ਫਰਾਂਸ ਭੇਜਣ ਦੇ ਨਾਂ ’ਤੇ 12 ਲੱਖ ਠੱਗੇ

12/17/2018 1:56:03 AM

ਬਟਾਲਾ,   (ਬੇਰੀ)-   ਥਾਣਾ ਸਦਰ ਦੀ ਪੁਲਸ ਨੇ ਫਰਾਂਸ ਭੇਜਣ ਦੇ ਨਾਂ ’ਤੇ 12 ਲੱਖ ਠੱਗਣ ਵਾਲਿਆਂ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ। ®ਪੁਲਸ ਨੂੰ ਦਿੱਤੀ ਦਰਖਾਸਤ ’ਚ ਬਲਦੇਵ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਧੀਰ ਨੇ ਦੱਸਿਆ ਕਿ ਜਸਪ੍ਰੀਤ ਕੌਰ ਪਤਨੀ ਹੁਕਮ ਸਿੰਘ, ਹੁਕਮਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਨ ਪਿੰਡ ਮੇਤਲੇ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਤੇ ਰਾਜ ਕੁਮਾਰ ਪੁੱਤਰ ਮਾਡ਼ੀ ਵਾਸੀ ਨੂਰ ਮਹਿਲ ਜ਼ਿਲਾ ਜਲੰਧਰ ਨੇ ਉਸਦੇ ਲਡ਼ਕੇ ਨੂੰ ਵਿਦੇਸ਼ ਫਰਾਂਸ ਵਰਕ ਪਰਮਿਟ ’ਤੇ ਭੇਜਣ ਦੇ ਨਾਂ ’ਤੇ ਉਸ ਨਾ 12 ਲੱਖ ਰੁਪਏ ਠੱਗੀ ਮਾਰੀ ਹੈ, ਜਿਸ ’ਤੇ ਉਕਤ ਮਾਮਲੇ ਦੀ ਇੰਸਪੈਕਟਰ ਦੀਦਾਰ ਸਿੰਘ ਹਿਉਮਨ ਰਾਈਟ ਸੈੱਲ ਬਟਾਲਾ ਤੇ ਡੀ.ਐੱਸ.ਪੀ. ਸੁੱਚਾ ਸਿੰਘ ਬਟਾਲਾ ਵਲੋਂ ਜਾਂਚ-ਪਡ਼ਤਾਲ ਕੀਤੇ ਜਾਣ ਉਪਰੰਤ ਪੁਲਸ ਮੁਖੀ ਬਟਾਲਾ ਦੇ ਹੁਕਮਾਂ ’ਤੇ ਏ.ਅੈੱਸ.ਆਈ. ਬਲਵਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਸਦਰ ਵਿਖੇ ਉਕਤ ਤਿੰਨਾਂ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰ ਦਿੱਤਾ ਹੈ।