ਗੈਸ ਲੀਕ ਹੋਣ ਨਾਲ 13 ਸਾਲਾ ਲੜਕੀ ਝੁਲਸੀ, ਮੌਤ

06/19/2019 7:02:38 PM

ਬਟਾਲਾ(ਜ.ਬ.)- ਬੀਤੇ ਦਿਨੀਂ ਪਿੰਡ ਭਾਮੜੀ ਵਿਖੇ ਗੈਸ ਲੀਕ ਹੋਣ ਨਾਲ ਝੁਲਸੀ ਇਕ 13 ਸਾਲਾ ਲੜਕੀ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਚਾਚਾ ਜਗਜੋਤ ਸਿੰਘ ਪੁੱਤਰ ਚੈਂਚਲ ਸਿੰਘ ਨੇ ਦੱਸਿਆ ਕਿ ਮੇਰੀ ਭਤੀਜੀ ਅਮਨਦੀਪ ਕੌਰ ਪੁੱਤਰੀ ਪ੍ਰਭਜੋਤ ਸਿੰਘ ਜੋ 8ਵੀਂ ਜਮਾਤ 'ਚ ਪੜ੍ਹਦੀ ਹੈ ਅਤੇ ਬੀਤੀ ਦਿਨੀਂ ਆਪਣੇ ਘਰ ਵਿਚ ਗੈਸ ਸਿਲੰਡਰ 'ਤੇ ਖਾਣਾ ਬਣਾ ਰਹੀ ਸੀ ਕਿ ਅਚਾਨਕ ਗੈਸ ਲੀਕ ਹੋਣ ਨਾਲ ਉਸ ਦੇ ਕੱਪੜਿਆਂ ਨੂੰ ਅੱਗ ਲੱਗ ਗਈ। ਜਿਸ ਨਾਲ ਉਹ ਝੁਲਸ ਗਈ। ਉਸਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਅੱਜ ਉਸਦੀ ਮੌਤ ਹੋ ਗਈ।
ਇਸ ਸਬੰਧੀ ਹਰਚੋਵਾਲ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਅਸੀਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰ ਦਿੱਤੀ ਹੈ ਤੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

satpal klair

This news is Content Editor satpal klair