ਸੜੇ ਹੋਏ ਭਾਂਡਿਆਂ ਨੂੰ ਇਸ ਤਰ੍ਹਾਂ ਨਾਲ ਬਣਾਓ ਚਮਕਦਾਰ

01/14/2017 10:02:14 AM

ਜਲੰਧਰ—ਚਮਕਦੇ ਭਾਂਡੇ, ਰਸੋਈ ਦੀ ਖੂਬਸੂਰਤੀ ਨੂੰ ਹੋਰ ਵੀ ਵਧਾ ਦਿੰਦੇ ਹਨ। ਜੇਕਰ ਰੋਸਈ ''ਚ ਸੜੇ ਹੋਏ ਭਾਂਡੇ ਪਏ ਹੋਣ ਤਾਂ ਇਹ ਪੂਰੀ ਰਸੋਈ ਦੀ ਖੂਬਸੂਰਤੀ ਨੂੰ ਖਰਾਬ ਕਰ ਦਿੰਦੇ ਹਨ। ਅਜਿਹੇ ਬਰਤਨ ਆਸਾਨੀ ਨਾਲ ਸਾਫ ਨਹੀਂ ਹੁੰਦੇ ਸੜੇ ਭਾਂਡਿਆਂ ਨੂੰ ਸਾਫ ਕਰਨ ਲਈ ਮਹਿੰਗੇ ਸਾਬਣ ਦਾ ਵੀ ਇਸਤੇਮਾਲ ਕਰਦੇ ਹਨ । ਪਰ ਸੜੇ ਹੋਏ ਦਾਗ ਫਿਰ ਵੀ ਨਹੀਂ ਜਾਂਦੇ ਇਨ੍ਹਾਂ ਦਾਗਾਂ ਨੂੰ ਸਾਫ ਕਰਨ ਲਈ ਬਜ਼ਾਰੋ ਕੁਝ ਵੀ ਲਿਆਉਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਇਨ੍ਹਾਂ ਭਾਂਡਿਆਂ ਨੂੰ ਘਰ ''ਚ ਪਈਆਂ ਚੀਜ਼ਾਂ ਨਾਲ ਵੀ ਸਾਫ ਕਰ ਸਕਦੇ ਹੋ। 
1. ਬੇਕਿੰਗ ਸੋਡਾ
ਸੜੇ ਹੋਏ ਭਾਂਡਿਆਂ ''ਚ ਇੱਕ ਚਮਚ ਬੇਕਿੰਗ ਸੋਡਾ, 2 ਚਮਚ ਨਿੰਬੂ ਦਾ ਰਸ , 2 ਕੱਪ ਗਰਮ ਪਾਣੀ ਪਾਓ । ਫਿਰ ਇਸ ਭਾਂਡੇ ਨੂੰ ਲੋਹੇ ਦੀਆਂ ਤਾਰਾਂ (ਸਟੀਲ ਵੂਲ ) ਨਾਲ ਰਗੜੋ। ਇਸ ਨਾਲ ਭਾਂਡੇ ਚੰਗੀ ਤਰ੍ਹਾਂ ਨਾਲ ਸਾਫ ਹੋ ਜਾਣਗੇ। 
2. ਟਮਾਟਰ
ਸੜੇ ਹੋਏ ਭਾਂਡਿਆਂ ਦੇ ਦਾਗਾਂ ਨੂੰ ਹਟਾਉਂਣ ਦੇ ਲਈ ਟਮਾਟਰ ਦਾ ਰਸ ਕਾਫੀ ਮਦਦਗਾਰ ਹੈ। ਭਾਂਡੇ ''ਚ ਟਮਾਟਰ ਦਾ ਰਸ ਅਤੇ ਪਾਣੀ ਮਿਲਾਓ। ਹੁਣ ਇਸ ਨੂੰ ਗਰਮ ਕਰ ਲਉ। ਪਾਣੀ ਗਰਮ ਹੋਣ ਦੇ ਬਾਅਦ ਇਸ ਨੂੰ ਰਗੜ ਕੇ ਸਾਫ ਕਰ ਲਉ। 
3. ਨਮਕ
ਸੜੇ ਹੋ ਭਾਂਡਿਆਂ ''ਚ ਨਮਕ ਅਤੇ ਪਾਣੀ ਪਾ ਕੇ ਉਬਾਲ ਲਉ। ਪਾਣੀ ਉਬਲ ਜਾਣ ਤੇ ਫਿਰ ਇਸ ਉੱਤੇ ਬਰੱਸ਼ ਨਾਲ ਰਗੜ ਕੇ ਸਾਫ ਕਰ ਲਓ। 
4. ਪਿਆਜ਼ 
ਪਿਆਜ਼ ਦੇ ਛੋਟੇ-ਛੋਟੇ ਟੁਕੜੇ ਕੱਟ ਕੇ ਉਨ੍ਹਾਂ ਨੂੰ ਸੜੇ ਹੋਏ ਭਾਂਡੇ ''ਚ ਪਾਣੀ ਦੇ ਨਾਲ ਪਾ ਕੇ ਗਰਮ ਕਰੋ।  ਅਤੇ ਕੁਝ ਹੀ ਦੇਰ ਬਾਅਦ ਭਾਂਡੇ ਸੜੇ ਹੋਏ ਨਿਸ਼ਾਨ Àੁੱਪਰ ਵੱਲ ਤੈਰਨ ਲੱਗਦੇ ਹਨ। 
5. ਨਿੰਬੂ 
ਨਿੰਬੂ ਨੂੰ ਭਾਂਡੇ ਉੱਤੇ ਰਗੜੋ ਫਿਰ ਉਸ ਉੱਪਰ ਗਰਮ ਪਾਣੀ ਪਾਓ। ਹੁਣ ਬਰੱਸ਼ ਦੀ ਮਦਦ ਨਾਲ ਸੜੇ ਹੋਏ ਦਾਗਾਂ ਦੇ ਨਿਸ਼ਾਨ ਸਾਫ ਕਰੋ।