ਗੁਰਦਾਸਪੁਰ ਜ਼ਿਲ੍ਹੇ ''ਚ 105 ਹੋਰ ਨਿਕਲੇ ਪਾਜ਼ੇਟਿਵ

09/25/2020 2:58:26 AM

ਗੁਰਦਾਸਪੁਰ, (ਹਰਮਨ, ਜ. ਬ.)- ਜ਼ਿਲ੍ਹਾ ਗੁਰਦਾਸਪੁਰ ’ਚ ਅੱਜ ਕੋਰੋਨਾ ਵਾਇਰਸ ਨੇ 1 ਹੋਰ ਮਰੀਜ਼ ਦੀ ਜਾਨ ਲੈ ਲਈ ਹੈ ਜਦੋਂ ਕਿ ਅੱਜ 105 ਮਰੀਜ਼ ਸਾਹਮਣੇ ਆਉਣ ਕਾਰਣ ਜ਼ਿਲ੍ਹੇ ’ਚ ਪੀੜਤ ਪਾਏ ਜਾ ਚੁੱਕੇ ਕੁੱਲ ਮਰੀਜ਼ਾਂ ਦੀ ਗਿਣਤੀ 5435 ’ਤੇ ਪਹੁੰਚ ਗਈ ਹੈ। ਅੱਜ ਜਿਹੜੇ ਵਿਅਕਤੀ ਦੀ ਮੌਤ ਹੋਈ ਹੈ, ਉਹ ਬਟਾਲਾ ਦੀ ਦਾਣਾ ਮੰਡੀ ਨੇੜੇ ਸੰਤ ਨਗਰ ਨਾਲ ਸਬੰਧਤ 85 ਸਾਲ ਦਾ ਮਰੀਜ਼ ਹੈ, ਜਿਸ ਨੂੰ ਸ਼ੂਗਰ ਅਤੇ ਨਮੂਨੀਆ ਸਮੇਤ ਕਈ ਬੀਮਾਰੀਆਂ ਸਨ। ਉਕਤ ਵਿਅਕਤੀ ਦੀ ਸਿਹਤ 15 ਸਤੰਬਰ ਨੂੰ ਖਰਾਬ ਹੋਈ ਸੀ, ਜਿਸ ਨੂੰ ਪਹਿਲਾਂ ਬਟਾਲਾ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ਸੀ ਪਰ ਉਸ ਮੌਕੇ ਉਸ ਦਾ ਆਕਸੀਜਨ ਲੈਵਲ ਘੱਟਣ ਅਤੇ ਹੋਰ ਕਈ ਸਮੱਸਿਆਵਾਂ ਹੋਣ ਕਾਰਣ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੀ। ਇਸ ਦੇ ਬਾਅਦ ਅੰਮ੍ਰਿਤਸਰ ਵਿਖੇ ਉਸ ਦਾ ਇਲਾਜ ਚਲ ਰਿਹਾ ਸੀ ਅਤੇ ਅੱਜ ਉਸ ਦੀ ਮੌਤ ਹੋ ਗਈ।

ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ 106621 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਗਈ ਹੈ, ਜਿਸ ’ਚੋਂ 101053 ਨੈਗੇਟਿਵ ਪਾਏ ਗਏ ਹਨ ਜਦੋਂ ਕਿ 692 ਰਿਪੋਰਟਾਂ ਦੇ ਨਤੀਜੇ ਪੈਂਡਿੰਗ ਹਨ। ਅੱਜ 105 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਜ਼ਿਲੇ ’ਚ 1105 ਐਕਟਿਵ ਕੇਸ ਹਨ ਅਤੇ ਹੁਣ ਤੱਕ ਕੁੱਲ 122 ਮੌਤਾਂ ਹੋਈਆਂ ਹਨ।

Bharat Thapa

This news is Content Editor Bharat Thapa