ਸੋਸ਼ਲ ਮੀਡੀਆ ''ਤੇ ਹੋਈ ਮੁਲਾਕਾਤ, ਪੁਣੇ ਬੁਲਾ ਕੇ ਕੀਤਾ ਬਲਾਤਕਾਰ

10/27/2016 10:30:15 AM

ਪੁਣੇ—ਠਾਣੇ ਦੀ ਰਹਿਣ ਵਾਲੀ 17 ਸਾਲਾ ਇਕ ਲੜਕੀ ਨੇ ਜਦੋਂ ਸੋਸ਼ਲ ਮੀਡੀਆ ''ਤੇ ਪੁਣੇ ਦੇ ਇਕ ਨੌਜਵਾਨ ਨਾਲ ਦੋਸਤੀ ਕੀਤੀ ਸੀ, ਤਾਂ ਉਸ ਨੇ ਸੋਚਿਆ ਨਹੀਂ ਹੋਵੇਗਾ ਕਿ ਉਸ ਦੀ ਇਹ ਦੋਸਤੀ ਉਸ ਨੂੰ ਬਰਬਾਦ ਕਰ ਦੇਵੇਗੀ। ਦੋਸਤੀ ਦੇ ਬਾਅਦ ''ਚ ਨੌਜਵਾਨ ਨੇ ਵਿਆਹ ਦਾ ਵਾਅਦਾ ਕੀਤਾ ਅਤੇ ਫਿਰ ਲੜਕੀ ਨਾਲ ਬਲਾਤਕਾਰ ਕੀਤਾ।
ਪੁਲਸ ਨੇ ਦੱਸਿਆ ਕਿ ਸੰਬੰਧ ਬਣਾਉਣ ਦੇ ਬਾਅਦ ''ਚ ਜਦੋਂ ਲੜਕੀ ਗਰਭਵਤੀ ਹੋ ਗਈ ਤਾਂ ਉਸ ਨੂੰ ਗਰਭਪਾਤ ਕਰਵਾਉਣ ਲਈ ਮਜ਼ਬੂਰ ਵੀ ਕੀਤਾ। ਭਾਰਤੀ ਵਿਦਿਆਪੀਠ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱੱਸਿਆ ਕਿ ਧਿਆਰੀ ਦਾ ਰਹਿਣ ਵਾਲਾ ਸ਼ੱਕੀ ਗ੍ਰੈਜੂਏਟ ਦੀ ਪੜ੍ਹਾਈ ਪੂਰੀ ਕਰਨ ਦੇ ਬਾਅਦ ਇਕ ਨਿੱਜੀ ਫਰਮ ''ਚ ਕੰਮ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਜਨਵਰੀ ''ਚ ਇਕ ਸੋਸ਼ਲ ਨੈਟਵਰਕਿੰਗ ''ਤੇ ਇਕ ਲੜਕੀ ਨਾਲ ਮਿਲਿਆ ਸੀ। ਪੁਲਸ ਅਧਿਕਾਰੀ ਨੇ ਕਿਹਾ ਕਿ ਲੜਕੀ ਨੇ ਸਾਈਟ ''ਤੇ ਦੋਸਤੀ ਦੀ ਮੰਗ ਸਵੀਕਾਰ ਕਰ ਲਈ ਅਤੇ ਉਹ ਅਕਸਰ ਆਨਲਾਈਨ ਚੈਟ ਕਰਨ ਲੱਗੇ। ਇਨ੍ਹਾਂ ''ਚੋਂ ਇਕ ਚੈਟ ''ਚ ਉਸ ਨੇ ਲੜਕੀ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਅਤੇ ਉਸ ਨੇ ਪੁਣੇ ਆ ਕੇ ਮਿਲਣ ਦੇ ਲਈ ਕਿਹਾ। ਲੜਕੀ ਜਦੋਂ ਪੁਣੇ ਪਹੁੰਚੀ ਤਾਂ ਨੌਜਵਾਨ ਉਸ ਨੂੰ ਕਮਰੇ ''ਚ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਅਗਸਤ ''ਚ ਜਦੋਂ ਲੜਕੀ ਨੇ ਨੌਜਵਾਨ ਨੂੰ ਦੱਸਿਆ ਕਿ ਉਹ ਗਰਭਵਤੀ ਹੈ ਤਾਂ ਉਸ ਨੇ ਲੜਕੀ ਨੂੰ ਗਰਭਪਾਤ ਕਰਵਾਉਣ ਲਈ ਮਜ਼ਬੂਰ ਕੀਤਾ। ਇਸ ਦੇ ਬਾਅਦ ਨੌਜਵਾਨ ਉਸ ਲੜਕੀ ਨਾਲ ਮਿਲਣਾ ਅਤੇ ਗੱਲਬਾਤ ਕਰਨਾ ਬੰਦ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਬਾਅਦ ''ਚ ਲੜਕੀ ਪੁਣੇ ''ਚ ਗਈ ਅਤੇ ਉੱਥੇ ਉਸ ਨੇ ਲੜਕੇ ਦੇ ਮਾਤਾ-ਪਿਤਾ ਅਤੇ ਹੋਰ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ। ਹਾਲਾਂਕਿ ਉਨ੍ਹਾਂ ਨੇ ਵੀ ਲੜਕੀ ਦੀ ਗੱਲ ਅਣਸੁਣੀ ਕਰਕੇ ਉਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਅਧਿਕਾਰੀ ਨੇ ਕਿਹਾ ਕਿ ਲੜਕੀ ਨੇ ਨੌਜਵਾਨ ਦੇ ਖਿਲਾਫ ਮੰਗਲਵਾਰ ਨੂੰ ਇਕ ਸ਼ਿਕਾਇਤ ਦਰਜ ਕਰਵਾਈ। ਉਸ ਨੂੰ ਆਈ.ਪੀ.ਸੀ. ਦੀ ਧਾਰਾ 376 ਅਤੇ ਪਾਸਕੋ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਹੁਣ ਉਸ ਨੂੰ ਗ੍ਰਿਫਤਾਰ ਕੀਤਾ ਜਾਣਾ ਹੈ।