ਫਰਹਾਨ ਨੇ ਮਾਰਿਆ ਜ਼ੋਇਆ ਨੂੰ ਮੁੱਕਾ

Thursday, Jul 16, 2015 - 08:05 AM (IST)

ਫਰਹਾਨ ਨੇ ਮਾਰਿਆ ਜ਼ੋਇਆ ਨੂੰ ਮੁੱਕਾ

ਬੇਸ਼ੱਕ ਫਰਹਾਨ ਅਖਤਰ ਨੇ ਆਪਣੀ ਪਛਾਣ ਰੋਮਾਂਟਿਕ ਫਿਲਮਾਂ ਨਾਲ ਹੀ ਬਣਾਈ ਹੋਵੇ, ਬਚਪਨ ''ਚ ਉਹ ਐਕਸ਼ਨ ਫਿਲਮਾਂ ਦਾ ਬੜਾ ਫੈਨ ਸੀ।  ਦਰਅਸਲ, ਬਚਪਨ ਵਿਚ ਇਕ ਛੋਟੀ ਜਿਹੀ ਮਜ਼ਾਕੀਆ ਘਟਨਾ ਕਰਕੇ ਉਸ ਦਾ ਰੁਝਾਨ ਰੋਮਾਂਟਿਕ ਤੇ ਕਾਮੇਡੀ ਫਿਲਮਾਂ ਵੱਲ ਹੋ ਗਿਆ ਸੀ। ਹੁਣੇ-ਹੁਣੇ ਉਸ ਨੇ ਇਸ ਘਟਨਾ ਬਾਰੇ ਯਾਦ ਕਰਦਿਆਂ ਦੱਸਿਆ, ''''ਛੋਟਾ ਸੀ ਤਾਂ ਮੈਂ ਆਪਣੇ ਘਰ ''ਚ ਇਧਰ-ਓਧਰ ਘੁੰਮਦੇ ਸਮੇਂ ਇੰਝ ਐਕਟਿੰਗ ਕਰਦਾ ਸੀ ਕਿ ਜਿਵੇਂ ਮੇਰੇ ਹੱਥਾਂ ''ਚ ਇਕ ਬੰਦੂਕ ਹੋਵੇ।
ਮੈਂ ਸੋਚਦਾ ਸੀ ਕਿ ਘਰ ਵਿਚ ਥਾਂ-ਥਾਂ ਖ਼ਲਨਾਇਕ ਲੁਕੇ ਹਨ ਅਤੇ ਉਸ ਕਾਲਪਨਿਕ ਬੰਦੂਕ ਨਾਲ ਮੈਂ ਉਨ੍ਹਾਂ ਸਾਰਿਆਂ ਨੂੰ ਖਤਮ ਕਰਨਾ ਹੁੰਦਾ ਸੀ। ਉਸ ਸਮੇਂ ਮੈਂ ਪੂਰੀ ਤਰ੍ਹਾਂ ਇਕ ''ਫਿਲਮੀ ਕਿੱਡ'' ਸੀ।'''' ਉਹ ਕਹਿੰਦਾ ਹੈ, ''''ਇਕ ਵਾਰ ਇੰਝ ਹੀ ਖੇਡ-ਖੇਡ ''ਚ ਮੈਂ ਮੰਮੀ (ਹਨੀ ਈਰਾਨੀ) ਦੇ ਕਮਰੇ ਵੱਲ ਜਾ ਰਿਹਾ ਸੀ, ਜਿਸ ਦਾ ਦਰਵਾਜ਼ਾ ਬੰਦ ਸੀ। ਮੈਂ ਸੋਚ ਰਿਹਾ ਸੀ ਕਿ ਮੈਂ ਜ਼ੋਰ ਨਾਲ ਦਰਵਾਜ਼ਾ ਖੋਲ੍ਹਾਂਗਾ ਅਤੇ ਦਰਵਾਜ਼ੇ ਦੇ ਪਿੱਛੇ ਲੁਕੇ ਕਾਲਪਨਿਕ ਖ਼ਲਨਾਇਕ ''ਤੇ ਹਮਲਾ ਕਰ ਦੇਵਾਂਗਾ ਪਰ ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ, ਤਾਂ ਉਥੇ ਸੱਚਮੁਚ ਹੀ ਜ਼ੋਇਆ ਖੜ੍ਹੀ ਸੀ ਅਤੇ ਆਪਣੇ ਹੀ ਖਿਆਲਾਂ ਵਿਚ ਗੁਆਚੇ ਮੈਂ ਉਸ ਦੇ ਚਿਹਰੇ ''ਤੇ ਮੁੱਕਾ ਮਾਰ ਦਿੱਤਾ।''''
ਫਰਹਾਨ ਅਨੁਸਾਰ ਇਸ ਘਟਨਾ ਤੋਂ ਬਾਅਦ ਐਕਸ਼ਨ ਫਿਲਮਾਂ ਪ੍ਰਤੀ ਮੇਰੀ ਦੀਵਾਨਗੀ ਕੁਝ ਘੱਟ ਹੋਈ ਅਤੇ ਮੇਰਾ ਰੁਝਾਨ ਰੋਮਾਂਟਿਕ ਕਾਮੇਡੀ ਵੱਲ ਵਧਣ ਲੱਗਾ।


Related News