ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ
Monday, Dec 03, 2018 - 11:05 AM (IST)

ਲੁਧਿਆਣਾ (ਦੀਪਾ)-ਸਥਾਨਕ ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਵਿਖੇ ਦੂਸਰਾ ਇਨਾਮ ਵੰਡ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਚੌਧਰੀ ਸੰਤੋਖ ਸਿੰਘ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਜਲੰਧਰ ਮੁੱਖ ਮਹਿਮਾਨ ਦੇ ਤੌਰ ’ਤੇ ਹਾਜ਼ਰ ਹੋਏ, ਜਦਕਿ ਇਸ ਮੌਕੇ ਬੀਬੀ ਗੁਰਪ੍ਰੀਤ ਕੌਰ ਸਹੋਤਾ ਮੈਂਬਰ ਜਿਲਾ ਪ੍ਰੀਸ਼ਦ, ਟੋਨੂੰ ਕਾਲਡ਼ਾ ਮੈਂਬਰ ਬਲਾਕ ਸੰਮਤੀ, ਸ਼੍ਰੀਮਤੀ ਕਮਲਜੀਤ ਕੌਰ ਮੈਂਬਰ ਬਲਾਕ ਸੰਮਤੀ ਤੇ ਨਿਰਮਲ ਸਿੰਘ ਜੌਹਲ (ਸ਼ੌਰਿਆ ਚੱਕਰ ਵਿਜੇਤਾ) ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਵਿਦਿਆਰਥੀਆਂ ਨੇ ਗਿੱਧਾ, ਭੰਗਡ਼ਾ, ਕਵਿਤਾਵਾਂ ਤੇ ਕੋਰੀਓਗ੍ਰਾਫੀਆਂ ਵੀ ਪੇਸ਼ ਕੀਤੀਆਂ। ਸਮਾਗਮ ਦੌਰਾਨ ਵਿੱਦਿਆ ਤੇ ਖੇਡਾਂ ਦੇ ਖੇਤਰ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਚੌਧਰੀ ਸੰਤੋਖ ਸਿੰਘ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਵਿੱਦਿਆ ਇਕ ਅਜਿਹੀ ਚਾਬੀ ਹੈ, ਜੋ ਤੁਹਾਡੇ ਲਈ ਹਰ ਖੇਤਰ ’ਚ ਸਫਲਤਾ ਦੇ ਦਰਵਾਜ਼ੇ ਖੋਲ੍ਹਦੀ ਹੈ। ਸਮਾਗਮ ਦੌਰਾਨ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਚੌਧਰੀ ਸੰਤੋਖ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਜਰਨੈਲ ਸਿੰਘ ਰਾਣਾ, ਡਾਇਰੈਕਟਰ ਸੰਦੀਪ ਰਾਣਾ, ਪ੍ਰਿੰਸੀਪਲ ਮਹਿਕ ਅਰੋਡ਼ਾ, ਮਨਪ੍ਰੀਤ ਕੌਰ, ਭਾਰਤੀ, ਮੋਨਿਕਾ, ਗੌਰੀ ਸ਼ਰਮਾ, ਨਵਨੀਤ ਕੌਰ, ਅਨੀਤਾ ਧੀਰ, ਅਮਨਦੀਪ, ਨੀਲਮ, ਅਮਨਪ੍ਰੀਤ, ਕੋਮਲਪ੍ਰੀਤ, ਹਰਪ੍ਰੀਤ ਕੌਰ, ਕਵਿਤਾ, ਜਗਵਿੰਦਰ ਕੌਰ, ਪੂਨਮ, ਅਨੀਤਾ, ਵਿਨੋਦ ਪੰਚ, ਕੇਸਰ ਮੈਂਗਡ਼ਾ, ਨੰਬਰਦਾਰ ਪ੍ਰੇਮ ਢੱਕ ਮਜਾਰਾ, ਅਤੁੱਲ ਉੱਪਲ, ਸੰਜੀਵ ਅੱਪਰਾ, ਹੈਪੀ ਜੌਹਲ, ਕੁਲਵੀਰ ਚੀਮਾ, ਸਮੂਹ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ। ਫੋਟੋ ਈ-ਮੇਲ ਕੀਤੀ ਹੈ।