜਿਸ ਤੋਂ ਬਾਅਦ ਰੌਲਾ ਪੈਣ 'ਤੇ ਲੋਕਾਂ ਨੇ ਇਹਨਾਂ ਨੂੰ ਕਾਬੂ ਕਰ ਲਿਆ। ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Harinder Kaur

Content Editor

Related News