ਠੰਡਾ ਪਏਗਾ ਸ਼ਰਾਬ ਦਾ 42 ਫੀਸਦੀ ਬਿਜ਼ਨੈੱਸ

01/21/2017 7:56:50 AM

ਮੁੰਬਈ— ਸੜਕ ਸੁਰੱਖਿਆ ਲਈ ਸਾਲਾਂਬੱਧੀ ਆਪਣੀਆਂ ਮੁਹਿੰਮਾਂ ਚਲਾਉਣ ਤੋਂ ਬਾਅਦ ਵਿਸ਼ਵ ਦੀਆਂ ਵੱਡੀਆਂ ਕੰਪਨੀਆਂ, ਜਿਵੇਂ ਡਿਆਜੀਓ ਅਤੇ ਪਰਨੋਡ ਰਿਕਾਰਡ ਕੌਮੀ ਤੇ ਸੂਬਾਈ ਹਾਈਵੇਜ਼ ''ਤੇ ਸ਼ਰਾਬ ਦੀਆਂ ਦੁਕਾਨਾਂ ਤੇ ਬਾਰਜ਼ ''ਤੇ ਪਾਬੰਦੀਆਂ ਲਗਾਉਣ ਦੇ ਪਿਛਲੇ ਮਹੀਨੇ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਹੁਕਮ ਤੋਂ ਬਾਅਦ ਠੰਡੀਆਂ ਪੈ ਗਈਆਂ ਹਨ।
1 ਅਪ੍ਰੈਲ ਤੋਂ ਜਦੋਂ ਤੋਂ ਅਦਾਲਤ ਦਾ ਇਹ ਹੁਕਮ ਪ੍ਰਭਾਵੀ ਹੋਣਾ ਹੈ, ਉਦੋਂ ਤਕ ਉਹ ਭਾਰਤੀ ਸ਼ਰਾਬ ਦੀਆਂ ਕੰਪਨੀਆਂ ਸਮੇਤ ਬਿਜ਼ਨੈੱਸ ''ਚ ਰੁਕਾਵਟ ਲਈ ਫਿਰ ਅਣਸੁਖਾਵੀਂ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰੀ ਕਰ ਰਹੀਆਂ ਹਨ ਕਿਉਂਕਿ ਅੰਕੜਿਆਂ ਦੇ ਹਿਸਾਬ ਨਾਲ 42 ਫੀਸਦੀ ਸ਼ਰਾਬ ਦੀਆਂ ਦੁਕਾਨਾਂ ਨੂੰ ਆਪਣੀਆਂ ਥਾਵਾਂ ਤੋਂ ਹਟਣਾ ਪੈ ਸਕਦਾ ਹੈ। ਭਾਰਤ ''ਚ 64,000 ਤੋਂ ਵੱਧ ਲਾਇਸੈਂਸਸ਼ੁਦਾ ਦੁਕਾਨਾਂ ਰਾਹੀਂ ਬ੍ਰਾਂਡਿਡ ਸ਼ਰਾਬ ਦੇ 330 ਮਿਲੀਅਨ ਕੇਸ ਵੇਚੇ ਜਾਂਦੇ ਹਨ। ਹਰੇਕ ਕੇਸ ''ਚ 9 ਲੀਟਰ ਸ਼ਰਾਬ ਹੁੰਦੀ ਹੈ। ਲਾਇਸੈਂਸਸ਼ੁਦਾ ਇਨ੍ਹਾਂ 64,000 ਦੁਕਾਨਾਂ ''ਚੋਂ ਲੱਗਭਗ 26,800 ਨੂੰ ਜਾਂ ਤਾਂ ਆਪਣੀ ਥਾਂ ਬਦਲਣੀ ਪਏਗੀ ਜਾਂ ਇਨ੍ਹਾਂ ਨੂੰ ਬੰਦ ਕਰਨਾ ਪਏਗਾ। ਅਜਿਹਾ ਦੇਸ਼ ਦੇ ਪ੍ਰਮੁੱਖ ਡਿਸਟਿੱਲਰਾਂ ਵਲੋਂ ਇਕੱਠੇ ਕੀਤੇ ਗਏ ਸਨਅਤੀ ਅੰਕੜਿਆਂ ''ਚ ਕਿਹਾ ਗਿਆ ਹੈ।
15 ਦਸੰਬਰ ਨੂੰ ਸੁਪਰੀਮ ਕੋਰਟ ਨੇ ਕੌਮੀ ਸ਼ਾਹਰਾਹਾਂ ''ਤੇ ਸ਼ਰਾਬ ਪੀਣ ਕਾਰਨ ਹੁੰਦੇ ਹਾਦਸਿਆਂ ਦਾ ਹਵਾਲਾ ਦਿੰਦਿਆਂ ਇਹ ਹੁਕਮ ਦਿੱਤਾ ਸੀ ਕਿ ਕੌਮੀ ਸ਼ਾਹਰਾਹਾਂ ''ਤੇ 500 ਮੀਟਰ ਦੇ ਘੇਰੇ ਅੰਦਰ ਸਥਿਤ ਹਰੇਕ ਕਿਸਮ ਦੀ ਸ਼ਰਾਬ ਦੀ ਵਿਕਰੀ ਵਾਲੀਆਂ ਦੁਕਾਨਾਂ ਜਾਂ ਬਾਰਜ਼ ਬੰਦ ਕਰਨੀਆਂ ਹੋਣਗੀਆਂ।