ਘਰ ''ਚ ਬਣਾਓ ਕੀੜੇਮਾਰ ਦਵਾਈ

03/26/2017 12:44:43 PM

ਮੁੰਬਈ— ਵਿਹੜੇ ''ਚ ਲੱਗੇ ਪੌਦੇ ਘਰ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ ਪਰ ਜਦੋਂ ਇਨ੍ਹਾਂ ਨੂੰ ਕੀੜੇ ਲੱਗ ਜਾਂਦੇ ਹਨ ਤਾਂ ਪੌਦੇ ਖਰਾਬ ਹੋ ਜਾਂਦੇ ਹਨ। ਕੀੜੇਮਾਰ ਦਵਾਈਆਂ ਨਾਲ ਇਨ੍ਹਾਂ ਨੂੰ ਹੋਰ ਵੀ ਨੁਕਸਾਨ ਹੁੰਦੇ ਹਨ। ਇਸ ਨਾਲ ਘਰ ਦਾ ਵਾਤਾਵਰਣ ਵੀ ਖਰਾਬ ਹੁੰਦਾ ਹੈ। ਕੁਦਰਤੀ ਤਰੀਕੇ ਨਾਲ ਘਰ ''ਚ ਹੀ ਕੀਟਨਾਸ਼ਕ ਸਪਰੇਅ ਬਣਾ ਕੇ ਪੌਦਿਆਂ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਬਚਾਇਆ ਜਾ ਸਕਦਾ ਹੈ। 
ਜ਼ਰੂਰੀ ਸਮੱਗਰੀ
- 2 ਲਸਣ
- 2 ਚਮਚ ਹਲਦੀ 
- 2 ਲਾਲ ਮਿਰਚ ਪਾਊਡਰ
- 2 ਚਮਚ ਤਰਲ ਡਿਸ਼ ਵਾਸ਼ਰ
- 3 ਕੱਪ ਪੁਦੀਨੇ ਦੀਆਂ ਪੱਤੀਆਂ
- 12 ਕੱਪ ਪਾਣੀ
ਬਣਾਉਣ ਦੀ ਵਿਧੀ
1. ਲਸਣ ਅਤੇ ਪੁਦੀਨੇ ਦੀਆਂ ਪੱਤੀਆਂ ਨੂੰ ਪੀਸ ਲਓ। 
2. ਇਸ ਤੋਂ ਬਾਅਦ ਇਸ ਮਿਸ਼ਰਣ ''ਚ ਪਾਣੀ ਮਿਲਾਓ ਅਤੇ ਲਾਲ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। 
3. ਹੁਣ ਇਸ ਮਿਸ਼ਰਣ ਨੂੰ ਕਿਸੇ ਬਰਤਨ ''ਚ ਪਾ ਕੇ ਕੁੱਝ ਦੇ ਲਈ ਉਬਾਲ ਲਓ।
4. ਜਦੋਂ ਪਾਣੀ ਉਬਲ ਜਾਵੇ ਤਾਂ ਇਕ ਰਾਤ ਦੀ ਲਈ ਇਸੇ ਤਰ੍ਹਾਂ ਹੀ ਰਹਿਣ ਦਿਓ। 
5. ਹੁਣ ਤੁਹਾਡੀ ਕੀਟਨਾਸ਼ਕ ਸਪਰੇਅ ਤਿਆਰ ਹੈ। 
6. ਹੁਣ ਇਸ ''ਚ ਤਰਲ ਡਿਸ਼ ਵਾਸ਼ਰ ਮਿਲਾ ਲਓ। ਇਸ ਨੂੰ ਕੀਟਨਾਸ਼ਕ ਸਪਰੇਅ ਨੂੰ ਬੋਤਲ ''ਚ ਪਾ ਕੇ ਇਸਤੇਮਾਲ ਕਰੋ। 
ਜ਼ਰੂਰੀ ਗੱਲਾਂ
1. ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਹਿਲਾ ਲਓ ਅਤੇ ਫਿਰ ਪੌਦਿਆਂ ''ਤੇ ਸਪਰੇਅ ਕਰੋ। 
2. ਇਸ ਦੀ ਵਰਤੋਂ ਧੁੱਪ ''ਚ ਨਾ ਕਰੋ। ਸਵੇਰੇ ਅਤੇ ਸ਼ਾਮ ਨੂੰ ਇਸ ਦੀ ਵਰਤੋਂ ਕਰੋ।