ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਰਜਿੰਦਰ ਗੁਪਤਾ ਦੇ ਮਾਤਾ ਮਾਇਆ ਦੇਵੀ ਦੀ ਅੰਤਿਮ ਅਰਦਾਸ 6 ਅਗਸਤ ਨੂੰ

08/03/2023 11:50:14 AM

ਲੁਧਿਆਣਾ : ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮਸ਼੍ਰੀ ਰਜਿੰਦਰ ਗੁਪਤਾ ਦੇ ਮਾਤਾ ਮਾਇਆ ਦੇਵੀ ਪਤਨੀ ਸਵ. ਨੌਹਰ ਚੰਦ ਦਾ ਬੀਤੇ ਮੰਗਲਵਾਰ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਅੰਤਿਮ ਅਰਦਾਸ 6 ਅਗਸਤ ਦਿਨ ਐਤਵਾਰ ਨੂੰ ਲੁਧਿਆਣਾ ਵਿਖੇ ਰੱਖੀ ਗਈ ਹੈ। ਅੰਤਿਮ ਅਰਦਾਸ ਦਾ ਸਮਾਂ ਦੁਪਹਿਰ 2 ਤੋਂ 3 ਵਜੇ ਵਿਚਕਾਰ ਰੱਖਿਆ ਗਿਆ ਹੈ।

ਦੱਸਣਯੋਗ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਮਾਨ ਵੱਲੋਂ ਵੀ ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਰਜਿੰਦਰ ਗੁਪਤਾ ਜੀ ਨਾਲ ਉਨ੍ਹਾਂ ਦੇ ਮਾਤਾ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਸੀ।
 

Babita

This news is Content Editor Babita