ਲੰਬੀ ਉਮਰ ਹੰਢਾਉਂਦੇ ਹਨ ਇੱਥੋਂ ਦੇ ਲੋਕ

01/16/2017 5:26:05 PM

ਮੁੰਬਈ—ਸਾਰੇ ਜਾਣਦੇ ਹਨ ਕਿ ਹਰ ਕੋਈ ਬੁੱਢਾ ਹੁੰਦਾ ਹੈ ਅਤੇ ਚਿਹਰੇ ''ਤੇ ਝੁਰੜੀਆਂ ਪੈਣਾ ਤੇ ਸਰੀਰਕ ਕਮਜ਼ੋਰੀ ਇਸ ਦੇ ਕੁਝ ਆਮ ਲੱਛਣ ਹਨ ਪਰ ਕੀ ਤੁਸੀਂ ਮੰਨੋਗੇ ਜੇਕਰ ਤੁਹਾਨੂੰ ਦੱਸਿਆ ਜਾਵੇ ਕਿ ਦੁਨੀਆ ''ਚ ਅਜਿਹੇ ਲੋਕ ਵੀ ਹਨ ਜੋ ਬੀਮਾਰ ਨਹੀਂ ਹੁੰਦੇ।
ਸੁਣ ਕੇ ਹੈਰਾਨੀ  ਤਾਂ ਜ਼ਰੂਰ ਹੁੰਦੀ ਹੈ ਅਤੇ ਜ਼ਿਆਦਾਤਰ ਲੋਕਾਂ ਨੂੰ ਸ਼ਾਇਦ ਹੀ ਇਸ ਤੇ ਯਕੀਨ ਵੀ ਹੋਵੇ ਪਰ ਇਹ ਬਿਲਕੁਲ ਸੱਚ ਹੈ ਕਿ ਅਸੀਂ ਗੱਲ ਕਰ ਰਹੇ ਹਾਂ ਹੁੰਜਾ ਲੋਕਾਂ ਬਾਰੇ। ਉੱਤਰੀ ਪਾਕਿਸਤਾਨ ਦੇ ਕਾਰਾਕੋਰਮ ਪਹਾੜਾਂ ''ਤੇ ਰਹਿਣ ਹੁੰਜਕੂਟਸ ਜਾਂ ਹੁੰਜਾ ਲੋਕ ਬੁਰੂਸ਼ੋ ਭਾਈਚਾਰੇ ਦੇ ਲੋਕ ਹਨ, ਜੋ ਹੁੰਜਾ ਘਾਟੀ ''ਚ ਰਹਿੰਦੇ ਹਨ। ਇਹ ਲੋਕ ਕਦੀ ਬੀਮਾਰ ਨਹੀਂ ਹੁੰਦੇ ਅਤੇ ਬੁਢਾਪੇ ''ਚ ਵੀ ਜਵਾਨ ਤੇ ਖੂਬਸੂਰਤ ਨਜ਼ਰ ਆਉਂਦੇ ਹਨ। ਇਨ੍ਹਾਂ ਦੀ ਗਿਣਤੀ ਭਾਵੇਂ ਘੱਟ ਹੈ ਪਰ ਇਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਲੰਬੀ ਉਮਰ ਵਾਲੇ , ਖੁਸ਼ ਰਹਿਣ ਵਾਲੇ ਅਤੇ ਸਿਹਤ ਮੰਦ ਲੋਕਾਂ ''ਚ ਗਿਣਿਆ ਜਾਂਦਾ ਹੈ। 
ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹੁੰਜਾ ਔਰਤਾਂ 65 ਸਾਲ ਦੀ ਉਮਰ ''ਚ ਵੀ ਬੱਚਾ ਪੈਦਾ ਕਰ ਸਕਦੀਆਂ ਹਨ। ਇਸ ਭਾਈਚਾਰੇ ਦੀਆਂ ਔਰਤÎਾਂ 80 ਸਾਲ ਦੀ ਉਮਰ ''ਚ ਵੀ 30-40 ਸਾਲ ਦੀਆਂ ਲਗਦੀਆਂ ਹਨ। ਇੱਕ ਪਾਸੇ ਇਨ੍ਹਾਂ ਦੀਆਂ ਔਰਤਾਂ ਬੱਢੀਆਂ ਹੋਣ ਤੇ ਜਵਾਨ ਦਿਸਦੀਆਂ ਹਨ, ਉੱਥੇ ਹੀ ਮਰਦ 90 ਸਾਲ ਦੇ ਹੋ ਕੇ ਵੀ ਪਿਤਾ ਬਣ ਸਕਦੇ ਹਨ। ਇਹ ਲੋਕ ਅਜੇ ਵੀ 130-140 ਸਾਲ ਤੱਕ ਜਿਉੂ ਰਹੇ ਹਨ। ਇਨ੍ਹਾਂ ਦੀ ਔਸਤ ਉਮਰ 120 ਸਾਲ ਤੱਕ ਹੈ। ਇਸ ਭਾਈਚਾਰੇ ਦੇ ਲੋਕ ਨੂੰ ਬੁਰਸ਼ੋ ਵੀ ਕਹਿੰਦੇ ਹਨ। ਇਨ੍ਹਾਂ ਦੀ ਭਾਸ਼ਾ ਬੁਰਸ਼ਾਸਕੀ ਹੈ। ਕਿਹਾ ਜਾਂਦਾ ਹੈ ਇਸ ਭਾਈਚਾਰੇ ਦੇ ਲੋਕ ਸਿੰਕਦਰ ਮਹਾਨ ਦੀ ਫੌਜ਼ ਦੇ ਵੰਸ਼ਜ ਹਨ, ਜੋ ਚੌਥੀ ਸਦੀ ''ਚ ਇਥੇ ਆਏ ਸਨ।
ਇਹ ਭਾਈਚਾਰਾ ਪੂਰੀ ਤਰ੍ਹਾਂ ਮੁਸਲਿਮ ਹੈ, ਹਾਲਾਂਕਿ ਇਹ ਪਾਕਿਸਤਾਨ ਦੇ ਬਾਕੀ ਭਾਈਚਾਰਿਆਂ ਤੋਂ ਕਿੱਤੇ ਵੱਧ ਪੜ੍ਹਿਆ-ਲਿਖਿਆ ਹੈ। ਹੁੰਜਾ ਘਾਟੀ ''ਚ ਇਨ੍ਹਾਂ ਦੀ ਆਬਾਦੀ ਲਗਭਗ 87 ਹਜ਼ਾਰ ਹੀ ਹੈ।
ਹੁੰਜਾ ਆਪਣੀ ਲੰਬੀ ਉਮਰ ਦਾ ਸਿਹਰਾ ਆਪਣੇ ਖਾਣ-ਪੀਣ ''ਤੇ ਸਿਹਤਮੰਦ ਜੀਵਨਸ਼ੈਲੀ ਨੂੰ ਦਿੰਦੇ ਹਨ। ਇਹ ਲੋਕ ਸਵੇਰੇ 5 ਵਜੇ ਉੱਠ ਜਾਂਦੇ ਹਨ ,ਅਤੇ ਪੈਦਲ ਹੀ ਘੁੰਮ ਦੇ ਹਨ। ਇਨ੍ਹਾਂ ਦੇ ਖਾਣ-ਪੀਣ ''ਚ ਕੇਵਲ ਪੌਸ਼ਟਿਕ ਭੋਜਨ ਹੀ ਸ਼ਾਮਿਲ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਇਹ ਦਿਨ ''ਚ ਸਿਰਫ ਦੋ ਵਾਰ ਹੀ ਖਾਣਾ ਖਾਂਦੇ ਹਨ। ਪਹਿਲੀ ਵਾਰ ਦਿਨ ਦੇ 12 ਵਜੇ ਖਾਣਾ ਖਾਂਦੇ ਹਨ ਅਤੇ ਫਿਰ ਰਾਤ ਨੂੰ। ਇਨ੍ਹਾਂ ਦਾ ਖਾਣਾ ਪੂਰੀ ਤਰ੍ਹਾਂ ਕੁਦਰਤੀ ਹੁੰਦਾ ਹੈ। ਇਸ ਵਿਚ ਕਿਸੇ ਤਰ੍ਹਾਂ ਦਾ ਕੈਮੀਕਲ ਨਹੀਂ ਹੁੰਦਾ। ਖੇਤਾਂ ''ਚ ਕੀਟਨਾਸ਼ਕ ਦੇ ਛਿੜਕਾਅ  ਦੀ ਮਨਾਹੀ ਹੈ। ਇਹ ਲੋਕ ਮਾਸ ਵੀ ਬਹੁਤ ਘੱਟ ਖਾਂਦੇ ਹਨ ਇੱਥੇ ਕਿਸੇ ਖਾਸ ਮੌਕੇ ''ਤੇ ਹੀ ਮਾਸ ਖਾਦਾ ਜਾਂਦਾ ਹੈ।
ਇਸ ਤੋਂ ਇਲਾਵਾ ਸਾਲ ''ਚ 2 ਤੋਂ 3 ਮਹੀਨੇ ਤੱਕ ਉਹ ਸਿਰਫ ਸੁੱਕੀਆਂ ਹੋਈਆਂ ਖੁਰਮਾਨੀਆਂ ਵਿਚੋਂ ਕੱਢੇ ਗਏ ਰਸ ਦੀ ਹੀ ਵਰਤੋਂ ਕਰਦੇ ਹਨ। ਇਹ ਉਨ੍ਹਾਂ ਦੀ ਪੁਰਾਤਨ ਰਿਵਾਇਤ ਹੈ, ਜਿਸ ਦੀ ਪਾਲਣਾ ਉਹ ਅੱਜ ਵੀ ਕਰ ਰਹੇ ਹਨ। ਇਨ੍ਹਾਂ ਨੂੰ ਦੁਨੀਆ ਦੀ ਕੈਂਸਰ ਮੁਕਤ ਆਬਾਦੀ ''ਚ ਸ਼ਾਮਿਲ ਕੀਤਾਂ ਜਾਂਦਾ ਹੈ। ਕਿਉਂਕਿ ਅੱਜ ਤੱਕ ਇੱਕ ਵੀ ਹੁੰਜਾ ਇਨਸਾਨ ਕੈਂਸਰ ਦਾ ਸ਼ਿਕਾਰ ਨਹੀਂ ਹੋਇਆ ਹੈ। ਇਨ੍ਹਾਂ ਲੋਕਾਂ ਨੇ ਕਦੇ ਕੈਂਸਰ ਦਾ ਨਾਮ ਵੀ ਨਹੀਂ ਸੁਣਿਆ ਹੈ।
ਹੁੰਜਾ ਲੋਕ ਖਾਣ ''ਚ ਵੱਧ ਤੋਂ ਵੱਧ ਅਖਰੋਟ ਦਾ ਇਸਤੇਮਾਲ ਕਰਦੇ ਹਨ। ਧੁੱਪ ''ਚ ਸੁਕਾਏ ਗਏ ਅਖਰੋਟ ''ਚ ''ਬੀ-17'' ਨਾ ਦਾ ਇੱਕ ਵਿਸ਼ੇਸ਼  ਤੱਤ ਹੁੰਦਾ ਹੈ, ਜੋ ਸਰੀਰ ਅੰਦਰ ਮੌਜੂਦ ਕੈਂਸਰ ਕਾਰਕ ਤੱਤਾਂ ਨੂੰ ਖਤਮ ਕਰਦਾ ਹੈ। ਕਿਉਂਕਿ ਹੁੰਜਾ ਕਾਫੀ ਜ਼ਿਆਦਾ ਅਖਰੋਟ ਦੀ ਵਰਤੋਂ ਕਰਦੇ ਹਨ, ਇਸ ਲਈ ਉਹ ਕੈਂਸਰ ਦੀ ਬੀਮਾਰੀ ਤੋਂ ਦੂਰ ਹਨ।