ਵਿਨੋਦ ਖੰਨਾ ਦੇ ਬੇਟੇ ਅਤੇ ਪੂਨਮ ਪਾਂਡੇ ਦਾ ਰੋਮਾਂਸ

08/03/2015 8:05:47 AM

ਆਪਣੀਆਂ ਮਦਮਸਤ ਅਤੇ ਬੇਬਾਕ ਸੈਕਸੀ ਅਦਾਵਾਂ ਲਈ ਮਸ਼ਹੂਰ ਮਾਡਲ-ਅਭਿਨੇਤਰੀ ਪੂਨਮ ਪਾਂਡੇ ਨਾਲ ਆਪਣੇ ਜ਼ਮਾਨੇ ਦੇ ਪ੍ਰਸਿੱਧ ਅਭਿਨੇਤਾ ਵਿਨੋਦ ਖੰਨਾ ਦੇ ਬੇਟੇ ਸਾਕਸ਼ੀ ਖੰਨਾ ਦਾ ਰੋਮਾਂਸ ਚੱਲਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸਾਕਸ਼ੀ ਨਿਰਮਾਤਾ-ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਮਹੱਤਵਪੂਰਨ ਫਿਲਮ ''ਬਾਜੀਰਾਵ ਮਸਤਾਨੀ'' ਵਿਚ ਬਤੌਰ ਸਹਾਇਕ ਕੰਮ ਕਰ ਰਿਹਾ ਹੈ। ਸੂਤਰਾਂ ਅਨੁਸਾਰ ਭੰਸਾਲੀ ਨੇ ਵਿਨੋਦ ਖੰਨਾ ਨੂੰ ਯਕੀਨ ਦਿਵਾਇਆ ਹੈ ਕਿ ਉਹ ਉਨ੍ਹਾਂ ਦੇ ਬੇਟੇ ਨੂੰ ਬਤੌਰ ਹੀਰੋ ਆਪਣੀ ਕਿਸੇ ਫਿਲਮ ਲਈ ਹੀ ਲਾਂਚ ਕਰਨਗੇ। ਅਸਲ ਵਿਚ ਇਨ੍ਹਾਂ ਹੀ ਦਿਨਾਂ ''ਚ ਸਾਕਸ਼ੀ ਨੂੰ ਅਕਸਰ ਪੂਨਮ ਪਾਂਡੇ ਨਾਲ ਪੱਬਾਂ ਵਿਚ ਪਾਰਟੀਬਾਜ਼ੀ ਕਰਦੇ ਦੇਖਿਆ ਗਿਆ ਹੈ। ਦੇਰ ਰਾਤ ਤੱਕ ਦੱਖਣ ਮੁੰਬਈ ਦੀਆਂ ਪਾਰਟੀਆਂ ਵਿਚ ਰੁੱਝੀ ਰਹਿਣ ਵਾਲੀ ਇਹ ਜੋੜੀ ਹੱਥਾਂ ਵਿਚ ਹੱਥ ਪਾਈ ਰੱਖਦੀ ਹੈ, ਨਾਲ ਹੀ ਉਨ੍ਹਾਂ ਦੀਆਂ ਅੱਖਾਂ ਦਾ ਅੰਦਾਜ਼ ਅਤੇ ਆਪਸ ਵਿਚ ਖੁੱਲ੍ਹ ਕੇ ਗੱਲਾਂ ਕਰਨ ਦਾ ਲਹਿਜਾ ਹੀ ਦੱਸ ਰਿਹਾ ਹੈ ਕਿ ਉਨ੍ਹਾਂ ਦਾ ਰਿਸ਼ਤਾ ਸਿਰਫ ਦੋਸਤੀ ਤੱਕ ਹੀ ਸੀਮਤ ਨਹੀਂ।
ਆਪਣੀਆਂ ਸੈਕਸੀ ਅਦਾਵਾਂ ਦੀ ਬਦੌਲਤ ਕੁਝ ਨਾ ਕੁਝ ਨਵਾਂ ਹੰਗਾਮਾ ਕਰ ਕੇ ਇੰਟਰਨੈੱਟ ''ਤੇ ਛਾਈ ਰਹਿਣ ਵਾਲੀ ਪੂਨਮ ਨੇ ਪਿਛਲੇ ਦਿਨੀਂ ਯੋਗਾ ਦਿਵਸ ਦੇ ਮੌਕੇ ਇਕ ਖਾਸ ਢੰਗ ਨਾਲ ਯੋਗਾ ਕਰਦਿਆਂ ਆਪਣਾ ਸੈਕਸੀ ਵੀਡੀਓ ਅਪਲੋਡ ਕਰ ਕੇ ਕਾਫੀ ਸੁਰਖ਼ੀਆਂ ਬਟੋਰੀਆਂ ਸਨ, ਜਿਸ ਨੂੰ ਲੱਗਭਗ 20 ਲੱਖ ਵਾਰ ਦੇਖਿਆ ਗਿਆ ਸੀ। ਇਹ ਦੇਖਣਾ ਵੀ ਘੱਟ ਦਿਲਚਸਪ ਨਹੀਂ ਹੋਵੇਗਾ ਕਿ ਰੀਅਲ ਲਾਈਫ ਵਿਚ ਪੂਨਮ ਦਾ ਇਹ ਰਿਸ਼ਤਾ ਕਿੰਨਾ ਲੰਬਾ ਸਫਰ ਤੈਅ ਕਰਦਾ ਹੈ।