ਖੰਨਾ ਰੇਲਵੇ ਸਟੇਸ਼ਨ ''ਤੇ ਕਲਰਕ ਦੀ ਗੁੰਡਾਗਰਦੀ, ਵਧ ਪੈਸੇ ਵਸੂਲਣ ਲਈ ਕੀਤੀ ਯਾਤਰੀ ਦੀ ਕੁੱਟਮਾਰ

09/23/2022 6:22:59 PM

ਖੰਨਾ (ਵਿਪਨ) : ਖੰਨਾ ਰੇਲਵੇ ਸਟੇਸ਼ਨ 'ਤੇ ਟਿਕਟ ਬੁਕਿੰਗ ਦੀ ਗੰਡਾਗਰਦੀ ਸਾਹਮਣੇ ਆਈ ਹੈ। ਦੱਸ ਦੇਈਏ ਕਿ ਕਲਰਕ ਯਾਤਰੀਆਂ ਤੋਂ ਟਿਕਟ ਦੇ 10 ਰੁਪਏ ਵਧ ਮੰਗ ਰਿਹਾ ਸੀ। ਜਿਸ ਦੌਰਾਨ ਇਕ ਯਾਤਰੀ ਨੇ ਵਧ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਜਦੋਂ ਇਹ ਯਾਤਰੀ ਮੋਬਾਇਲ ਤੋਂ ਵੀਡੀਓ ਬਣਾਉਣ ਲੱਗਾ ਤਾਂ ਟਿਕਟ ਕਾਊਂਟਰ ਜੰਗ ਦਾ ਮੈਦਾਨ ਬਣ ਗਿਆ। ਕਲਰਕ ਨੇ ਕਾਊਂਟਰ ਬੰਦ ਕਰਕੇ ਪਲੇਟਫਾਰਮ 'ਤੇ ਹੀ ਉਸ ਯਾਤਰੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇੰਨਾਂ ਹੀ ਨਹੀਂ ਸਗੋਂ ਉਸ ਦਾ ਮੋਬਾਇਲ ਖੋਹ ਕੇ ਵੀਡੀਓ ਡਿਲੀਟ ਕਰਨ ਦੀ ਵੀ ਕੋਸ਼ਿਸ਼ ਕੀਤੀ। ਇਸ ਸਾਰੀ ਘਟਨਾ ਮਗਰੋਂ ਕਲਰਕ ਛੁੱਟੀ ਲੈ ਕੇ ਫਰਾਰ ਹੋ ਗਿਆ। ਇਸ ਮਾਮਲੇ ਦਾ ਪਤਾ ਲੱਗਣ 'ਤੇ ਰੇਲਵੇ ਪੁਲਸ ਨੇ ਕਲਰਕ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਬਾਰੇ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ। ਦੱਸ ਦੇਈਏ ਕਿ ਯਾਤਰੀ ਵੱਲੋਂ ਬਣਾਈ ਗਈ ਬਹਿਸਬਾਜੀ ਅਤੇ ਕੁੱਟਮਾਰ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ। 

ਇਹ ਵੀ ਪੜ੍ਹੋ- ਬਠਿੰਡਾ 'ਚ ਨਸ਼ਾ ਤਸਕਰਾਂ ਦੇ ਹੌਂਸਲੇ ਬੁਲੰਦ! ਰੋਕਿਆ ਤਾਂ ਸ਼ਰੇਆਮ ਪਰਿਵਾਰ 'ਤੇ ਕਰ ਦਿੱਤਾ ਜਾਨਲੇਵਾ ਹਮਲਾ

ਜਾਣਕਾਰੀ ਦਿੰਦਿਆਂ ਯਾਤਰੀ ਅਸ਼ਵਨੀ ਨੇ ਦੱਸਿਆ ਕਿ ਉਹ ਆਪਣੀ ਭੈਣ ਨੂੰ ਛੱਡਣ ਗਿਆ ਸੀ ਤਾਂ ਵਾਪਸੀ ਉਪਰ ਜਦੋਂ ਉਹ ਖੰਨਾ ਰੇਲਵੇ ਸਟੇਸ਼ਨ ਤੋਂ ਰੇਲ ਗੱਡੀ ਫੜ੍ਹਨ ਲਈ ਟਿਕਟ ਲੈਣ ਲੱਗਾ ਤਾਂ ਕਲਰਕ ਨੇ ਉਸ ਕੋਲੋਂ 10 ਰੁਪਏ ਵਧ ਮੰਗੇ ਪਰ ਉਸ ਨੇ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਉਸ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਵੀਡੀਓ ਬਣਾਉਣ ਮਗਰੋਂ ਕਲਰਕ ਨੇ ਕਿਹਾ ਵਾਧੂ ਪੈਸੇ ਨਹੀਂ ਲਏ ਅਤੇ ਉਹ ਚੱਲ ਗਿਆ। ਕੁਝ ਸਮੇਂ ਬਾਅਦ ਜਦੋਂ ਉਹ ਪਲੇਟਫਾਰਮ ਨੰ.2 'ਤੇ ਪੁੱਜਿਆ ਤਾਂ ਕਲਰਕ ਆਪਣੀ ਸਾਥੀਆਂ ਨੂੰ ਨਾਲ ਲੈ ਕੈ ਆ ਗਿਆ ਅਤੇ ਰਾਡ ਨਾਲ ਉਸ ਦੀ ਪਿੱਠ 'ਤੇ ਵਾਰ ਕਰ ਦਿੱਤੇ। ਸਾਰੇ ਵਿਅਕਤੀਆਂ ਨੇ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਮੋਬਾਇਲ ਖੋਹਣ ਦੀ ਵੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਰੇਲਵੇ ਪੁਲਸ ਅਤੇ ਬਾਕੀ ਯਾਤਰੀਆਂ ਨੇ ਉਸ ਨੂੰ ਬਚਾਇਆ। ਅਸ਼ਵਨੀ ਨੇ ਕਿਹਾ ਕਿ ਰੇਲਵੇ ਪੁਲਸ ਨੂੰ ਉਕਤ ਕਲਰਕ ਦੀ ਸ਼ਿਕਾਇਤ ਕਰ ਦਿੱਤੀ ਗਈ ਹੈ ਅਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।  

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News