ਪੰਜਾਬ ਬਜਟ 2022: ਕੇਜਰੀਵਾਲ ਸਰਕਾਰ ਦੀ ਤਰਜ਼ ''ਤੇ ਪੰਜਾਬ ''ਚ ਮੁਹੱਲਾ ਕਲੀਨਕ

06/30/2022 12:45:36 PM

ਲੁਧਿਆਣਾ (ਸਹਿਗਲ) : ਪਿਛਲੇ ਕਈ ਸਾਲਾਂ ਤੋਂ ਸੂਬੇ ’ਚ ਸਰਕਾਰੀ ਸਿਹਤ ਸੇਵਾਵਾਂ ’ਚ ਪਾਈਆਂ ਜਾਣ ਵਾਲੀਆਂ ਘਾਟਾਂ ਕਾਰਨ ਆਮ ਆਦਮੀ ਨੂੰ ਬਿਹਤਰ ਇਲਾਜ ਹਾਸਲ ਕਰਨ ਲਈ ਆਪਣੀ ਜੇਬ ’ਚੋਂ ਪੈਸੇ ਖ਼ਰਚ ਕਰਨੇ ਪੈਂਦੇ ਸਨ, ਜੋ ਜ਼ਿਆਦਾਤਰ ਆਮਦਨ ਨਾਲੋਂ ਵੀ ਵੱਧ ਹੁੰਦੇ ਹਨ। ਲੋਕਾਂ ਦੇ ਇਸ ਆਰਥਿਕ ਭਾਰ ਨੂੰ ਘੱਟ ਕਰਨ ਲਈ ਸਰਕਾਰ ਵਲੋਂ ਬਜਟ ’ਚ ਕਈ ਐਲਾਨ ਕੀਤੇ ਗਏ ਹਨ। ਬਜਟ ’ਚ ਅਜਿਹੀਆਂ ਕਈ ਗੱਲਾਂ ਦਾ ਧਿਆਨ ਰੱਖਿਆ ਗਿਆ ਹੈ, ਜਿਸ ਨਾਲ ਆਮ ਆਦਮੀ ਨੂੰ ਸਿਹਤ ਸੇਵਾਵਾਂ ਦਾ ਬਿਨਾਂ ਆਰਥਿਕ ਬੋਝ ਉਠਾਏ ਬਿਹਤਰ ਇਲਾਜ ਮਿਲ ਸਕੇ।

ਪਹਿਲਾਂ ਨਾਲੋਂ ਬਿਹਤਰ ਹੋਣਗੀਆਂ ਸਿਹਤ ਸਹੂਲਤਾਂ
ਪੰਜਾਬ ਸਰਕਾਰ ਵਲੋਂ ਪੇਸ਼ ਬਜਟ ’ਚ ਸਿਹਤ ਸੇਵਾਵਾਂ ਦੇ ਵਿਸਤਾਰ ਲਈ ਕਈ ਪ੍ਰਬੰਧ ਰੱਖੇ ਗਏ ਹਨ। ਦੂਜੇ ਪਾਸੇ ਸੂਬੇ ਦੇ ਲੋਕਾਂ ਦਾ ਮੰਨਣਾ ਹੈ ਕਿ ਪਹਿਲਾਂ ਤੋਂ ਲਗਭਗ 24 ਫ਼ੀਸਦੀ ਵੱਧ ਫੰਡਸ ਨਾਲ ਸੂਬੇ ’ਚ ਸਿਹਤ ਸੇਵਾਵਾਂ ’ਚ ਵਿਸਤਾਰ ਹੋਵੇਗਾ, ਜਿਸ ਦਾ ਲਾਭ ਆਮ ਲੋਕਾਂ ਨੂੰ ਮਿਲੇਗਾ। ਬਜਟ ’ਚ ਸਿਹਤ ਸੇਵਾਵਾਂ ਲਈ 4731 ਕਰੋੜ ਰੁਪਏ ਰੱਖੇ ਗਏ ਹਨ।

ਇਹ ਵੀ ਪੜ੍ਹੋ- ਸੰਗਰੂਰ ਜ਼ਿਮਨੀ ਚੋਣ ’ਚ ਹਾਰ ਤੋਂ ਨਿਰਾਸ਼ ‘ਆਪ’ ਜਲਦ ਲੈ ਸਕਦੀ ਹੈ ਇਹ ਵੱਡਾ ਫ਼ੈਸਲਾ

 

ਸੁਪਰ ਸਪੈਸ਼ਲਿਟੀ ਹਸਪਤਾਲਾਂ ਅਤੇ ਟ੍ਰੋਮਾ ਸੈਂਟਰਾਂ ਦਾ ਨਿਰਮਾਣ

ਸਰਕਾਰ ਦੀ ਆਉਣ ਵਾਲੇ 2 ਸਾਲਾਂ ’ਚ ਪਟਿਆਲਾ ਅਤੇ ਫਰੀਦਕੋਟ ’ਚ 2 ਸੁਪਰ ਸਪੈਸ਼ਲਿਟੀ ਹਸਪਤਾਲ ਸਥਾਪਤ ਕਰਨ ਦੀ ਯੋਜਨਾ ਹੈ। ਇਸੇ ਤਰ੍ਹਾਂ 2027 ਤਕ ਸੂਬੇ ’ਚ 3 ਹੋਰ ਸੁਪਰ ਸਪੈਸ਼ਲਿਟੀ ਹਸਪਤਾਲਾਂ ਦੀ ਸ਼ੁਰੂਆਤ ਕੀਤੀ ਜਾਏਗੀ। ਸੂਬੇ ’ਚ ਟ੍ਰੋਮਾ ਸੈਂਟਰਾਂ ਦੀ ਸਥਾਪਨਾ ਕਰਨ ਦੀ ਮੰਗ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ ਕਿਉਂਕਿ ਸੜਕ ਹਾਦਸਿਆਂ ’ਚ ਐਮਰਜੈਂਸੀ ਸਥਿਤੀ ’ਚ ਲੋਕਾਂ ਨੂੰ ਮੈਡੀਕਲ ਮਦਦ ਨਹੀਂ ਮਿਲਦੀ, ਜਿਸ ਕਾਰਣ ਕਈ ਲੋਕ ਅਣਿਆਈ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਬਜਟ ’ਚ ਸਿਹਤ ਸੇਵਾਵਾਂ ਦੇ ਵਿਸਤਾਰ ਦਾ ਐਲਾਨ ਕਰਦੇ ਹੋਏ ਸੂਬੇ ’ਚ ਟ੍ਰੋਮਾ ਸੈਂਟਰਾਂ ਦੀ ਸਥਾਪਨਾ ਹੋਵੇਗੀ। ਇਸ ਤੋਂ ਇਲਾਵਾ ਆਯੁਸ਼, ਆਯੁਸ਼ਮਾਨ ਭਾਰਤ, ਸਰਬੱਤ ਸਿਹਤ ਬੀਮਾ ਯੋਜਨਾ, ਕੈਂਸਰ ਰਾਹਤ ਫੰਡ ਯੋਜਨਾ ਅਤੇ ਕੈਂਸਰ ਦੇ ਇਲਾਜ ਲਈ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ ਜਾਏਗਾ। ਬੀਤੇ ਸਮੇਂ ’ਚ ਇਨ੍ਹਾਂ ਖੇਤਰਾਂ ’ਚ ਕਈ ਕਮੀਆਂ ਪਾਈਆਂ ਜਾ ਰਹੀਆਂ ਸਨ। ਬਜਟ ’ਚ ਉਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਪ੍ਰਬੰਧ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ-  ਮੂਸੇਵਾਲਾ ਦੇ ਫੋਨ ਦੀ ਫਾਰੈਂਸਿਕ ਜਾਂਚ ਤੋਂ ਹੋਇਆ ਵੱਡਾ ਖ਼ੁਲਾਸਾ, ਇਸੇ ਆਧਾਰ 'ਤੇ ਹੋਵੇਗੀ ਲਾਰੈਂਸ ਕੋਲੋਂ ਪੁੱਛਗਿੱਛ


ਮੁਹੱਲਾ ਕਲੀਨਿਕ : ਘਰ-ਦੁਆਰ ’ਤੇ ਸਿਹਤ ਸੇਵਾ

ਸਰਕਾਰ 15 ਅਗਸਤ ਤਕ ਵੱਖ-ਵੱਖ ਜ਼ਿਲ੍ਹਿਆਂ ’ਚ 75 ਮੁਹੱਲਾ ਕਲੀਨਿਕ ਸ਼ੁਰੂ ਕਰਨ ਜਾ ਰਹੀ ਹੈ। ਸਾਲ ਦੇ ਅਖ਼ੀਰ ਤਕ ਇਨ੍ਹਾਂ ਦੀ ਗਿਣਤੀ 117 ਕਰ ਦਿੱਤੀ ਜਾਵੇਗੀ। ਇਸ ਨਾਲ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਸਿਹਤ ਸੇਵਾਵਾਂ ਮੁਹੱਈਆ ਹੋਣਗੀਆਂ ਅਤੇ ਛੋਟੇ-ਮੋਟੇ ਇਲਾਜ ਲਈ ਹਸਪਤਾਲ ਨਹੀਂ ਜਾਣਾ ਪਏਗਾ। ਇਸ ਨਾਲ ਹਸਪਤਾਲਾਂ ’ਚ ਬੇਲੋੜੀ ਭੀੜ ਵੀ ਘੱਟ ਹੋਵੇਗੀ।

ਇਹ ਵੀ ਪੜ੍ਹੋ- 47 ਫੋਨ ਨੰਬਰਾਂ ਜ਼ਰੀਏ ਮੂਸੇਵਾਲਾ ਦੇ ਕਾਤਲਾਂ ਤੱਕ ਪੁਹੰਚੀ ਐੱਸ.ਆਈ.ਟੀ. , ਵੱਡੇ ਖੁਲਾਸੇ ਹੋਣ ਦੀ ਉਮੀਦ 


ਦੁਰਘਟਨਾ ’ਚ ਜ਼ਖ਼ਮੀਆਂ ਦੀ ਮਦਦ ਲਈ ਅੱਗੇ ਆਉਣਗੇ ਹੱਥ

ਸੜਕ ਦੁਰਘਟਨਾਵਾਂ ’ਚ ਜ਼ਖਮੀ ਲੋਕਾਂ ਨੂੰ ਹਸਪਤਾਲ ਲਿਜਾਣ ਲਈ ਬਹੁਤ ਵਾਰ ਲੋਕ ਨਾਂਹ-ਨੁਕਰ ਕਰਦੇ ਹਨ ਕਿਉਂਕਿ ਮੌਕੇ ’ਤੇ ਪਹੁੰਚੀ ਪੁਲਸ ਉਨ੍ਹਾਂ ਨੂੰ ਵੀ ਕਈ ਤਰ੍ਹਾਂ ਦੇ ਸਵਾਲ ਕਰਦੀ ਹੈ ਪਰ ਹੁਣ ਦੁਰਘਟਨਾ ’ਚ ਜ਼ਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਉਣ ਵਾਲੇ ਨੂੰ ਫਰਿਸ਼ਤੇ ਦਾ ਦਰਜਾ ਮਿਲੇਗਾ ਅਤੇ ਉਸ ਨੂੰ ਸਨਮਾਨਿਤ ਕੀਤਾ ਜਾਏਗਾ। ਮਾਨ ਸਰਕਾਰ ਚਾਹੁੰਦੀ ਹੈ ਕਿ ਸੜਕ ਦੁਰਘਟਨਾ ਤੋਂ ਪੀੜਤ ਹਰ ਵਿਅਕਤੀ ਦੀ ਜਾਨ ਬਚ ਸਕੇ, ਇਸ ਲਈ ਦਿੱਲੀ ’ਚ ਫਰਿਸ਼ਤੇ ਯੋਜਨਾ ਦੀ ਤਰਜ਼ ’ਤੇ ਪੰਜਾਬ ’ਚ ਵੀ ਇਹ ਯੋਜਨਾ ਸ਼ੁਰੂ ਕੀਤੀ ਜਾਏਗੀ, ਜਿਸ ਦੇ ਤਹਿਤ ਕੋਈ ਵੀ ਵਿਅਕਤੀ ਸੜਕ ਦੁਰਘਟਨਾ ਦੇ ਸ਼ਿਕਾਰ ਲੋਕਾਂ ਨੂੰ ਲਿਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਹਸਪਤਾਲ ’ਚ ਦਾਖਲ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ਦੇ ਪੀੜਤਾਂ ਦਾ ਇਲਾਜ ਮੁਫਤ ਕੀਤਾ ਜਾਏਗਾ ਅਤੇ ਸਾਰਾ ਖਰਚਾ ਪੰਜਾਬ ਸਰਕਾਰ ਕਰੇਗੀ।

Harnek Seechewal

This news is Content Editor Harnek Seechewal