''ਐਸ.ਬੀ.ਆਈ'' ਦੀ ਦਲੀਲ : ਜਨਧਨ ਖਾਤਿਆਂ ਦਾ ਖਰਚਾ ਪੂਰਾ ਕਰਨ ਲਈ ਲਗਾਏ ਜਾ ਰਹੇ ਹਨ ਚਾਰਜ

03/09/2017 1:54:47 PM

ਮੁੰਬਈ — (ਐਸ.ਬੀ.ਆਈ.) ਦੀ ਚੇਅਰਪਰਸਨ ਅਰੁਣਧਤੀ ਭੱਟਾਚਾਰਿਆ ਨੇ ਮਹਿਲਾ ਉਦਮੀਆਂ ਦੇ ਰਾਸ਼ਟਰੀ ਕਰਵੈਨਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਾਨੂੰ ਵਿੱਤੀ ਸ਼ਮੂਲਿਅਤ ਦੇ ਲਈ ਖੋਲ੍ਹੇ ਗਏ 11 ਕਰੋੜ ਦੇ ਜਨ-ਧੰਨ ਖਾਤਿਆਂ ਦਾ ਭਾਰ ਵੀ ਸੰਭਾਲਣਾ ਹੈ।

ਇਨ੍ਹਾਂ ਖਾਤਿਆਂ ਦੀ ਸੰਭਾਲ ਕਰਨ ਲਈ ਹੋ ਰਹੇ ਵਿੱਤੀ ਖਰਚੇ ਨੂੰ ਸੰਤੁਲਿਤ ਕਰਨ ਲਈ, ਸਾਨੂੰ ਚਾਰਜ ਲਗਾਉਣ ਦੀ ਜ਼ਰੂਰਤ ਹੈ।
ਬਚਤ ਖਾਤੇ ''ਚ ਘੱਟੋ-ਘੱਟ ਬਕਾਇਆ ਵਧਾਉਣ ਅਤੇ ਇਸ ਤੋਂ ਘੱਟ ਬਕਾਇਆ ਹੋਣ ''ਤੇ ਚਾਰਜ ਲਗਾਉਣ ''ਤੇ ਚਾਰੋਂ ਪਾਸਿਓਂ ਬਹੁਤ ਹੀ ਆਲੋਚਨਾ ਹੋਣ ਕਾਰਨ ਭਾਰਤੀ ਸਟੇਟ ਬੈਂਕ ਨੇ ਆਪਣੇ ਪੱਖ ''ਚ ਗੱਲ ਰੱਖੀ ਹੈ।
ਬੈਂਕ ਨੇ ਇਹ ਵੀ ਕਿਹਾ ਹੈ ਕਿ ਇਸ ਚਾਰਜ ''ਤੇ ਮੁੜ ਵਿਚਾਰ ਕਰਨ ਦੇ ਬਾਰੇ ਉਨ੍ਹਾਂ ਨੂੰ ਸਰਕਾਰ ਵਲੋਂ ਕੋਈ ਰਸਮੀ ਪੱਤਰ ਨਹੀਂ ਮਿਲਿਆ ਹੈ। ਜੇਕਰ ਉਨ੍ਹਾਂ ਨੂੰ ਕੋਈ ਪੱਤਰ ਮਿਲਦਾ ਹੈ ਤਾਂ ਉਹ ਇਸ ਲਈ ਜ਼ਰੂਰ ਕੋਈ ਨਾ ਕੋਈ ਕਦਮ ਚੁੱਕਣਗੇ।
ਜ਼ਿਕਰਯੋਗ ਹੈ ਕਿ ਸਟੇਟ ਬੈਂਕ ਨੇ ਖਾਤਿਆਂ ''ਚ ਘੱਟੋ-ਘੱਟ ਬਕਾਇਆ 1000 ਰੁਪਏ ਹੋਣਾ ਨਿਸ਼ਚਿਤ ਕੀਤਾ ਹੈ। 1000 ਤੋਂ ਘੱਟ ਬਕਾਇਆ ਹੋਣ ''ਤੇ ਚਾਰਜ ਲੱਗੇਗਾ।