ਡੀ. ਏ. ਵੀ. ਪੱਖੋਵਾਲ ਦੇ ਵਿਦਿਆਰਥੀ ਫਰੈਂਚ ਭਾਸ਼ਾ ਮੁਕਾਬਲੇ ’ਚ ਰਹੇ ਦੂਜੇ ਸਥਾਨ ’ਤੇ

12/12/2018 11:09:53 AM

ਲੁਧਿਆਣਾ (ਵਿੱਕੀ)- ਡੀ. ਏ. ਵੀ. ਪਬਲਿਕ ਸਕੂਲ ਪੱਖੋਵਾਲ ਰੋਡ ਨੇ ਵੀ. ਬੀ. ਯੂ. ਰਾਈਟ ਵੇਨ ਫਰੈਂਚ ਅਤੇ ਵਿਦੇਸ਼ੀ ਭਾਸ਼ਾਵਾਂ ਦੇ ਸੰਸਥਾਨ ਵੱਲੋਂ ਆਯੋਜਿਤ ਅੰਤਰ ਸਕੂਲ ਫਰੈਂਚ ਭਾਸ਼ਾ ਪ੍ਰਤੀਯੋਗਤਾ ’ਚ ਦੂਜਾ ਸਥਾਨ ਪ੍ਰਾਪਤ ਕਰਕੇ ਟਰਾਫੀ ’ਤੇ ਕਬਜ਼ਾ ਕੀਤਾ। ਇਸ ਪ੍ਰੋਗਰਾਮ ’ਚ ਸ਼ਹਿਰ ਦੇ ਲਗਭਗ 700 ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਸ ਵਿਚ ਡੀ.ਏ.ਵੀ ਪਬਲਿਕ ਸਕੂਲ ਪੱਖੋਵਾਲ ਰੋਡ ਦੇ 104 ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਹਿੱਸਾ ਲਿਆ। ਇਸ ਪ੍ਰਤੀਯੋਗਤਾ ਦਾ ਉਦੇਸ਼ ਪ੍ਰਤੀਭਾਗੀਆਂ ਦੀ ਭਾਸ਼ਾ ਅਤੇ ਸੰਸਕ੍ਰਿਤਕ ਗਿਆਨ ਦੀ ਪ੍ਰੀਖਿਆ ਕਰਨਾ ਸੀ। ਕਲਾਸ ਛੇਵੀਂ ਦੀ ਲਿਟਲ ਲੈਂਗੁਏਜ਼ ਮਾਸਟਰ ਤਾਨਵੀ ਗਿਰਧਰ ਕਲਾਸ ਛੇਵੀਂ ਤੋਂ 8ਵੀਂ ਤੱਕ ਦੀ ਸ਼੍ਰੇਣੀ ’ਚ ਪੂਰੇ ਜ਼ਿਲੇ ’ਚ ਸਭ ਤੋਂ ਅੱਗੇ ਰਹੀ ਅਤੇ ਉਨ੍ਹਾਂ ਨੇ ਗੂਗਲ ਹੋਮ ਮਿੰਨੀ ਅਸਿਸਟੈਂਟ ਪੁਰਸਕਾਰ ਜਿੱਤਿਆ। ਇਸ ਪ੍ਰਤੀਯੋਗਤਾ ਵਿਚ ਸਕੂਲ ਦੇ ਵਿਦਿਆਰਥੀਆਂ ਨੇ 52 ਅੰਕ ਬਣਾਏ। ਕਲਾਸ ਚੌਥੀ ਤੋਂ ਜਨਵਿਕ ਸਿੰਘ, ਭਵਿਆ ਕੰਸਲ, ਅਗਮ ਕਲਾਸ ਪੰਜਵੀਂ ਤੋਂ ਜੈਸਮੀਨ ਕੌਰ, ਗੁਰਵੀਨ ਕੌਰ ਕਲਾਸ ਛੇਵੀਂ ਤੋਂ ਤਨਵੀ ਅਤੇ ਹਿੰਮਾਗੀ ਵਰਮਾ ਨੇ ਇਸ ਪ੍ਰਤੀਯੋਗਤਾ ’ਚ ਜਿੱਤ ਹਾਸਲ ਕੀਤੀ। ਪ੍ਰਤੀਯੋਗਤਾ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਹੋਣਹਾਰ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ, ਟਰਾਫੀਆਂ ਅਤੇ ਫਾਸਟ ਟਰੈਕ ਘਡ਼ੀਆਂ ਨਾਲ ਪੁਰਸਕਾਰ ਦਿੱਤੇ ਗਏ। ਪ੍ਰਿੰ. ਸਤਵੰਤ ਕੌਰ ਭੁੱਲਰ ਨੇ ਜੇਤੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਨਾਲ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦੇ ਹਨ।