ਅਜਨਾਲਾ ਤਹਿਸੀਲ ਦੇ ਪਿੰਡ ‘ਚ ਕੋਰੋਨਾ ਦੇ 12 ਕੇਸ ਪਾਜ਼ੇਟਿਵ ਆਉਣ ਕਾਰਨ ਲੋਕਾਂ ‘ਚ ਦਹਿਸ਼ਤ

04/03/2021 8:12:15 PM

*ਐੱਸ.ਡੀ.ਐੱਮ ਅਜਨਾਲਾ ਨੇ ਓਠੀਆਂ ਦਾ ਦੌਰਾ ਕਰ ਕੇ ਪਾਜ਼ੇਟਿਵ ਮਰੀਜ਼ਾਂ ਨੂੰ ਘਰਾਂ ‘ਚ ਰਹਿਣ ਦੀ ਸਲਾਹ

ਹਰਸ਼ਾ ਛੀਨਾਂ (ਭੱਟੀ) :  ਅਜਨਾਲਾ ਤਹਿਸੀਲ ਦੇ ਪਿੰਡ ਓਠੀਆਂ ਵਿਖੇ ਵੱਧ ਰਹੇ ਕੋਰੋਨਾ ਵਾਇਰਸ ਦੇ ਕੇਸਾਂ ਕਾਰਨ ਪਿੰਡ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਦ ਕਿ ਪਿੰਡ ਦੇ 12 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਉਣ ’ਤੇ ਸਿਹਤ ਮਹਿਕਮੇ ਦੀ ਪੀ.ਐੱਚ.ਸੀ. ਡਿਸਪੈਂਸਰੀ ਓਠੀਆਂ ਵਿਖੇ ਅੱਜ ਐੱਸ.ਡੀ.ਐੱਮ. ਅਜਨਾਲਾ ਡਾਕਟਰ ਦੀਪਕ ਭਾਟੀਆ ਨੇ ਡਾਕਟਰਾਂ ਨਾਲ ਇਸ ਕੋਰੋਨਾ ਵਾਇਰਸ ਬੀਮਾਰੀ ’ਤੇ ਕਾਬੂ ਪਾਉਣ ਲਈ ਮੀਟਿੰਗ ਕੀਤੀ। ਉਨ੍ਹਾਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਘਰਾਂ ਵਿੱਚ ਜਾ ਕੇ ਹਾਲ ਚਾਲ ਪੁੱਛਿਆ। ਜਦ ਕਿ ਕੋਰੋਨਾ ਵਾਇਰਸ ਦੇ ਇਲਾਜ ਲਈ 12 ਫਤਿਹ ਕਿੱਟਾਂ ਉਨ੍ਹਾਂ ਨੂੰ ਵੰਡੀਾਆਂ ਗਈਆਂ।

ਇਹ ਵੀ ਪੜ੍ਹੋ : ਦਰਦਨਾਕ ਹਾਦਸਾ : ਟਰੈਕਟਰ ਟਰਾਲੀ ਥੱਲੇ ਆਉਣ ਕਾਰਨ 2 ਨੌਜਵਾਨਾਂ ਦੀ ਮੌਤ

ਇਸ ਮੌਕੇ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੇ ਬਚਾਅ ਲਈ ਹੱਥਾ ਦੀ ਸਫਾਈ, ਮੂੰਹ ’ਤੇ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਨਾਲ-ਨਾਲ ਹੋਰ ਹਦਾਇਤਾਂ ਦੀ ਸਖ਼ਤ ਪਾਲਣਾ ਕਰਨ। ਉਨ੍ਹਾਂ ਲੋਕਾ ਨੂੰ ਜਾਗਰੂਕ ਕਰਦਿਆਂ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ। ਇਸ ਮੌਕੇ ’ਤੇ ਐਸ.ਐਮ.ਓ. ਡਾ: ਅਲੋਕ ਨਰਾਇਣ ਸ਼ਰਮਾ, ਡੀ.ਐੱਸ.ਪੀ. ਅਜਨਾਲਾ ਵਿਪਨ ਕੁਮਾਰ, ਮੈਡੀਕਲ ਅਫਸਰ ਡਾਕਟਰ ਮਨਪ੍ਰੀਤ ਕੌਰ, ਡਾਕਟਰ ਗੁਰਵੇਲ ਚੰਦ, ਬਲਜੀਤ ਛੀਨਾਂ, ਅਵਤਾਰ ਸਿੰਘ, ਬਲਵਿੰਦਰ ਕੋਰ, ਸਰੁਜੀਤ ਕੋਰ ਆਦਿ ਹਾਜ਼ਰ ਹਨ।

ਇਹ ਵੀ ਪੜ੍ਹੋ :  ਪੰਜਾਬ ਪੁਲਸ ਦੇ ਮੁਲਾਜ਼ਮਾਂ ਨੇ ਲਗਵਾਈ  ਕੋਰੋਨਾ ਵੈਕਸੀਨ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Anuradha

This news is Content Editor Anuradha